ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਉੱਭਰ ਰਹੇ ਖਿਡਾਰੀ ਪਵਨ ਕੁਮਾਰ ਪੁੱਤਰ ਸੋਮਨਾਥ ਦੀ ਪਿਛਲੇ ਦਿਨੀ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ ਤੇ ਦੇਸ਼ ਦੀ ਸਿਰਮੌਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਉੱਘੇ ਖੇਡ ਪ੍ਰਮੋਟਰ ਹਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਾਡੀ ਟੀਮ ਐਨ ਆਰ ਆਈ ਕਲੱਬ ਹਾਲੈਂਡ ਮੰਡੀ ਦਾ ਹੋਣਹਾਰ ਕਬੱਡੀ ਖਿਡਾਰੀ ਪਵਨ ਸਾਡੇ ਵਿੱਚ ਨਹੀਂ ਰਿਹਾ ਹੈ।
ਉਹ ਅੰਡਰ 19-21 ਦੀਆਂ ਟੀਮਾ ਵਿੱਚ ਭਾਗ ਲੈਂਦਾ ਸੀ। ਜਿਸ ਤੋਂ ਆਉਣ ਵਾਲੇ ਸਮੇਂ ਵਿੱਚ ਵੱਡੀਆ ਉਮੀਦਾ ਸਨ। ਇਸ ਮੌਕੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਅਸੀਂ ਆਪਣੇ ਤੋਂ ਇਕ ਹੀਰਾ ਗੁਆ ਲਿਆ ਹੈ। ਇਸ ਮੌਕੇ ਜਰਨਲ ਸਕੱਤਰ ਸੁੱਖੀ ਬਰਾੜ,ਖਜਾਨਚੀ ਜਸਵੀਰ ਸਿੰਘ ਧਨੋਆ,ਬਲਬੀਰ ਸਿੰਘ ਢਿੱਲੋ, ਗੁਰਮੇਲ ਸਿੰਘ ਦਿੜਬਾ,ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਪੰਮੀ ਕੋਚ, ਪ੍ਰੋ ਗੋਪਾਲ ਸਿੰਘ,ਪੱਪੀ ਫੁੱਲਾਂਵਾਲ, ਕੁਲਬੀਰ ਸਿੰਘ ਬਿਜਲੀ ਨੰਗਲ, ਜਿੰਦਰ ਖਾਨੋਵਾਲ, ਲਾਲੀ ਅੜੈਚਾ, ਕਾਲਾ ਕੁਲਥਮ, ਅਮਨ ਦੁੱਗਾ, ਹੈਪੀ ਲਿੱਤਰਾ,ਡਾ ਬਲਬੀਰ ਸਿੰਘ, ਲਾਲੀ ਸੁਰਖਪੁਰੀਆ, ਮਨਜੀਤ ਸਿੰਘ ਫੌਜੀ,ਸਿੰਦਾ ਸੂਜਾਪੁਰ,ਕੇਵਲ ਘੋਲੂਮਾਜਰਾ,ਮਿੰਦਰ ਸੋਹਾਣਾ,ਬੱਲੀ ਸਰੀਂਹ, ਪਰਮਜੀਤ ਸਿੰਘ ਬਾਗੜੀਆ,ਮਹਿੰਦਰ ਸਿੰਘ ਸੁਰਖਪੁਰ, ਸੀਰਾ ਟਿੰਬਰਵਾਲ, ਕਾਕਾ ਸੇਖਦੌਲਤ,ਪ੍ਰਸਿੱਧ ਖਿਡਾਰੀ ਗੱਗੀ ਖੀਰਾਵਾਲ,ਯਾਦਾ ਸੁਰਖਪੁਰ, ਖੇਡ ਬੁਲਾਰੇ ਸਤਪਾਲ ਖਡਿਆਲ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly