ਪੈਰਿਸ (ਸਮਾਜ ਵੀਕਲੀ):ਇਜ਼ਰਾਇਲ ਵੱਲੋਂ ਬਣਾਏ ਸਪਾਈਵੇਅਰ ਵੱਲੋਂ ਸਾਲ 2019 ਵਿੱਚ ਕਰਵਾਈ ਗਈ ਜਾਸੂਸੀ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਤੇ ਫਰਾਂਸ ਸਰਕਾਰ ਦੇ 15 ਮੈਂਬਰਾਂ ਦੇ ਸੈੱਲ ਫੋਨ ਸੰਭਾਵੀ ਨਿਸ਼ਾਨਾ ਰਹੇ ਹੋ ਸਕਦੇ ਹਨ। ਫਰਾਂਸ ਦੇ ਰੋਜ਼ਾਨਾ ਅਖਬਾਰ ‘ਲੇ ਮੌਂਡ’ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਮੈਂਕਰੋਂ ਤੇ ਤਤਕਾਲੀ ਸਰਕਾਰ ਦੇ ਮੈਂਬਰਾਂ ਦੇ ਨੰਬਰ ਸੰਭਾਵੀ ਜਾਸੂਸੀ ਲਈ ਐੱਨਐੱਸਓ ਕਲਾਇੰਟਾਂ ਵੱਲੋਂ ਕਥਿਤ ਤੌਰ ’ਤੇ ਚੁਣੇ ਗਏ ਨੰਬਰਾਂ ਵਿੱਚ ਸ਼ਾਮਲ ਸਨ।
ਇਸ ਕੇਸ ਵਿੱਚ ਕਲਾਇੰਟ ਅਣਪਛਾਤੀ ਮੋਰੋਕੋਂ ਸੁਰੱਖਿਆ ਸੇਵਾ ਸੀ। ਦੂਜੇ ਪਾਸੇ, ਮੈਕਰੋਂ ਦੇ ਦਫ਼ਤਰ ਨੇ ਇਸ ਖਬਰ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਖ਼ਬਾਰ ਮੁਤਾਬਕ ਐੱਨਐੱਸਓ ਨੇ ਕਿਹਾ ਕਿ ਇਸਦੇ ਕਲਾਇੰਟਾਂ ਵੱਲੋਂ ਕਦੇ ਵੀ ਫਰਾਂਸਸੀ ਰਾਸ਼ਟਰਪਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly