ਅੰਡਰ 14 ਸਾਲ ਦੀ ਹਾਕੀ ਟੀਮ ਨੂੰ ਕੁਲਵੰਤ ਯੂ ਕੇ ਵੱਲੋਂ ਖੇਡ ਕਿੱਟਾਂ ਭੇਟ

ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਦਸਮੇਸ਼ ਸਪੋਰਟਸ ਕਲੱਬ ਹਾਕੀ ਟੀਮ ਧੁਦਿਆਲ ਦੀ ਅੰਡਰ 14 ਸਾਲ ਖਿਡਾਰੀਆਂ ਦੀ ਹਾਕੀ ਟੀਮ ਨੂੰ ਪਰਵਾਸੀ ਭਾਰਤੀ ਵੱਲੋਂ ਖੇਡ ਕਿੱਟਾਂ ਭੇਂਟ ਕੀਤੀਆਂ ਗਈਆਂ ਇਸ ਮੌਕੇ ਮੈਂਬਰ ਪੰਚਾਇਤ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬ੍ਰਦਰ ਸਰਦਾਰ ਕੁਲਵੰਤ ਸਿੰਘ ਚੁੰਬਰ ਵੱਲੋਂ ਇਹ ਖੇਡ ਕਿੱਟਾਂ ਸਮੂਹ ਖਿਡਾਰੀਆਂ ਨੂੰ ਭੇਂਟ ਕੀਤੀਆਂ ਗਈਆਂ । ਜਿਨ੍ਹਾਂ ਵੱਲੋਂ ਪਹਿਲਾਂ ਵੀ ਪਿੰਡ ਵਿੱਚ ਨੌਜਵਾਨਾਂ ਨੂੰ ਹਾਕੀ ਅਤੇ ਫੁਟਬਾਲ ਖੇਡ ਪ੍ਰਤੀ ਉਤਸ਼ਾਹਤ ਕਰਨ ਲਈ ਕਈ ਤਰ੍ਹਾਂ ਦੇ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ ।

ਇਸ ਮੌਕੇ ਪਿੰਡ ਦੇ ਹੋਰ ਪਤਵੰਤਿਆਂ ਨੇ ਇਸ ਉਪਰਾਲੇ ਦਾ ਧੰਨਵਾਦ ਕਰਦਿਆਂ ਉਕਤ ਪਰਵਾਸੀ ਭਾਰਤੀ ਕੁਲਵੰਤ ਸਿੰਘ ਚੁੰਬਰ ਇੰਗਲੈਂਡ ਨਿਵਾਸੀ ਦੀ ਇਸ ਗਤੀਵਿਧੀ ਲਈ ਸ਼ਲਾਘਾ ਕੀਤੀ । ਜ਼ਿਕਰਯੋਗ ਹੈ ਕਿ ਪਿੰਡ ਵਿਚ ਦੋ ਗਰਾਊਂਡਾਂ ਸਥਾਪਤ ਕੀਤੀਆਂ ਗਈਆਂ ਹਨ । ਜਿਸ ਵਿੱਚ ਇੱਕ ਗਰਾਊਂਡ ਵਿੱਚ ਹਾਕੀ ਖਿਡਾਰੀ ਪ੍ਰੈਕਟਿਸ ਕਰਦੇ ਹਨ ਅਤੇ ਦੂਜੀ ਗਰਾਊਂਡ ਵਿਚ ਫੁੱਟਬਾਲ ਦੇ ਖਿਡਾਰੀ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੈਕਟਿਸ ਕਰਦੇ ਰਹਿੰਦੇ ਹਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleआर.सी.एफ एम्पलाईज यूनियन के तीन दिवसीय रोष प्रदर्शन का अंतिम दिन
Next articleਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਨੇ ਪੇ-ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜੀਆਂ