ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ —ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਿੰਡ ਇਬਣ ਵਿਖੇ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਵਿਖੇ ਪਿੰਡ ਵਾਸੀਆਂ ਦੁਆਰਾ ਮੀਟਿੰਗ ਕੀਤੀ ਗਈ। ਜਿਸ ਵਿੱਚ ਸਰਪੰਚ ਸੰਤੋਖ ਸਿੰਘ ਕੁਲਵਿੰਦਰ ਸਿੰਘ ਪੰਚ ਪਰਮਜੀਤ ਸਿੰਘ ਪੰਚ ਇੰਦਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਸ ਰਣਜੀਤ ਸਿੰਘ ਖੋਜੇਵਾਲ ਦਾ ਸ਼ਰੋਮਣੀ ਅਕਾਲੀ ਦਲ ਦੀ ਪੀ ਏ ਸੀ ਮੈਂਬਰ ਬਣਨ ਤੇ ਸਨਮਾਨ ਕੀਤਾ ਗਿਆ । ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਤਕਰੀਬਨ ਪੰਜ ਸਾਲ ਹੋ ਗਏ ਹਨ। ਸਰਕਾਰ ਨੇ ਇੱਕ ਟਕੇ ਦਾ ਕੰਮ ਨਹੀਂ ਕੀਤਾ। ਹੁਣ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਪੰਜਾਬ ਦੇ ਅਸਲੀ ਮੁੰਦਿਆ ਤੋਂ ਧਿਆਨ ਹਟਾ ਕਿ ਬੱਸ ਸਿਆਸੀ ਸ਼ੇਅਰੋ ਸ਼ਾਇਰੀ ਕਰਕੇ ਇੰਨਾਂ ਨੇ ਚੱਲਦੇ ਬਣਨਾ ਹੈ।ਲੋਕ ਪਰਸ਼ਾਤ ਕਿਸ਼ੋਰ ਦੇ ਝੂਠ ਨੂੰ ਸਮਝ ਚੁੱਕੇ ਹਨ ।ਹੁਣ ਉਹ ਕਾਂਗਰਸੀਆ ਦੇ ਝੂਠੇ ਜਾਲ ਵਿੱਚ ਫਸਣ ਵਾਲੇ ਨਹੀਂ ਹਨ।

ਲੋਕ ਅਕਾਲੀ ਬਸਪਾ ਸਰਕਾਰ ਬਣਾਉਣ ਨੂੰ ਕਾਹਲੇ ਹਨ ਤਾਂ ਜੋ ਪੰਜਾਬ ਦੇ ਵਿਕਾਸ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋ ਸਕੇ। ਇਸ ਮੋਕੇ ਤੇ ਸ ਅਮਰਜੀਤ ਸਿੰਘ ਢਪਈ, ਸ ਦਲਜੀਤ ਸਿੰਘ ਬਸਰਾ, ਸਰਬਜੀਤ ਸਿੰਘ ਦਿਉਲ ,ਚਰਨਜੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸੋਨੂੰ ,ਬਲਦੇਵ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਰਣਜੀਤ ਸਿੰਘ ਫੇਰਾ, ਗੁਰਸ਼ਰਨ ਸਿੰਘ, ਵਿਜੇ ਕੁਮਾਰ ਨਿੱਕਾ, ਲਵਪ੍ਰੀਤ ਸਿੰਘ ,ਦੀਪਾਂ, ਬਿੱਲਾ ਇੱਬਣ, ਦੋਲਤ ਸਿੰਘ ,ਕੁਲਵਿੰਦਰ ਸਿੰਘ, ਪਵਿੱਤਰ ਸਿੰਘ, ਹਰਦੀਪ ਸਿੰਘ ਦੀਪਾਂ ,ਲਹਿੰਬਰ ਸਿੰਘ, ਕਿਰਪਾਲ ਸਿੰਘ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ ,ਮਨਜਿੰਦਰ ਸਿੰਘ ,ਅਮਰੀਕ ਸਿੰਘ ਅਤੇ ਪਿੰਡ ਦੇ ਨੋਜਵਾਨ ਅਤੇ ਪਤਵੰਤੇ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ
Next articleਘਰਾਂ ਦੀ ਖੇਡ