(ਸਮਾਜ ਵੀਕਲੀ)
ਹਿੰਦੂ ਮੁਸਲਿਮ ਸਿੱਖ ਈਸਾਈ ਮਿਲਦੇ,ਵਸ ਮਿਲਦਾ ਨਾ ਇਨਸਾਨ ਕੋਈ,,
ਆਪਣੀ ਆਪਣੀ ਖਾਤਿਰ ਸੋਚਣ, ਦੇਸ ਦਾ ਕਰਦਾ ਨਹੀਂ ਧਿਆਨ ਕੋਈ।।
ਨੋਚ ਨੋਚ ਖਾ ਗਏ ਗਿਰਜਾ ਵਾਂਗਰ,ਹੱਡੀਆਂ ਨੂੰ ਘੁੱਣ ਲੱਗਿਆ,,
ਆਪਣਾਪਨ ਨਾ ਦਿਲ ਚੋਂ ਝਲਕੇ, ਦਿਸਣ ਜਿਵੇਂ ਸੈਤਾਨ ਕੋਈ।।
ਬੁੱਕਲ ਦੇ ਸੱਪ ਬਣ ਕੇ ਡੱਸਦੇ, ਯਾਰੋ ਨਿਕਾਬ ਚੇਹਰੇ ਤੇ ਲਾਏ,,
ਖੌਰੇ ਕਦੋਂ ਕੋਈ ਲੁੱਟ ਕੇ ਲੈਜੇ,ਬਣ ਕੇ ਖਾਸ ਮਹਿਮਾਨ ਕੋਈ।।
ਧਰਮ ਦੇ ਨਾਂ ਤੇ ਰਾਜਨੀਤੀ ਹੁੰਦੀ,ਬਣ ਗਈਆਂ ਧੜੇਬੰਦੀਆਂ,,
ਲੋਕੀ ਪਾਰਟੀਬਾਜ਼ੀ ਵਿੱਚ ਰੁੱਝੇ,ਰਹੀ ਨਾ ਹੋਰ ਪਹਿਚਾਣ ਕੋਈ।।
ਹੱਕ ਮੰਗਿਆਂ ਮਿਲਦੇ ਡੰਡੇ,ਸੱਚ ਬੋਲਿਆਂ ਮਿਲਣ ਏਥੇ ਸਜਾਵਾਂ,,
ਕਦਰ ਪੈਸੇ ਦੀ ਵੱਧ “ਸ਼ੇਰੋਂ” ਵਾਲਿਆ,ਨਾ ਕੀਮਤੀ ਜਾਨ ਕੋਈ।।
ਹਨੇਰਾ ਦਿਨੋਂ ਦਿਨ ਵੱਧਦਾ ਜਾਵੇ”ਪਾਲੀ”ਖਾਅਬ ਵਿਖਰਦੇ ਜਾਂਦੇ,
ਕਦੋਂ ਚਮਕੂ ਕਿਰਨ ਰੌਸ਼ਨੀ ਵਾਲੀ,ਕੌਣ ਦੇਵੇਗਾ ਗਿਆਨ ਕੋਈ।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly