ਖੇਤੀ ਨੂੰ ਲਾਹੇਵੰਦ ਬਣਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣਾ ਸਮੇ ਦੀ ਲੋੜ: ਸਨਦੀਪ ਸਿੰਘ

(ਸਮਾਜ ਵੀਕਲੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵੱਲੋਂ ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ , ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਜਸਵਿੰਦਰ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ ਖੰਨਾ ਦੀ ਅਗਵਾਈ ਹੇਠ ਖੇਤ ਦਿਵਸ ਪਿੰਡ ਬੀਬੀਪੁਰ ਵਿਖੇ ਲਗਾਇਆ ਗਿਆ । ਇਸ ਖੇਤ ਦਿਵਸ ਦੋਰਾਨ ਝੋਨੇ ਦੀ ਸਿੱਧੀ ਬਿਜਾਈ ਅਤੇ ਭਵਿੱਖ ਵਿਚ ਪਾਣੀ ਦੀ ਘਾਟ ਕਾਰਨ ਆਉਣ ਵਾਲੀਆਂ ਚਣੌਤੀਆਂ ਬਾਰੇ ਵਿਸਥਾਰ ਚਰਚਾ ਹੋਈ।
ਇਸ ਵਿਚਾਰ ਚਰਚਾ ਦੌਰਾਨ ਡਾ. ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਧਿਆਨ ਰੱਖਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕੱਦੂ ਕਰਕੇ ਲਗਾਏ ਝੋਨੇ ਤੋਂ ਕਿਸੇ ਵੀ ਪੱਖ ਤੋਂ ਕਮਜ਼ੋਰ ਨਹੀਂ ਹੈ । ਇਸ ਤਕਨੀਕ ਨਾਲ ਜਿਥੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਥਰ ਨੂੰ ਉੱਚਾ ਚੁੱਕਣ ਵਿੱਚ ਮੱਦਦ ਮਿਲੇਗੀ। ਉਥੇ ਹੀ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਣਗੇ । ਉਹਨਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਉੱਲੀ ਰੋਗ ਅਤੇ ਕਾਲੇ ਭੂਰੇ ਟਿੱਡੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ।ਇਹਨਾਂ ਕਾਰਨਾਂ ਕਰਕੇ ਆਉਂਦੇ ਸੀਜ਼ਨ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਲਈ ਕਿਸਾਨ ਪੱਬਾਂ ਭਾਰ ਹਨ। ਇਸ ਮੌਕੇ ਉਹਨਾਂ ਖਾਦਾਂ ਦੀ ਸਹੀ ਵਰਤੋਂ,ਵੱਟ ਬਨਿਆ ਨੂੰ ਸਾਫ ਸੁਥਰਾ ਰੱਖਣ ਅਤੇ ਬੇਲੋੜੀਆਂ ਦਾਣੇਦਾਰ ਜਿਹਰਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ। ਉਹਨਾਂ ਇਸ ਖੇਤ ਵਿੱਚ ਕਣਕ ਦੇ ਝਾੜ ਵੱਧ ਨਿਕਲਣ ਦੀ ਗੱਲ ਵੀ ਆਖੀ।ਉਹਨਾਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ  ਲਈ ਝੋਨੇ ਦੀ ਸਿੱਧੀ ਬਿਜਾਈ ਸਮੇ ਦੀ ਲੋੜ ਹੈ। ਇਸ ਖੇਤ ਦਿਵਸ ਮੌਕੇ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਖੰਨਾ ਨੇ ਝੋਨੇ ਦੇ ਵਿੱਚ ਕੀਟ ਪ੍ਰਬੰਧ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕੀਟਾ ਦੇ ਆਰਥਿਕ ਕਗਾਰ ਬਾਰੇ ਜਾਣਕਾਰੀ ਦਿੱਤੀ। ਉਹਨਾਂ ਝੋਨੇ ਦੀ ਸਿੱਧੀ ਬਿਜਾਈ ਨੂੰ ਪੰਜਾਬ ਦਾ ਭਵਿੱਖ ਦੱਸਿਆ।
ਸਿਰਤਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ ਪੀ) ਨੇ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਵਿਭਾਗ ਵੱਲੋਂ ਜਤਿੰਦਰ ਸਿੰਘ ਸੇਵਾਦਾਰ ਹਾਜ਼ਿਰ ਸਨ।ਇਸ ਵਿਚਾਰ ਚਰਚਾ ਦੌਰਾਨ ਅਗਾਂਹਵਧੂ ਕਿਸਾਨ ਗੁਰਮੇਲ  ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਵੱਲੋਂ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ । ਉਹਨਾਂ ਕਿਹਾ ਕਿ ਸਿੱਧੀ ਬਿਜਾਈ ਪੂਰੀ ਤਰਾਂ ਕਾਮਯਾਬ ਹੈ । ਕਿਸਾਨ ਵੀਰ ਬਿਜਾਈ ਸਮੇਂ ਖੇਤ ਦੀ ਚੋਣ  ਅਤੇ ਵੱਤਰ ਦਾ ਖਾਸ ਖਿਆਲ ਰੱਖਣ। ਉਹਨਾ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਭਵਿੱਖ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਅਪਣਾਈ ਜਾਵੇਗੀ।ਇਸ ਤੋਂ ਇਲਾਵਾ ਹਰਨੇਕ ਸਿੰਘ , ਕਰਨੈਲ ਸਿੰਘ , ਗੁਰਮਿੰਦਰ ਸਿੰਘ ਪ੍ਰਧਾਨ , ਸੁਖਵਿੰਦਰ ਸਿੰਘ , ਜਸਵਿੰਦਰ ਸਿੰਘ , ਦਿਲਬਾਗ ਸਿੰਘ , ਰਾਜਵੀਰ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ,  ਕੁਲਦੀਪ ਸਿੰਘ, ਜਗਦੀਪ ਸਿੰਘ, ਭਜਨ ਸਿੰਘ, ਬਲਜਿੰਦਰ ਸਿੰਘ, ਰਾਜਪਾਲ ਸਿੰਘ, ਹੀਰਾ ਸਿੰਘ, ਨਾਜਰ ਸਿੰਘ, ਗੁਰਬਚਨ ਸਿੰਘ, ਗੁਰਚਰਨ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਅਰਸ਼ਦੀਪ ਸਿੰਘ, ਕਮਲਜੋਤ ਸਿੰਘ, ਲਵਪ੍ਰੀਤ ਸਿੰਘ, ਅਮਰ ਸਿੰਘ, ਪੂਰਨ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਿਰ ਸਨ।
Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317
Previous articleUS-Jordan ties rejuvenated
Next articleOlympics: Weightlifter Hidilyn breaks Philippines’ gold medal drought