(ਸਮਾਜ ਵੀਕਲੀ): ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਕੋ-ਆਰਡੀਨੇਟਰ ਮੈਡਮ ਅੰਜਲੀ ਚੌਧਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਗਸੀਰ ਸਿੰਘ ਘਰ ਘਰ ਜਾ ਕੇ ਪਾਣੀ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਮੀਂਹ ਦੇ ਪਾਣੀ ਨੂੰ ਬਚਾ ਕੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਜੋ ਕਿ ਪਾਣੀ ਦਾ ਸਭ ਤੋਂ ਸ਼ੁੱਧ ਰੂਪ ਹੈ। ਜਗਸੀਰ ਸਿੰਘ ਜੋ ਕਿ ਬਲਾਕ ਸੰਗਰੂਰ ਦੇ ਨਹਿਰੂ ਯੁਵਾ ਕਾਰਜਕਰਤਾ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਕੁਦਰਤੀ ਸੋਮਿਆਂ ਦੀ ਬਰਬਾਦੀ ਇਸੇ ਗਤੀ ਨਾਲ ਹੁੰਦੀ ਰਹੀ ਤਾਂ ਬਹੁਤ ਜਲਦੀ ਮਨੁੱਖ ਨੂੰ ਇੱਕ ਭਿਅੰਕਰ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਸ ਸਮੇਂ ਮਸ਼ੀਨਾਂ ਸਾਨੂੰ ਜਿਊਂਦਾ ਨਹੀਂ ਰੱਖ ਸਕਣਗੀਆਂ। ਇਸ ਲਈ ਵਾਤਾਵਰਨ ਬਾਰੇ ਜਾਗਰੂਕ ਹੋਣਾ ਆਧੁਨਿਕ ਸਮੇਂ ਦੀ ਮੁੱਢਲੀ ਲੋੜ ਹੈ।ਜੇਕਰ ਅਸੀਂ ਇੱਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਨੀ ਚਾਹੁੰਦੇ ਹਾਂ ਤਾਂ ਆਓ ਰਲ ਮਿਲ ਇਸ ਕੁਦਰਤ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਲਈ ਯਤਨਸ਼ੀਲ ਬਣੀਏ….
ਨਹਿਰੂ ਯੁਵਾ ਕੇਂਦਰ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly