ਮਹਿਤਪੁਰ (ਵਰਮਾ ) (ਸਮਾਜ ਵੀਕਲੀ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਸਾਇੰਸ ਅਧਿਆਪਕਾਂ ਦੀ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਇੱਕ ਰੋਜ਼ਾ ਟ੍ਰੇਨਿੰਗ ਅੱਜ ਮਿਤੀ 29/7/2021 ਨੂੰ ਹੋਈ। ਜਿਸ ਵਿਚ ਬਲਾਕ ਨਕੋਦਰ 1 ਦੇ ਸਾਇੰਸ ਅਧਿਆਪਕਾਂ ਨੇ ਭਾਗ ਲਿਆ।ਸੈਮੀਨਾਰ ਨੂੰ ਜਲੰਧਰ ਦੇ ਡੀ .ਐਮ ਸ੍ਰੀ ਅਸ਼ੋਕ ਬਸਰਾ ਜੀ ਡੀ . ਐਮ ਸਾਇੰਸ ,ਸ੍ਰੀ ਹਰਜੀਤ ਬਾਵਾ ਜੀ ਬਲਾਕ ਨੋਡਲ ਅਫ਼ਸਰ ,ਸ੍ਰੀ ਧਰਮਿੰਦਰ ਰੈਣਾ ਜੀ ਅਤੇ ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਸੰਬੋਧਨ ਕਰਦਿਆਂ ਨੈਸ਼ਨਲ ਅਚੀਵਮੈਂਟ ਸਰਵੇ ਦੀ ਮਹੱਤਤਾ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਇਆ ਅਤੇ ਇਸ ਦੀ ਬੱਚਿਆਂ ਨੂੰ ਕਿਸ ਤਰ੍ਹਾਂ ਤਿਆਰੀ ਕਰਵਾਉਣੀ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ ।ਇਸ ਸੈਮੀਨਾਰ ਵਿੱਚ ਸ੍ਰੀ ਸੁਖਵਿੰਦਰ ਸਿੰਘ ਬੀ. ਐੱਮ .ਸਾਇੰਸ ਅਤੇ ਸ੍ਰੀ ਰਕੇਸ਼ ਕੁਮਾਰ ਬੀ .ਐਮ .ਸਾਇੰਸ ਨੇ ਬਤੌਰ ਰਿਸੋਰਸ ਪਰਸਨ ਆਪਣੀ ਭੂਮਿਕਾ ਬਾਖੂਬੀ ਨਿਭਾਈ। ਸਮੂਹ ਸਾਇੰਸ ਅਧਿਆਪਕਾ ਨੇ ਦਿੱਤੀ ਟ੍ਰੇਨਿੰਗ ਨੂੰ ਲਾਭਦਾਇਕ ਅਤੇ ਜਾਣਕਾਰੀ ਭਰਪੂਰ ਦੱਸਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly