ਰਾਜਨੀਤੀ ਦਾ ਸਿਸਟਮ ਬਦਲੋ

ਚਰਨਜੀਤ ਕੌਰ ਆਸਟ੍ਰੇਲੀਆ

(ਸਮਾਜ ਵੀਕਲੀ)

ਜੰਗ ਹਮੇਸ਼ਾ ਅਸੂਲਾਂ ਲਈ ਲੜ੍ਹੀ ਜਾਂਦੀ ਹੈ ! ਸਮਝੌਤਿਆਂ ਲਈ ਨਹੀਂ ਗੁਲਾਮੀ ਪਦਾਰਥਾਂ ਕੁਰਸੀ ਚੋਧਰ ਦੇ ਅੱਗੇ ਨਜ਼ਰ ਨਹੀਂ ਆਉਦੀ ….

ਕਿਸਾਨ ਪਾਰਲੀਮੈਂਟ ਨੇੜੇ ਪਹੁੰਚੇ, 200 ਕਿਸਾਨਾਂ ਅੱਗੇ ਜਲਤੋਪਾਂ ਤਾਇਨਾਤ, ਅੱਥਰੂ ਗੈਸ, ਡੰਡੇ ਲੈ ਖੜੀ ਫੋਰਸ ਨੂੰ ਲਾਇਵ ਦੇਖਿਆਂ ਅੱਜ:-

ਪੰਜਾਬ ਦੇ ਲੋਕਾਂ ਨੂੰ RSS ਦੇ ਪੈਂਤਰੇ ਨਹੀ ਸਮਝ ਲੱਗਦੇ …. ਇਹ ਉਹ ਕਾਂਗਰਸ ਜਿਸ ਨੇ 84 ਕਰਵਾਈ , ਨੀਤੀਆਂ rss ਨਾਲ ਜੁੜੀਆਂ ਹਨ ……. ਉਹ ਲੋਕੀ ਚਾਰ ਦਿਨ Never forget 84 ਪਾ ਕੇ ਖਾਨਾ ਪੂਰਤੀ ਕਰ ਲੈਂਦੇ ਹਨ ……..ਪੰਜਾਬੀ ਭੋਲੀ ਜਨਤਾ ਛਿੱਤਰ ਖਾਣ ਤੋ ਬਾਅਦ ਵੋਟਾ ਫਿਰ ਉਹਨਾਂ ਨੂੰ , ਇਹ ਕਿਹੜੇ ਕਿਸਮ ਦੇ ਲੋਕ ਨੇ ਜਿਹੜੇ ਨੀਤੀਆਂ ਨੂੰ ਮਾਫ਼ ਕਰ ਦਿੰਦੇ ਹਨ ?

ਕਾਂਗਰਸ ਦੇ ਕੰਮ ਤੇ ਨੀਤੀ ਤਾਂ ਉਹੀ ਰਹਿਣੀ ਹੈ ….. ਕਾਂਗਰਸ ਦੇ ਪਿਛਲੇ ਚਾਰ ਸਾਲ ਦਾ ਕੋਈ ਕਾਰਜ ਦੇਖ ਲਓ , ਬੇਅਦਬੀ ਕੇਸ ਤੇ ਕੋਈ ਸੁਣਵਾਈ ਨਹੀਂ …. ਨਾ ਹੀ ਹੋਣੀ ਹੈ …. ਅੱਜ ਤੱਕ 84 ਤੇ ਨਹੀਂ ਹੋਈ … ਸਕੂਲਾ ਕਾਲਜਾਂ ਚ ਅਧਿਆਪਕ ਨਹੀ , ਹਸਪਤਾਲ ਚ ਡਾਕਟਰ ਨਹੀਂ ਕਿਸਾਨ ਮਜ਼ਦੂਰ ਖੇਤ ਚ ਨਹੀਂ , 47 ਤੋ ਬਾਅਦ ਕਿੰਨੀ ਵਾਰ ਕਾਂਗਰਸ ਨੇ ਰਾਜ ਕੀਤਾ ਬੈਠੇ ਕੇ ਦਿਮਾਗ ਨਾਲ ਸੋਚਿਓ ਕੀ ਸੰਵਾਰ ਲਿਆ ਲੀਡਰਾ ਨੇ ?

ਸਿਸਟਮ ਤਾਂ ਉਹੀ ਰਹਿਣਾ ਜਿਹੜਾ ਚਲਿਆਂ ਆ ਰਿਹਾ ! ਠੋਕੋ ਤਾਲੀ ਇਹ ਨੌਟੰਕੀ ਪਹਿਲਾ ਭਾਜਪਾ ਸੀ ਹੁਣ ਕਾਂਗਰਸ ਵਿੱਚ ਹੈ …..ਦਲ ਬਦਲਣ ਵਾਲੇ ਸਦੀਆਂ ਤੋ ਹੁਣ ਤੱਕ rss ਦੇ ਹੀ ਚਮਚੇ ਰਹਿਣਗੇ ….. ਬਾਦਲ ਟੱਬਰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਕੇਵਲ ਦੇਖਣ ਨੂੰ ਹਨ … ਗੁਰੂਘਰਾ ਚ ਪ੍ਰੰਬਧ ਆਰ ਐਸ ਐਸ ਚਲਾ ਰਹੀ ਹੈ …. ਜ਼ਮੀਰ ਮਰੇ ਲੋਕਾ ਦਾ ਕੋਈ ਧਰਮ ਨਹੀਂ ਿੲਹਨਾ ਦਾ ਕੋਈ ਿੲਤਿਹਾਸ ਨਹੀਂ ਨਵੀਂਆ ਨੀਤੀਆਂ ਹੁਣ ਸਮਾਜ ਬਣਾਵੇ ਕਿ ਲੀਡਰ ਇਹ ਕੰਮ ਕਰਨ ਸੜਕ ਟੁੱਟ ਗਈ ਉਸੇ ਵੇਲੇ ਠੀਕ ਕਰਨ , ਸਕੂਲ ਉਚ ਵਿੱਦਿਆ ਦੀ ਫ਼ੀਸਾਂ ਘੱਟ ਕਰਨ , ਹਸਪਤਾਲ ਫ੍ਰੀ ਕਰਨ , ਪ੍ਰਾਇਵੇਟ ਅਮੀਰ ਅਦਾਰੇ ਟੈਕਸ ਭਰਨ ਟੈਕਸ ਦਾ ਪੈਸਾ ਮੁੜ ਜਨਤਾ ਤੇ ਖਰਚ ਹੋਵੇ !

ਪੰਜਾਬ ਚ ਪੰਜਾਬੀ ਲਾਗੂ ਕਰੋ , ਭਾਸ਼ਾਵਾਂ ਸਾਰੀ ਪੜੋ ਪਰ ਪਹਿਲੀ ਭਾਸ਼ਾ ਪੰਜਾਬ ਦੀ ਪੰਜਾਬੀ ਹੋਵੇਗੀ …! ਨ ਕਿਸਾਨਾ ਦੇ ਅਪਣੀ ਮੰਡੀਕਰਨ ਤੋ ਲੈ ਕੇ ਅਪਣੇ ਉਦਯੋਗ ਹੋਣਗੇ , ਪਾਣੀ ਹਵਾ ਧਰਤੀ ਵਾਤਾਵਰਣ ਤੇ ਕੰਮ ਸਰਕਾਰ ਕੰਮ ਕਰਕੇ ਦਿਖਾਵੇ ! ਇਹ ਤਬਕਾ 550ਸਾਲ ਤੋ ਲੱਗਿਆ ਹੋਇਆ ਹੈ ਕਿਵੇ ਸਿੱਖ ਹਿੰਦੂ ਬਣਾ ਦਿਓ …. ਬਾਦਲਾਂ ਤੋ ਬਾਅਦ ਹੁਣ ਨਵਜੋਤ ਸਿਧੂ ਜਨਤਾ ਠੋਕੇਂਗਾ ਕੀ ਸੱਚਮੁਚ ਮਨੂੰਵ੍ਰਤੀ ਕੁਰਸੀ ਚੌਧਰ ਵਾਲੇ ਲੋਕ ਗਿਆਨ ਹੋਣ ਦੇ ਬਾਵਜੂਦ ਵੀ ਅੰਧੇ ਗਿਆਨਹੀਣ ਬਣੇ ਰਹਿਣਗੇ !

ਸਿਸਟਮ ਤਾ ਉਹੀ ਰਹੇਗਾ ਉਹ ਨਹੀਂ ਬਦਲਦਾ ਠੋਕ ਤਾਲੀ …. ਸਿਸਟਮ ਪਰਦੇ ਪਿੱਛੇ ਅੰਡਾਨੀ ਅੰਬਾਨੀ ਮੋਦੀ ਹੀ ਚਲਾਉਣਗੇ …. ਪੰਜਾਬ ਦਾ ਪਾਣੀ ਬਾਕੀ ਰਾਜਾ ਲਈ , ਬਿਜਲੀ ਦੂਜਿਆਂ ਲਈ , ਕੀ ਪੰਜਾਬ ਦੇ ਲੋਕ ਹਮੇਸਾ ਧਰਨੇ ਅੰਦੋਲਨਾਂ ਤੇ ਹੀ ਰਹਿਣਗੇ ? ਕਾਨੂੰਨ ਲੋਕਾ ਦੀ ਸੁਵਿਧਾਵਾਂ ਸਿਸਟਮ ਵਧੀਆਂ ਚਲਾਉਣ ਲਈ ਬਣਦੇ ਹਨ …. 550 ਮੈਂਬਰਾ ਦੀ ਪਾਰਲੀਮੈਂਟ ਕੰਮ ਨਹੀਂ ਕਰ ਸਕਦੀ ਇੰਨੀ ਕਤੀੜ ਲਈ “ ਕੂਤੈ ਰਾਜ ਬਾਹਲੀਐ “ ਬੰਦੇ ਤਾਂ ਪੰਜ ਬਹੁਤ ਨੇ ਰਾਜ ਭਾਗ ਚਲਾਉਣ ਲਈ ….. ਗੁਰੂ ਗੋਬਿੰਦ ਸਿੰਘ ਵਾਲਾ ਸਿਸਟਮ ਅਪਣਾਓ ਪਿੰਡ ਪੱਧਰ ਤੇ ਪਿੰਡ ਦੀ ਪੰਚਾਇਤਾ ਤੋ ਸੁਧਾਰ ਕਰੋ ਪਾਰਟੀ ਬਾਜ਼ੀ ਲੀਕਰ ਦੇ ਫਕੀਰ ਬਣਨ ਦੀ ਥਾਂ ਵਿਕਾਸ ਦੇ ਰਾਹ ਖੋਜੋ , ਪੈਟਰੋਲ ਡੀਜ਼ਲ ਸਸਤਾ ਕਰੋ , ਛੋਟੇ ਵੱਡੇ ਉਦਯੋਗ ਸਾਂਝੇ ਕਿਸਾਨ ਮਜ਼ਦੂਰ ਆਪ ਚਲਾਵੇ ! ਸਰਮਾਏਦਾਰੀ ਖਿਲਾਫ ਲ਼ੋਕਤੰਤਰ ਬਹਾਲ ਕਰੋ!

ਚਰਨਜੀਤ ਕੌਰ ਆਸਟ੍ਰੇਲੀਆ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਵਾਦਾਰ” ਭੇਟ ਕੀਤੀ ਰਲੀਜ
Next articleਨਵੀਂ ਜ਼ਿੰਦਗੀ,,