ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਦੇ ਸਹਿਯੋਗ ਨਾਲ ਕਾਲੇਵਾਲ ਵਿਖੇ 88ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ

ਖੇਤੀਬਾੜੀ ਵਿਭਾਗ ਦਾ ਮੁਲਾਜ਼ਮ ਯਾਦਵਿੰਦਰ ਸਿੰਘ ਖੇਤੀ ਪਸਾਰ ਸੇਵਾਵਾਂ ਦੇ ਨਾਲ ਨਾਲ ਵਾਤਾਵਰਣ ਪ੍ਰਤੀ ਕਰ ਰਿਹਾ ਹੈ ਜਾਗਰੂਕ – ਬਾਬਾ ਕੁਲਦੀਪ ਸਿੰਘ

50 ਕਿਸਮ ਦੇ 950 ਬੂਟੇ ਲਗਾਏ ਗਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ 550 ਮਿੰਨੀ ਜੰਗਲ ਦੀ ਸੇਵਾ ਪਦਮ ਸ੍ਰੀ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਕਰਵਾਈ ਜਾ ਰਹੀ ਹੈ ਜਾ ਰਹੀ ਹੈ ਇਸ ਦੇ ਤਹਿਤ ਕਾਰ ਸੇਵਾ ਖਡੂਰ ਇਹ 88 ਵਾਂ ਜੰਗਲ ਹੈ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਬਾ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਕਾਰ ਸੇਵਾ ਖਡੂਰ ਵਾਲਿਆਂ ਨੇ ਦੱਸਿਆ ਕਿ 4 ਕਨਾਲ ਦੇ ਰਕਬੇ ਵਿੱਚ 50 ਕਿਸਮਾਂ ਦੇ 950 ਬੂਟੇ ਲਗਾਏ ਗਏ ਹਨ  |

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਵਿੱਚ ਛਾਂ ਵਾਲੇ ,ਫਲਦਾਰ, ਹਰਬਲ ਬੂਟੇ ਅਤੇ ਅਲੋਪ ਹੋ ਰਹੇ ਰੁੱਖ ਲਗਾਏ ਗਏ ਹਨ ।ਪਿੱਪਲ, ਸੁਹਾਂਜਣਾ ,ਬਹੇੜਾ, ਹਰੜ,ਅਨਾਰ ,ਬੇਰੀ ,ਕਿੱਕਰ ਜਾਮਨ ਅਤੇ ਹੋਰ ਰੁੱਖ ਲਗਾਏ ਗਏ ਹਨ ।
ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰਜ ਨੂੰ ਸਿਰੇ ਚਾੜ੍ਹਨ ਵਿੱਚ ਡਾਕਟਰ ਗੁਰਵਿੰਦਰ ਸਿੰਘ ਜੀ ਸੰਯੁਕਤ ਡਾਇਰੈਕਟਰ ਵਿਸਥਾਰ ਅਤੇ ਸਿਖਲਾਈ ਦਾ ਵਿਸ਼ੇਸ਼ ਯੋਗਦਾਨ ਹੈ ।ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਦਿੱਤੀ ਜਾਂਦੀ ਸੇਧ ਸਦਕਾ ਹੀ ਇਹ ਕਾਰਜ ਸੰਭਵ ਹੋ ਸਕਿਆ ।

ਇਸ ਮੌਕੇ ਤੇ ਕਿਸਾਨ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਸਭ ਕੁਝ ਬਾਬਾ ਸੇਵਾ ਸਿੰਘ ਜੀ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਪਿੰਡ ਕਾਲੇਵਾਲ ਵਿਖੇ ਇਹ ਇੱਕ ਨਿਵੇਕਲਾ ਵਿਰਾਸਤੀ ਜੰਗਲ ਹੈ । ਇਸ ਜੰਗਲ ਵਿੱਚ ਹਰਬਲ ਸ਼ਾਨਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ ਹਨ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਨਿਵੇਕਲਾ ਕਦਮ ਹੋਵੇਗਾ ।ਇਸ ਮੌਕੇ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਯਾਦਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਕੁਝ ਉਨ੍ਹਾਂ ਦੇ ਯਤਨਾਂ ਕਰਕੇ ਅਤੇ ਬਾਬਾ ਸੇਵਾ ਸਿੰਘ ਜੀ ਦੀ ਟੀਮ ਨਾਲ ਤਾਲਮੇਲ ਕਰਕੇ ਹੀ ਸੰਭਵ ਹੋ ਸਕਿਆ । ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਕੰਵਲਜੀਤ ਸਿੰਘ, ਨਰਿੰਦਰਜੀਤ ਸਿੰਘ, ਰਮਿੰਦਰਜੀਤ ਸਿੰਘ,ਫਤਿਹਜੰਗ ਸਿੰਘ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਸਬੁਕ ਵਿੱਚੋਂ ਮਿਲੀ ਮਹਾਨ ਲੇਖਕ ਬੀਬਾ ਸਰਬਜੀਤ ਕੌਰ ਭੁੱਲਰ
Next articleਸਾਡੀ ਮਾਂ ਬੋਲੀ ਪੰਜਾਬੀ ਨੂੰ ਕਿੱਥੋਂ ਕਿਹੜਾ ਖਤਰਾ ਹੈ ?