ਕੈਨੇਡਾ/ ਜਲੰਧਰ (ਕੁਲਦੀਪ ਚੂੰਬਰ) (ਸਮਾਜ ਵੀਕਲੀ) – ਸਤਿਗੁਰੂ ਰਵਿਦਾਸ ਸੁਸਾਇਟੀ ਆਫ ਐਡਮਿੰਟਨ ਕੈਨੇਡਾ ਵਲੋਂ ਹਾਲ ਹੀ ਵਿਚ ਮਿਲਵੁੱਡ ਟਾਊਨ ਸੈਂਟਰ ਪਾਰਕ ਵਿਚ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਏਜੰਡਾ ਕਮੇਟੀ ਦੀ ਚੋਣ ਅਤੇ ਐਡਮਿੰਟਨ ਵਿਚ ਗੁਰੂ ਘਰ ਦੀ ਸਥਾਪਨਾ ਕਰਨ ਨੂੰ ਲੈ ਕੇ ਗੱਲਬਾਤ ਕਰਨਾ ਸੀ । ਇਸ ਮੌਕੇ ਬਹੁਤ ਸਾਰੇ ਰਵਿਦਾਸੀਆ ਕਮਿਊਨਿਟੀ ਦੇ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ । ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਸੋਸਾਇਟੀ ਵਲੋਂ ਕੁਝ ਅਹਿਮ ਫ਼ੈਸਲੇ ਲਏ ਗਏ ।
ਇਸ ਮੀਟਿੰਗ ਦੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਸ੍ਰੀ ਜੀਵਨ ਮਹਾਂਸੁਖ ਐਡਮਿੰਟਨ ਹੁਰਾਂ ਦੱਸਿਆ ਕਿ ਮੀਟਿੰਗ ਉਪਰੰਤ ਹੋਈ ਚੋਣ ਵਿਚ ਸਤਿਕਾਰਯੋਗ ਸ਼ਖ਼ਸੀਅਤਾਂ ਸ. ਕੇਹਰ ਸਿੰਘ ਜੀ ਨੂੰ ਚੇਅਰਮੈਨ, ਸ੍ਰੀ ਪ੍ਰੇਮ ਚੌਂਕਡ਼ੀਆ ਜੀ ਨੂੰ ਉਪ ਚੇਅਰਮੈਨ, ਸ੍ਰੀ ਉਂਕਾਰ ਲੱਧੜ ਜੀ ਨੂੰ ਪ੍ਰਧਾਨ , ਸ. ਗੁਰਪਾਲ ਸਿੰਘ ਜੀ ਨੂੰ ਉਪ ਪ੍ਰਧਾਨ , ਸ੍ਰੀ ਰਾਕੇਸ਼ ਕੁਮਾਰ ਜੀ ਨੂੰ ਸਕੱਤਰ, ਸ੍ਰੀ ਰਜੇਸ਼ ਜੌਹਲ ਜੀ ਨੂੰ ਉਪ ਸਕੱਤਰ, ਸ੍ਰੀ ਕਸ਼ਮੀਰੀ ਲਾਲ ਚੌਂਕਡ਼ੀਆ ਜੀ ਨੂੰ ਖਜ਼ਾਨਚੀ , ਸ੍ਰੀ ਜੀਵਨ ਮਹਾਸੁਖ ਜੀ ਨੂੰ ਉਪ ਖਜ਼ਾਨਚੀ ਦੀ ਸੇਵਾ ਸੰਭਾਲੀ ਹੈ । ਕਮੇਟੀ ਦੀ ਚੋਣ ਸਾਰਿਆਂ ਦੀ ਸਹਿਮਤੀ ਨਾਲ ਕੀਤੀ ਗਈ । ਇਸਦੇ ਨਾਲ ਹੀ ਕਾਰਜਕਾਰੀ ਸੇਵਾਦਾਰਾਂ ਦੀ ਸੂਚੀ ਵਿੱਚ ਸ੍ਰੀ ਹੰਸਰਾਜ ਪਾਲ ਜੀ , ਸ. ਰਣਬੀਰ ਸਿੰਘ ਜੀ , ਸ੍ਰੀ ਹਰਸ਼ ਬੰਗਾ ਜੀ ਹੋਰਾਂ ਨੂੰ ਨਿਯੁਕਤ ਕੀਤਾ ਗਿਆ ।
ਸੰਸਥਾ ਨੇ ਨਿਯੁਕਤੀ ਤੋਂ ਬਾਅਦ ਇਹ ਫ਼ੈਸਲਾ ਕੀਤਾ ਕਿ ਐਡਮਿੰਟਨ ਵਿਚl ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਨਾਮਲੇਵਾ ਸੰਗਤ ਨੂੰ ਜੋ ਗੁਰੂ ਘਰ ਦੀ ਘਾਟ ਮਹਿਸੂਸ ਹੋ ਰਹੀ ਹੈ, ਉਸ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਗੁਰੂ ਘਰ ਦੇ ਨਿਰਮਾਣ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ । ਇਸ ਸੰਬੰਧੀ ਜੀਵਨ ਮਹਾਂਸੁਖ ਹੁਰਾਂ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਸਾਡੀ ਕਮਿਊਨਿਟੀ ਦੇ ਸੂਝਵਾਨ ਲੋਕਾਂ ਵਲੋਂ ਇਹ ਕਦਮ ਚੁੱਕਿਆ ਗਿਆ ਅਤੇ ਜਲਦੀ ਹੀ ਕਮਿਊਨਿਟੀ ਦੀਅਾਂ ਸੇਵਾਵਾਂ ਸਦਕਾ ਗੁਰੂ ਘਰ ਦਾ ਨਿਰਮਾਣ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕਮਿਊਨਿਟੀ ਦੇ ਬਜ਼ੁਰਗਾਂ ਦੀ ਸੇਵਾ ਅਤੇ ਬੱਚਿਆਂ ਲਈ ਪੰਜਾਬੀ ਮਾਂ ਬੋਲੀ ਸਾਹਿਤ ਕਲਾ ਸੱਭਿਆਚਾਰ ਅਤੇ ਆਪਣੇ ਕਲਚਰ ਇਤਿਹਾਸ ਦੀ ਜਾਣਕਾਰੀ ਲਈ ਵੀ ਉਕਤ ਕਮੇਟੀ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly