ਰਾਕੇਸ਼ ਅਸਥਾਨਾ ਦਿੱਲੀ ਪੁਲੀਸ ਦੇ ਮੁਖੀ ਨਿਯੁਕਤ

ਨਵੀਂ ਦਿੱਲੀ (ਸਮਾਜ ਵੀਕਲੀ):ਬੀਐੱਸਐੱਫ ਦੇ ਡੀਜੀ ਰਾਕੇਸ਼ ਅਸਥਾਨਾ ਨੂੰ ਅੱਜ ਦਿੱਲੀ ਪੁਲੀਸ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1984 ਬੈਚ ਦੇ ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਅਸਥਾਨਾ ਦੀ ਸੇਵਾਮੁਕਤੀ ਤੋਂ ਤਿੰਨ ਦਿਨ ਪਹਿਲਾਂ ਦਿੱਲੀ ਪੁਲੀਸ ਦੇ ਮੁਖੀ ਵਜੋਂ ਨਿਯੁਕਤ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਉਨ੍ਹਾਂ ਦੀ ਨਿਯੁਕਤੀ ਸਬੰਧੀ ਅੱਜ ਆਦੇਸ਼ ਜਾਰੀ ਕੀਤੇ ਗਏ ਹਨ। ਅਸਥਾਨਾ ਨੇ ਬੀਐੱਸਐੱਫ ਦੇ ਡੀਜੀ ਵਜੋਂ 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ। ਚਾਰਾ ਘੁਟਾਲੇ ਦੀ ਜਾਂਚ ਉਨ੍ਹਾਂ ਕੀਤੀ ਸੀ। ਸੀਬੀਆਈ ’ਚ ਰਹਿੰਦਿਆਂ ਤਤਕਾਲੀ ਡਾਇਰੈਕਟਰ ਆਲੋਕ ਵਰਮਾ ਨਾਲ ਹੋਏ ਵਿਵਾਦ ਮਗਰੋਂ ਰਾਕੇਸ਼ ਅਸਥਾਨਾ ਚਰਚਾ ਿਵੱਚ ਆਏ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਰੋਧੀ ਧਿਰ ਨੇ ਨਾ ਚੱਲਣ ਦਿੱਤੀ ਸੰਸਦੀ ਕਾਰਵਾਈ
Next articleAnother Assam cop injured in border firing succumbs, toll now 6