ਸੰਤ ਗਰੀਬ ਦਾਸ ਮਹਾਰਾਜ ਜੀ ਨੇ ਸੰਗਤ ਵਿਚ ਪਰਉਪਕਾਰੀ ਜੀਵਨ ਬਿਤਾਇਆ- ਰਾਮ ਕਿਸ਼ਨ ਮਹਿਮੀ ਯੂ ਕੇ

ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਡੇਰਾ ਸੱਚਖੰਡ ਬੱਲਾਂ ਦੇ ਮਹਾਨ ਸੰਚਾਲਕ ਸਤਿਗੁਰੂ ਸੁਆਮੀ ਗਰੀਬ ਦਾਸ ਮਹਾਰਾਜ ਜੀ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਅਤੇ ਸੰਗਤ ਵਿਚ ਪਰਉਪਕਾਰ ਕਰਦਿਆਂ ਬਿਤਾਇਆ। ਇਹ ਸ਼ਬਦ ਯੂ ਕੇ ਇੰਗਲੈਂਡ ਨਿਵਾਸੀ ਵੱਖ ਵੱਖ ਗੁਰੂ ਘਰਾਂ ਦੀ ਅਹੁਦੇਦਾਰੀ ਕਰਨ ਵਾਲੇ ਅਤੇ ਸਮਾਜ ਦੀ ਸੇਵਾ ਦੇ ਹਿੱਤਕਾਰੀ ਸ੍ਰੀ ਰਾਮ ਕ੍ਰਿਸ਼ਨ ਮਹਿਮੀ ਜੀ ਨੇ ਧੰਨ ਧੰਨ ਸਤਿਗੁਰੂ ਸਵਾਮੀ ਸੰਤ ਗਰੀਬ ਦਾਸ ਮਹਾਰਾਜ ਜੀ ਨੂੰ ਆਪਣੀ ਸ਼ਰਧਾ ਅਕੀਦਤ ਦੇ ਫੁੱਲ ਅਰਪਿਤ ਕਰਦਿਆਂ ਭੇਂਟ ਕੀਤੇ ।

ਇਸ ਮੌਕੇ ਸ਼੍ਰੀ ਮਹਿਮੀ ਨੇ ਕਿਹਾ ਕਿ ਡੇਰਾ ਬੱਲਾਂ ਨੇ ਹਮੇਸ਼ਾ ਸਮਾਜ ਸੇਵੀ ਕਾਰਜਾਂ ਦੀ ਪਹਿਰੇਦਾਰੀ ਕੀਤੀ ਹੈ ਜਿਸ ਤਹਿਤ ਸ੍ਰੀਮਾਨ ਸੰਤ ਗਰੀਬ ਦਾਸ ਮਹਾਰਾਜ ਜੀ ਨੇ ਉਨ੍ਹਾਂ ਪਾਸੋਂ ਕਈ ਵਰ੍ਹੇ ਬੇਗਮਪੁਰਾ ਪੱਤਰਕਾ ਨੂੰ ਚਲਾੳੁਣ ਦੀਅਾਂ ਸੇਵਾਵਾਂ ਅਤੇ ਡਿਊਟੀਆਂ ਬਖਸ਼ਿਸ਼ ਕੀਤੀਆਂ । ਸ੍ਰੀ ਮਹਿਮੀ ਨੇ ਕਿਹਾ ਕਿ ਸੰਤ ਗਰੀਬ ਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਹੀ ਵਿਲੱਖਣ ਅਤੇ ਸਮਾਜ ਨੂੰ ਚੜ੍ਹਦੀ ਕਲਾ ਵਿਚ ਲਿਜਾਣ ਵਾਲੇ ਕਾਰਜ ਕੀਤੇ , ਭਾਵੇਂ ਉਹ ਕਾਰਜ ਸੀਰ ਗੋਵਰਧਨਪੁਰ ਬਨਾਰਸ ਮੰਦਰ ਜਨਮ ਅਸਥਾਨ ਦਾ ਸੀ , ਭਾਵੇਂ ਉਹ ਕਠਾਰ ਵਿਖੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਸਥਾਪਤ ਕਰਨ ਦਾ ਸੀ ਅਤੇ ਭਾਵੇਂ ਉਹ ਵੱਖ ਵੱਖ ਥਾਵਾਂ ਤੇ ਚਲਾਏ ਜਾ ਰਹੇ ਵਿੱਦਿਅਕ ਸੰਸਥਾਵਾਂ ਨੂੰ ਚਲਾਉਣ ਦਾ ਸੀ।

ਸੰਤ ਗਰੀਬ ਦਾਸ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਨਾਲ ਅਨੇਕਾਂ ਸਮਾਜ ਸੇਵੀ ਕਾਰਜਾਂ ਦੀ ਦੀ ਨੀਂਹ ਰੱਖੀ ਅਤੇ ਇਨ੍ਹਾਂ ਨੂੰ ਸਫਲਤਾਪੂਰਵਕ ਸੰਪੰਨ ਕਰਕੇ ਸਮਾਜ ਹਵਾਲੇ ਕੀਤਾ । ਸ੍ਰੀ ਮਹਿਮੀ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਤਰਫੋਂ ਬ੍ਰਹਮ ਗਿਆਨੀ ਬ੍ਰਹਮਲੀਨ ਸ਼੍ਰੀ ਮਾਨ ਸੰਤ ਗਰੀਬ ਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਸੱਚੀ ਸ਼ਰਧਾਂਜਲੀ ਭੇਂਟ ਕਰਦੇ ਹਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਬਰ ਕਿਸਾਨਾਂ ਦਾ
Next articleਖੇਤੀਬਾੜੀ ਵਿਭਾਗ ਨੇ ਪਾਜੀਆਂ ਵਿਖੇ ਮਨਾਇਆ ਖੇਤ ਦਿਵਸ