(ਸਮਾਜ ਵੀਕਲੀ)
ਹਾਏ ਓ ਰੱਬਾ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ ,
ਲੰਮੇ ਲੰਮੇ ਕੱਟ ਨੇ ਲਗਦੇ ,
ਉਤੋਂ ਗਰਮੀ ਦੀ ਪੈਂਦੀ ਮਾਰ ,
ਲੋਕੋ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ ,
ਬਲਬ ਟਿਊਬਾਂ ਬੰਦ ਪਏ ਸਭ ,
ਮੋਮਬੱਤੀਆਂ ਨਾਲ ਲਓ ਸਾਰ ,
ਲੋਕੋ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ !
ਕੂਲਰ , ਪੱਖੇ ,ਏ .ਸੀ ਨੀ ਚੱਲਣੇ ,
ਕਰ ਲੋ ਪੱਖੀਆਂ ਤਿਆਰ ,
ਲੋਕੋ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ !
ਐਡੇ ਐਡੇ ਬਿੱਲ ਨੇ ਆਉਂਦੇ ,
ਨਾਲੇ ਡੀਜ਼ਲ ਲਈਦਾ ਸਾੜ ,
ਲੋਕੋ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ !
ਲੋਕਾਂ ਦੀ ਕੋਈ ਸਾਰ ਨਾ ਲੈਂਦੀ ,
ਹੈ ਲੋਟੂ ਸਾਡੀ ਸਰਕਾਰ ,
ਲੋਕੋ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ !
ਪੱਕੇ ਵਿਹੜੇ ਦਰਖਤ ਕੋਈ ਨਾ ,
ਹੋਈਏ ਖੱਜਲ ਖਵਾਰ ,
ਲੋਕੋ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ !
ਟੈਂਕੀ ਦੇ ਵਿੱਚ ਪਾਣੀ ਹੈ ਨਹੀਂ ,
ਘਰੇ ਮੱਚ ਗਈ ਚੀਕ ਪੁਕਾਰ ,
ਲੋਕੋ ਬੱਤੀ ਗੁੱਲ ਆ ,
ਹਾਏ ਓ ਰੱਬਾ ਬਿਜਲੀ ਗਈ ਆ
ਬਲਵੀਰ ਕੌਰ ਬੱਬੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly