ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ 8.72 ਲੱਖ ਅਸਾਮੀਆਂ ਖਾਲੀ

ਨਵੀਂ ਦਿੱਲੀ (ਸਮਾਜ ਵੀਕਲੀ): ਕਰਮਚਾਰੀ, ਲੋਕ ਸ਼ਿਕਾਇਤ ਤੇ ਪੈਨਸ਼ਨ ਮੰਤਰਾਲੇ ਬਾਰੇ ਕੇਂਦਰੀ ਰਾਜ ਮੰਤਰੀ ਜੀਤੇਂਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਖੋ-ਵੱਖਰੇ ਸਰਕਾਰੀ ਵਿਭਾਗਾਂ ਵਿੱਚ 1 ਮਾਰਚ 2020 ਨੂੰ ਲਗਪਗ 8.72 ਲੱਖ ਅਸਾਮੀਆਂ ਖਾਲੀ ਸਨ। ਰਾਜ ਸਭਾ ਵਿੱਚ ਇੱਕ ਲਿਖਤੀ ਜੁਆਬ ਰਾਹੀਂ ਉਨ੍ਹਾਂ ਦੱਸਿਆ ਕਿ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਦੀ ਮਨਜ਼ੂਰਸ਼ੁਦਾ ਗੁੰਜਾਇਸ਼ 40,04,941 ਸੀ ਜਿਨ੍ਹਾਂ ਵਿੱਚੋਂ 31,32,698 ’ਤੇ ਮੁਲਾਜ਼ਮ ਕੰਮ ਕਰ ਰਹੇ ਸਨ।

ਪਿਛਲੇ ਪੰਜ ਸਾਲਾਂ ਵਿੱਚ ਤਿੰਨ ਮੁੱਖ ਭਰਤੀ ਏਜੰਸੀਆਂ ਵੱਲੋਂ ਕੀਤੀਆਂ ਭਰਤੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਲ 2016-17 ਤੋਂ 2020-21 ਤੱਕ ਯੂਪੀਐੱਸਸੀ ਵੱਲੋਂ 25,267 ਉਮੀਦਵਾਰਾਂ, ਸਟਾਫ਼ ਸਿਲੈਕਸ਼ਨ ਕਮਿਸ਼ਨ ਵੱਲੋਂ 2,14,601 ਉਮੀਦਵਾਰਾਂ ਅਤੇ ਰੇਲਵੇ ਭਰਤੀ ਬੋਰਡ ਵੱਲੋਂ 2,04,945 ਉਮੀਦਾਵਾਰਾਂ ਦੀ ਭਰਤੀ ਕੀਤੀ ਗਈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨਿਸਤਾਨ ’ਚ ਤਾਕਤ ਨਾਲ ਕਬਜ਼ਾ ਬਰਦਾਸ਼ਤ ਨਹੀਂ: ਜੈਸ਼ੰਕਰ
Next articleਸਿੱਧੂ ਲਈ ਸੰਦੇਸ਼ ਰਿਕਾਰਡ ਕਰਨ ਮਗਰੋਂ ਕਾਂਗਰਸੀ ਆਗੂ ਵੱਲੋਂ ਖ਼ੁਦਕੁਸ਼ੀ