ਦੋ ਧਾਰੀ ਤਲਵਾਰ

ਤਰਸੇਮ ਸਹਿਗਲ

(ਸਮਾਜ ਵੀਕਲੀ)

ਜੱਗ ਦੋ ਧਾਰੀ ਤਲਵਾਰ ਵੇ ਸੱਜਣਾ।
ਕੋਈ ਨਾ ਕਿਸੇ ਦਾ ਯਾਰ ਵੇ ਸੱਜਣਾ।

ਮਤਲਬ ਕੱਢ ਪਾਸਾ ਵੱਟ ਲੈਂਦੇ ,
ਏਥੇ ਮਿੱਤਰ-ਮਾਰ ਵੇ ਸੱਜਣਾ।

ਪੈਸੇ ਦੇ ਏਥੇ ਮਿੱਤ ਨੇ ਲੋਕੀਂ ,
ਕੂੜ ਭਰਾ ਸੰਸਾਰ ਵੇ ਸੱਜਣਾ।

ਪਿੱਠਾਂ ਪਿੱਛੇ ਛੁਰੀ ਚਲਾਉਂਦੇ ,
ਭੈੜੇ ਲੋਕ ਗਦਾਰ ਵੇ ਸੱਜਣਾ।

ਹੱਸਦਾ -ਵੱਸਦਾ ਕੋਈ ਝੱਲ ਨਾ ਸਕਦੇ ,
ਕਰਨ ਈਰਖਾ- ਸਾੜ ਵੇ ਸੱਜਣਾ।

ਦੂਜੇ ਨੂੰ ਕਿੰਝ ਲਾਈਏ ਥੱਲੇ ,
ਕਰਦੇ ਰਹਿਣ ਵਿਚਾਰ ਵੇ ਸੱਜਣਾ।

ਇਹ ਭੈੜਾ ਸੰਸਾਰ ਵੇ ਸੱਜਣਾ।
ਦੋ ਧਾਰੀ ਤਲਵਾਰ ਵੇ ਸੱਜਣਾ।
ਇਥੇ ਲੋਕ ਗਦਾਰ ਵੇ ਸੱਜਣਾ।

ਤਰਸੇਮ ਸਹਿਗਲ
ਮੋਬਾਈਲ …93578-96207

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਕਾਂ ਭਰੀ ਕਾਰ
Next articleਸੰਧਾਰਾ