ਪੰਜਾਬ ਦੀ ਤਰੱਕੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਯੋਗਦਾਨ —ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬੁਧੋਪੁੰਦਰ ਵਿਖੇ ਸ ਬਲਜਿੰਦਰ ਸਿੰਘ ਸੋਹਲ ਦੇ ਘਰ ਅਕਾਲੀ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਨੂੰ ਮੈਬਰ ਪੀ ਏ ਸੀ ਬਣਨ ਤੇ ਸਨਮਾਨ ਕੀਤਾ ਗਿਆ । ਮੀਟਿੰਗ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੂੰ ਬਲਜਿੰਦਰ ਸਿੰਘ ਸੋਹਲ, ਜਸਪ੍ਰੀਤ ਸਿੰਘ ਜੱਸਾ, ਅਮਰਜੀਤ ਸਿੰਘ ਢੱਪਈ ,ਦਲਜੀਤ ਸਿੰਘ ਬਸਰਾ ਆਦਿ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਅਮਰਜੀਤ ਸਿੰਘ ਢੱਪਈ ਸੀਨੀਆਰ ਅਕਾਲੀ ਆਗੂ ਅਤੇ ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਨੇ ਕਿਹਾ ਕਿ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ।

ਪੰਜਾਬ ਸਰਕਾਰ ਲਾਵਾਰਸ ਹੋ ਗਈ ਹੈ।ਕੋਈ ਵੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ।ਆਮ ਆਦਮੀ ਅਤੇ ਕਾਂਗਰਸ ਲੀਡਰਾਂ ਨੂੰ ਪੰਜਾਬ ਵਾਸਤੇ ਹਰ ਗੱਲ ਦੀ ਆਗਿਆ ਲੈਣ ਦਿੱਲੀ ਜਾਣਾ ਪੈਂਦਾ ਹੈ। ਜਦ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਲੇ ਵਾਸਤੇ ਹਰ ਫੈਸਲਾ ਲੈਣ ਦੇ ਸਮਰੱਥ ਹੈ । ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਯੋਗਦਾਨ ਹੈ ਜਿਸ ਨੂੰ ਹਰੇਕ ਪੰਜਾਬੀ ਕਦੀ ਵੀ ਭੁਲਾ ਨਹੀਂ ਸਕਦਾ ਇਸ ਮੋਕੇ ਤੇ ਬਲਜਿੰਦਰ ਸਿੰਘ ਸੋਹਲ,ਸੁਰਜੀਤ ਸਿੰਘ,ਬਲਵੀਰ ਸਿੰਘ,ਜਸਵਿੰਦਰ ਸਿੰਘ,ਜਸਪ੍ਰੀਤ ਸਿੰਘ,ਸੁਰਜਨ ਸਿੰਘ,ਚਰਨਜੀਤ ਸਿੰਘ ਸਰਪੰਚ ,ਪ੍ਰਦੀਪ ਸਿੰਘ ਕੁਲਾਰ ਕੌਂਸਲਰ,ਵਿਵੇਕ ਸਿੰਘ ਬੈਂਸ,ਅਕਾਸ਼ਦੀਪ ਸਿੰਘ ਆਹਲੂਵਾਲੀਆ, ਭੁਪਿੰਦਰ ਸਿੰਘ,ਇੰਦਰਜੀਤ ਸਿੰਘ,ਪਰਮਜੀਤ ਸਿੰਘ,ਮਨਪ੍ਰੀਤ ਸਿੰਘ,ਭੁਪਿੰਦਰ ਸਿੰਘ ਸੋਹਲ,ਹਰਪ੍ਰੀਤ ਸਿੰਘ,ਤਰਲੋਚਨ ਸਿੰਘ, ਜਸਪਾਲ ਸਿੰਘ,ਸੁਰਿੰਦਰ ਸਿੰਘ, ਜੋਗਰਾਜ ਸਿੰਘ,ਹਰਦੀਪ ਸਿੰਘ,ਜਸਵੰਤ ਸਿੰਘ,ਸਰਨਪ੍ਰੀਤ ਸਿੰਘ ਆਦਿ ਹੋਰ ਅਕਾਲੀ ਆਗੂ ਤੇ ਪਿੰਡ ਵਾਸੀ ਮੌਜੂਦ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਕੈਬਨਿਟ ਮੰਤਰੀ ਬਣਾਕੇ ਹਲਕਾ ਵਾਸੀਆਂ ਦੀ ਮੰਗ ਪੂਰੀ ਕੀਤੀ ਜਾਵੇ-ਰਾਜਦਵਿੰਦਰ ਸਿੰਘ, ਦੇਸ ਰਾਜ
Next articleਦੇਸ਼ ਲਈ ਕੁਰਬਾਨੀ