ਜਲੰਧਰ ਦੇ ਰੇਰੂ ਪਿੰਡ ਵਿਖੇ “ਵ੍ਹੱਟਸਐਪ ਤੇ ਗੱਲਾਂ” ਗੀਤ ਕੀਤਾ ਰਿਲੀਜ਼

ਜਲੰਧਰ (ਚੁੰਬਰ) (ਸਮਾਜ ਵੀਕਲੀ)– ਜਲੰਧਰ ਦੇ ਰੇਰੂ ਪਿੰਡ ਵਿਖੇ ਸਰਬਜੀਤ ਸਹੋਤਾ ਦੇ ਗ੍ਰਹਿ ਵਿੱਚ ਪਰਵਾਸੀ ਭਾਰਤੀ ਅਮਰੀਕਾ ਵਾਸੀ ਗਾਇਕ ਏ ਐਸ ਰਮਤਾ ਦਾ ਗਾਇਆ ਗੀਤ “ਵ੍ਹੱਟਸਐਪ ਤੇ ਗੱਲਾਂ ” ਨੂੰ ਵੱਖ ਵੱਖ ਗਾਇਕਾਂ, ਸੰਗੀਤ ਪ੍ਰੇਮੀਆਂ ਵੱਲੋਂ ਰਿਲੀਜ਼ ਕੀਤਾ ਗਿਆ । ਇਸ ਮੌਕੇ ਗਾਇਕ ਏ ਐਸ ਰਮਤਾ ਨੂੰ ਸਾਰੇ ਹੀ ਕਲਾਕਾਰ ਭਾਈਚਾਰੇ ਵਲੋਂ ਮੁਬਾਰਕਬਾਦ ਦਿੱਤੀ ਗਈ । ਸਾਬਕਾ ਸਰਪੰਚ ਸੁਰਜੀਤ ਸਿੰਘ ਨਾਰੰਗਪੁਰ ਅਤੇ ਸਰਬਜੀਤ ਸਹੋਤਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਰਿਲੀਜ਼ਿੰਗ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਈਂ ਮਧੂ ਜੀ ਜਲੰਧਰ ਵਾਲੇ ,ਸ. ਗੁਰਦੀਪ ਸਿੰਘ ਪੈਰਵਾਈ ਅਫ਼ਸਰ ਸੈਸ਼ਨ ਕੋਰਟ ਜਲੰਧਰ, ਇੰਜਨੀਅਰ ਜਸਵੰਤ ਰਾਏ ਬਸਪਾ ਆਗੂ ਪੰਜਾਬ, ਸ਼ਹਿਰੀ ਪ੍ਰਧਾਨ ਜਲੰਧਰ ,ਕਾਮੇਡੀ ਕਿੰਗ ਭੋਟੂ ਸ਼ਾਹ , ਗਾਇਕ ਐਂਕਰ ਤੇ ਪੱਤਰਕਾਰ ਕੁਲਦੀਪ ਚੁੰਬਰ , ਸੂਫੀ ਗਾਇਕ ਕੁਲਵਿੰਦਰ ਕਿੰਦਾ , ਕਾਮੇਡੀਅਨ ਬਿੱਟੂ ਵਲੈਤੀਆ , ਦੀਪਾ ਦੋਲੀਕੇ , ਨੂਰ ਚੁੰਬਰ , ਰਣਜੀਤ ਸਿਆਣ , ਗੁਰਪ੍ਰੀਤ ਗੋਪੀ ਸਮੇਤ ਕਈ ਹੋਰ ਹਾਜ਼ਰ ਸਨ।

ਆਖ਼ਰ ਵਿੱਚ ਸਾਰੇ ਹੀ ਗਾਇਕਾਂ ਦਾ ਸਨਮਾਨ ਸਰਬਜੀਤ ਸਹੋਤਾ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਨਾਰੰਗਪੁਰ ਵਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ । ਇਸ ਮੌਕੇ ਗਾਇਕ ਏ ਐਸ ਰਮਤਾ ਨੂੰ ਸਰਬਜੀਤ ਸਿੰਘ ਯੂ ਕੇ , ਇੰਟਰਨੈਸ਼ਨਲ ਗਾਇਕ ਲਹਿੰਬਰ ਹੁਸੈਨਪੁਰੀ, ਦਲਵਿੰਦਰ ਦਿਆਲਪੁਰੀ ਅਤੇ ਮਨੋਹਰ ਧਾਰੀਵਾਲ ਵਲੋਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article21 ਜੁਲਾਈ ਦੀ ਮੁਹਾਲੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ
Next articleਮੁਫ਼ਤ ਦੇ ਰਾਸ਼ਨ ਦਾ ਮੁੱਲ