(ਸਮਾਜ ਵੀਕਲੀ)
ਫੇਸਬੁਕ ਲਈ ਮੈਂ ਇਕ ਲੇਖ ਲਿਖਣਾ ਸੀ ਅਖਬਾਰ ਵਾਲਿਆਂ ਵੱਲੋਂ ਸੱਦਾ ਆਇਆ ਉਸ ਵਿੱਚ ਬਹੁਤ ਕੁਝ ਵੇਖਿਆ,ਨਵੇਂ ਲੇਖਕਾਂ ਖਾਸ ਤੌਰ ਤੇ ਬੀਬੀਆਂ ਭੈਣਾਂ ਨੂੰ ਸਾਹਿਤ ਨਾਲ ਜੋੜਨਾ ਚਾਹੁੰਦਾ ਸੀ ਪਰ ਸਾਡੇ ਪੰਜਾਬ ਵਿੱਚ,ਨੌਜਵਾਨ ਪੀੜ੍ਹੀ ਸਾਡੀਆਂ ਧੀਆਂ ਭੈਣਾਂ ਲਈ ਕੀ ਸੋਚਦੀ ਹੈ ਬੀਬਾ ਜੀ ਦੀ ਕਲਮ ਦੁਆਰਾ ਲਿਖਿਆ ਪੜ੍ਹੋ।ਮੇਰਾ ਜਨਮ ਪਿੰਡ ਭਾਈਰੂਪਾ ਜ਼ਿਲ੍ਹਾ ਬਠਿੰਡਾ ਵਿਖੇ ਮਾਤਾ ਨਸੀਬ ਕੌਰ ਪਿਤਾ ਗੁਰਚਰਨ ਸਿੰਘ ਦੇ ਘਰ ਹੋਇਆ .. ਪਿਤਾ ਜੀ ਆਰਮੀ ਤੋਂ ਆ ਕੇ ਬੈਂਕ ਵਿਚ ਨੌਕਰੀ ਕਰਨ ਲੱਗੇ ..ਮੱਧਵਰਗੀ ਪਰਿਵਾਰ ‘ਚ ਨੌਂ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਧ ਮਾਣ ਮੇਰੇ ‘ਤੇ ਸੀ …ਪਿਤਾ ਜੀ ਨੂੰ…ਜੋ ਪੜ੍ਹਨਾ ਚਾਹੁੰਦਾ ਹੈ ਉਸ ਲਈ ਮੈਂ ਪਿੱਛੇ ਨਹੀਂ ਹਟਾਂਗਾ ਅਤੇ ਜੋ ਨਹੀਂ ਫੇਰ ਮੈਂ ਕੀ ਕਰ ਸਕਦਾ ਹਾਂ …
ਇਹ ਗੱਲ ਅਕਸਰ ਪਿਤਾ ਜੀ ਕਹਿੰਦੇ ..ਬਹੁਤ ਹੀ ਲਾਡਾਂ, ਸਿੱਖਿਆਵਾਂ ਅਤੇ ਆਉਣ ਵਾਲੀ ਜ਼ਿੰਦਗੀ ਦੀਆਂ ਉਦਾਹਰਨਾਂ ਦੇ ਕੇ ਚੰਗੇ ਤਰੀਕੇ ਨਾਲ਼ ਪਾਲਣ ਪੋਸ਼ਣ ਕੀਤਾ ਸਾਡੇ ਬਾਪ ਨੇ ..ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ਼ ਨਾਲ਼ ਕਲਚਰ ਗਤੀਵਿਧੀਆਂ ,ਗਿੱਧਾ ਲੇਖ ਲਿਖਣ ਮੁਕਾਬਲੇ, ਪੜ੍ਹਨ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ,ਨਾਟਕ ਸਕਿੱਟ ਗਰੁੱਪ ਗੀਤ …ਕੋਈ ਇਸ ਤਰ੍ਹਾਂ ਦਾ ਸਕੂਲੀ ਪ੍ਰੋਗਰਾਮ ਨਹੀਂ ਸੀ ਜੋ ਮੈਂ ਛੱਡਿਆ ਹੋਵੇ …ਪ੍ਰਾਇਮਰੀ ਪੱਧਰ ਤੋਂ ਹੀ ਅਧਿਆਪਕਾਂ ਦੀ ਹੱਲਾਸ਼ੇਰੀ ਅਤੇ ਹਾਈ ਸਕੂਲ ਵਿੱਚ ਪਹੁੰਚ ਕੇ ਮੇਰੇ ਆਦਰਸ਼ ਅਧਿਆਪਕ ਰਹੇ ਸਰਦਾਰ ਨਛੱਤਰ ਸਿੰਘ ਧੰਮੂ ਜੀ ਜਿਨ੍ਹਾਂ ਨੇ ਮੇਰੀਆਂ ਇਹ ਕਲਾਵਾਂ ਬਾਹਰ ਕੱਢਣ ਦਾ ਅਵਸਰ ਪ੍ਰਦਾਨ ਕੀਤਾ।
ਇਸ ਤੋਂ ਵੀ ਵੱਧ …ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਕਾਲਜ ਮੈਗਜ਼ੀਨ ਲਈ ਸੰਪਾਦਕਾਂ ਦਾ ਟੈਸਟ ਹੋਇਆ …ਜਿਸ ਵਿੱਚ ਮੈਨੂੰ ਚੁਣਿਆ ਗਿਆ …ਪਹਿਲੀ ਰਚਨਾ ਮਿੰਨੀ ਕਹਾਣੀ ‘ਮਹਿੰਗਾ- ਖਿਡੌਣਾ’ ਮੈਂ ਲਿਖੀ…ਪਰ ਕਾਲਜ ਛੱਡਣ ਕਰਕੇ ਮੇਰਾ ਨਾਂ ਸੰਪਾਦਕੀ ਪੇਜ ਤੇ ਨਹੀਂ ਸੀ..ਕਿਉਂਕਿ ਕਾਲਜ ਮੈਗਜ਼ੀਨ ਛਪਣ ਤੋਂ ਪਹਿਲਾਂ ਹੀ ਮੇਰੀ ਈ.ਟੀ.ਟੀ.ਵਿੱਚ ਚੋਣ ਹੋ ਗਈ ਸੀ ਤੇ ਮੈਂਨੂੰ ਕੋਰਸ ਕਰਨ ਲਈ ਕਾਲਜ ਛੱਡਣਾ ਪਿਆ ..ਸ਼ੁਰੂ ਤੋਂ ਹੀ ਕਹਾਣੀਆਂ ਨਾਵਲ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ..ਜਦੋਂ ਕੋਈ ਲੇਖ ਕਹਾਣੀ ਪੜ੍ਹਦੀ ਤਾਂ ਕਲਪਨਾ ਕਰਦੀ ..ਮੈਂ ਕਿਉਂ ਨਹੀਂ ਲਿਖ ਸਕਦੀ ਇਸ ਤਰ੍ਹਾਂ ਕੀ ਮੈਂ ਵੀ ਲਿਖ ਸਕਾਂਗੀ ..?ਇਹ ਲੋਕ ਕੀ ਖਾਂਦੇ ਹੋਣਗੇ ਕਿ ਐਨਾ ਸੋਹਣਾ ਲਿਖ ਲੈਂਦੇ ਨੇ..ਪਰ ਉਸ ਸਮੇਂ ਮੈਨੂੰ ਜਵਾਬ ਦੇਣ ਵਾਲਾ ਕੋਈ ਨਾ ਹੁੰਦਾ..
.ਇਹ ਮੇਰੀ ਖ਼ੁਸ਼ਕਿਸਮਤੀ ਸੀ ਕਿ ਈ.ਟੀ.ਟੀ. ਕੋਰਸ ਦੌਰਾਨ ਸਤਪਾਲ ਭੀਖੀ ਜੀ ਮੇਰੇ ਕਲਾਸਮੇਟ ਰਹੇ …ਮੈਂ ਅਕਸਰ ਡਾਇਟ ਦੀ ਸਟੇਜ ਤੇ ਬੋਲਦੀ ,ਕਵਿਤਾਵਾਂ ਸੁਣਾਉਂਦੀ ਦੀ ਕਹਾਣੀਆਂ ਸੁਣਾਉਂਦੀ..ਤਾਂ ਸੱਤਪਾਲ ਨੇ ਮੈਨੂੰ ਲਿਖਣ ਲਈ ਪ੍ਰੇਰਿਤ ਕੀਤਾ ..ਮੇਰੀ ਪਹਿਲੀ ਕਹਾਣੀ ‘ਮਹਿੰਗਾਂ-ਖਿਡੌਣਾ’ ਨਵਾਂ ਜ਼ਮਾਨਾ ਅਖ਼ਬਾਰ ਵਿਚ ਇਨ੍ਹਾਂ ਨੇ ਛਪਵਾਈ..ਇਸ ਤੋਂ ਬਾਅਦ ‘ਰਿਸ਼ਤਿਆਂ ਦੀ ਪਰਿਭਾਸ਼ਾ’ ਤੇ ਕਈ ਹੋਰ …ਬਹੁਤ ਕੁਝ ਹੋਰ ਲਿਖਿਆ ਪਰ ਉਹ ਕਾਪੀਆਂ ਵਿੱਚ ਹੀ ਰਹਿ ਗਿਆ..ਸਾਹਿਤਕ ਸਾਥੀਆਂ ਨਾਲ਼ੋੰ ਸੰਪਰਕ ਟੁੱਟ ਗਿਆ.. ਵਿਆਹ ਹੋ ਗਿਆ, ਬੱਚੇ, ਨੌਕਰੀ ਇਸ ਸਭ ਵਿੱਚ ਸਭ ਕੁਝ ਇੱਕ ਸੁਪਨਾ ਬਣ ਕੇ ਰਹਿ ਗਿਆ..ਪਰ ਜਦੋਂ ਕਿਤੇ ਕੁਝ ਬੁਰਾ ਹੁੰਦਾ ਤਾਂ ਮੇਰਾ ਮਨ ਝੰਜੋਡ਼ਿਆ ਜਾਂਦਾ ਤੇ ਉਸੇ ਸਮੇਂ ਕੁਝ ਕਾਪੀ ਤੇ ਲਿਖ ਲੈਂਦੀ..ਸਕੂਲ ਸੈਮੀਨਾਰਾਂ ਵਿੱਚ ਕਿਤੇ-ਕਿਤੇ ਸੁਣਾ ਦਿੰਦੀ …ਮੈਂ ਜ਼ਿਆਦਾਤਰ ਜੋ ਵਰਤਾਰਾ ਵਾਪਰ ਰਿਹਾ ਹੈ ਉਸ ਤੇ ਲਿਖਦੀ ਹਾਂ…ਜੀਵਨ ਸਾਥੀ ਦੇ ਰੂਪ ਵਿੱਚ ਜਸਵਿੰਦਰ ਸਿੰਘ ਭੁੱਲਰ ਮੇਰੇ ਇਕ ਬਹੁਤ ਵਧੀਆ ਦੋਸਤ ਵੀ ਹਨ…ਮੇਰੇ ਹਰ ਸ਼ੌਕ ਦੀ ਕਦਰ ਕਰਦੇ ਹਨ ..ਸ਼ੌਂਕ ਤੋਂ ਯਾਦ ਆਇਆ ਮੈਨੂੰ ਘੁੰਮਣ-ਫਿਰਨਾ,ਲਿਖਣਾ, ਪੜ੍ਹਨਾ ,ਫੋਟੋਗ੍ਰਾਫੀ ,ਪੰਜਾਬੀ ਗਿੱਧਾ ,ਮੰਚ ਸੰਚਾਲਨ ਕਰਨਾ,ਨਾਟਕ ਖੇਡਣਾ,ਮੋਤੀਆਂ ਵਰਗੇ ਅੱਖਰ ਲਿਖਣੇ, ਕਵਿਤਾਵਾਂ ,ਕਹਾਣੀਆਂ ਸੁਣਾਉਣਾ।
ਟੈਲੀਵਿਜ਼ਨ ਵੇਖਣ ਦਾ ਬਹੁਤ ਘੱਟ ਸ਼ੌਕ ਰਿਹਾ। ਮਾਂ ਬੋਲੀ ਨੂੰ ਅੱਗੇ ਲੈ ਕੇ ਆਉਣਾ ਮੇਰੇ ਲਿਖਣ ਦਾ ਮੁੱਖ ਉਦੇਸ਼ ਹੈ।ਆਪਣੇ ਸਕੂਲੀ ਬੱਚਿਆਂ ਵਿੱਚ ਵੀ ਇਹ ਸ਼ੌਂਕ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹਾਂ..ਲੇਖ ਲਿਖਣ-ਮੁਕਾਬਲੇ ,ਸੁੰਦਰ ਲਿਖਾਈ ਮੁਕਾਬਲਿਆਂ ,ਕਵਿਤਾਵਾਂ ਸੁਣਾਉਣ ਵਿੱਚ ਵਿੱਚ ਜਾਂਦੇ ਹਨ…ਫੇਸਬੁੱਕ ਵੀ ਮੈਂ ਦੋ ਹਜਾਰ ਵੀਹ ਤੋਂ ਹੀ ਚਲਾਈ ਹੈ ..ਪਰ ਇਸ ਨਾਲ ਮੇਰਾ ਲਿਖਣ ਦਾ ਪੱਧਰ ਕਾਫ਼ੀ ਸੁਧਰਿਆ…ਲਾਕਡਾਊਨ ਦੌਰਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੌਂਪੇ ਹਰ ਕੰਮ ਬਾ-ਖ਼ੂਬੀ ਨਿਭਾਏ ..ਤਾਂ ਜੋ ਇਨ੍ਹਾਂ ਪਿਆਰੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ ..ਜਲੰਧਰ ਦੂਰਦਰਸ਼ਨ ‘ਤੇ ਵਿਸ਼ਾ ਪੰਜਾਬੀ, ਜਮਾਤ ਚੌਥੀ ਦੇ ਪਾਠਾਂ ਦੀਆਂ ਵੀਡੀਓਜ਼ ਦਿੱਤੀਆਂ…ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਚਲਾਏ ਗਏ ਐਤਵਾਰ ਨੂੰ ‘ਨੰਨ੍ਹੇ-ਉਸਤਾਦ’ ਪ੍ਰੋਗਰਾਮਾਂ ਵਿੱਚ ਮੰਚ-ਸੰਚਾਲਨ ਵੀ ਕੀਤਾ
…ਬਲਾਕ ਪੱਧਰ ਤਕ ਅਧਿਆਪਕ ਸੁੰਦਰ ਲਿਖਾਈ ਮੁਕਾਬਲੇ ਜਿੱਤੇ…ਜ਼ਿਆਦਾਤਰ ਮੈਂ ਛੋਟੀਆਂ ਨਜ਼ਮਾਂ ਤੇ ਮਿੰਨੀ ਕਹਾਣੀ ਲਿਖਦੀ ਹਾਂ..ਪਰ ਹੁਣ ਗੀਤ ਲਿਖਣੇ ਸ਼ੁਰੂ ਕੀਤੇ..ਮੇਰੇ ਲਿਖਣ ਦਾ ਉਦੇਸ਼ ਗਿਣਤੀ ਵਧਾਉਣਾ ਨਹੀਂ ਬਲਕਿ ਸ਼ੁੱਧ, ਸਾਫ਼ ਸੁਥਰੀ ਅਤੇ ਵਿਆਕਰਨ ਪੱਖੋਂ ਸਹੀ ਰਚਨਾ ਪੇਸ਼ ਕਰਨਾ ਹੈ..ਜਦੋਂ ਮੈਂ ਵਿਆਕਰਣਿਕ ਤੌਰ ਤੇ ਕਮਜ਼ੋਰ ਰਚਨਾਵਾਂ ਪੜ੍ਹਦੀ ਹਾਂ ਤਾਂ ਮਨ ਬਹੁਤ ਦੁਖੀ ਹੁੰਦਾ ਹੈ…ਪਤਾ ਨਹੀਂ ਆਪਣੀ ਮਾਂ ਬੋਲੀ ਲਈ ਇੰਨੀ ਲਾਪਰਵਾਹੀ ਕਿਉਂ ਕਰਦੇ ਨੇ..ਕਿਸੇ ਤੋਂ ਪੁੱਛਣਾ ਅਤੇ ਦੱਸਣਾ ਕੋਈ ਗੁਨਾਹ ਨਹੀਂ ..ਮੈਂ ਵੀ ਜੇ ਕਿਸੇ ਸ਼ਬਦ- ਜੋੜ ਵਿੱਚ ਭੁਲੇਖਾ ਹੁੰਦਾ ਤਾਂ ਨਿਰਸੰਕੋਚ ਹੋ ਕੇ ਆਪਣੀਆਂ ਸ਼ੰਕਾਵਾਂ ਦੂਰ ਕਰਦੀ ਹਾਂ…ਸਭ ਨੂੰ ਕਰਨਾ ਚਾਹੀਦਾ ਹੈ ਇਸ ਨਾਲ਼ ਅਸੀਂ ਛੋਟੇ ਨਹੀਂ ਹੁੰਦੇ..ਬਲਕਿ ਮਾਣ ਹੁੰਦਾ ਹੈ ਕਿ ਮਾਂ ਬੋਲੀ ਦੀ ਸਹੀ ਸੇਵਾ ਕਰ ਰਹੇ ਹਾਂ..ਮੈਂ ਅਕਸਰ ਵੇਖਦੀ ਹਾਂ ਕਿ ਲਿਖ ਲਿਖ ਸੁੱਟ ਰਹੇ ਨੇ ਕਈ ਪਰ ਕਾਮਾ, ਬਿੰਦੀ, ਟਿੱਪੀ ਇਸ ਦਾ ਬਿਲਕੁਲ ਖ਼ਿਆਲ ਨਹੀਂ ਰੱਖਿਆ ਜਾਂਦਾ ..
ਤੇ ਫੇਸਬੁੱਕ ਵਰਗੀ ਪਲੇਟਫਾਰਮ ਤੇ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਸ਼ੁੱਧ ਲਿਖਣਾ…ਤੇ ਇੱਕ ਅਧਿਆਪਕ ਹੋਣ ਨਾਤੇ ਇੱਕ ਵੱਡਾ ਫਰਜ਼।ਕਿਉਂਕਿ ਸਾਡੇ ਬੱਚਿਆਂ ਨੇ ਸਾਡੇ ਨਕਸ਼ੇ ਕਦਮਾਂ ‘ਤੇ ਚੱਲਣਾ ਹੁੰਦਾ।ਸੱਚਮੁਚ ਮਨ ਬਹੁਤ ਦੁਖੀ ਹੁੰਦਾ ਜਦੋਂ ਵਿਸ਼ਾ ਵਧੀਆ ਲਿਖਣ ਵਾਲ਼ਾ ਲੇਖਕ ਜਾਂ ਕੋਈ ਸਾਹਿਤਕਾਰ ..ਛੋਟੀਆਂ ਛੋਟੀਆਂ ਵਿਆਕਰਣਕ ਗ਼ਲਤੀਆਂ ਕਰਦਾ ਹੈ..ਨਾ ਚਾਹੁੰਦੇ ਹੋਏ ਵੀ ਵਾਹ-ਵਾਹ! ਲਿਖਣਾ ਪੈਂਦਾ..ਪਰ ਜ਼ਮੀਰ ਸਾਥ ਨਹੀਂ ਦਿੰਦੀ ਉਸ ਸਮੇਂ..ਮੈਨੂੰ ਲਿਖਣ ਦਾ ਸ਼ੌਕ ਨੂੰ ਲਾਕਡਾਊਨ ਸਮੇਂ ਦੌਰਾਨ ਹੋਇਆ..ਅਤੇ ਇੱਕ-ਦੋ ਬਹੁਤ ਹੀ ਸਤਿਕਾਰਤ ਸ਼ਖ਼ਸੀਅਤਾਂ ਨਾਲ਼ ਇਸ ਸਮੇਂ ਦੌਰਾਨ ਰਾਬਤਾ ਹੋਇਆ..ਜਿਨ੍ਹਾਂ ਨੇ ਮੇਰੀਆਂ ਰਚਨਾਵਾਂ ਵਿੱਚ ਸੁਧਾਰ ਕੀਤਾ…ਮੈਂ ਲਿਖਣ ਤੋਂ ਬਾਅਦ ਗੁਰੇਜ਼ ਨਹੀਂ ਕਰਦੀ ਕਿਸੇ ਜਾਣਕਾਰ ਨੂੰ ਪੁੱਛਣ ਲਈ ਕਿ ਇਹ ਠੀਕ ਹੈ ਕਿ ਨਹੀਂ..ਜੇਕਰ ਨਹੀਂ ਤਾਂ ਕਾਰਨ ਪੁੱਛਦੀ ਹਾਂ ਹੋਰ ਵਧੀਆ ਲਿਖਣ ਦੀ ਕੋਸ਼ਸ਼ ਕਰਦੀ ਹਾਂ…
ਫੇਸਬੁੱਕ ਤੇ ਆਪਣੀਆਂ ਰਚਨਾਵਾਂ ਪਾਉਣ ਕਰਕੇ ਰਮੇਸ਼ਵਰ ਸਿੰਘ ਜੀ ਦਾ ਮੈਸੇਜ ਆਇਆ ਕਿ ਕਿ ਭੈਣ ਜੀ ਤੁਹਾਡੀਆਂ ਰਚਨਾਵਾਂ ਸੋਹਣੀਆਂ ਹੁੰਦੀਆਂ.. ਮੈਂ ਛਾਪਣਾ ਚਾਹੁੰਦਾ ਹਾਂ ..ਔਰਤ ਹੋਣ ਨਾਤੇ ਕਈ ਤਜਰਬੇ ਹੋਣ ਕਰਕੇ ਮੈਂ ਕੋਈ ਧਿਆਨ ਨਾ ਦਿੱਤਾ …ਛਪਵਾਉਣ ਦੇ ਚੱਕਰ ਵਿਚ ਕਿਤੇ ਮੈਂ ਆਪਣਾ ਇਹ ਸ਼ੌਂਕ ਗੁਆ ਬੈਠਾ …ਫਿਰ ਇੱਕ ਦੋ ਸ਼ਖ਼ਸੀਅਤਾਂ ਤੋਂ ਇਨ੍ਹਾਂ ਬਾਰੇ ਜਾਣਿਆ ..ਆਕਾਸ਼ਵਾਣੀ ਤੋਂ ਇਨ੍ਹਾਂ ਨੂੰ ਸੁਣਿਆ …ਤਾਂ ਵਧੀਆ ਲੱਗਿਆ ਕਿ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ..ਬਹੁਤ ਬਹੁਤ ਧੰਨਵਾਦੀ ਹਾਂ ਰਮੇਸ਼ਵਰ ਸਿੰਘ ਜੀ ਦੇ ..
ਮਾਂ ਬੋਲੀ ਪੰਜਾਬੀ ਲਈ ਕੁਝ ਸਤਰਾਂ ..
“ਜੀਅ ਕਰਦਾ ਹੈ ਮੈਂ ਵੀ ਅੱਖਰ ਬਣ ਜਾਵਾਂ, ਛਪਕੇ ਵਿੱਚ ਕਿਤਾਬਾਂ ਮਨਾਂ ਨੂੰ ਪੜ੍ਹ ਜਾਵਾਂ! ਪਾਤਰ ,ਸ਼ਿਵ ਤੇ ਪਾਸ਼ ਦੀ ਸ਼ਾਇਰੀ ਵਾਂਗੂੰ, ਮਾਂ-ਬੋਲੀ ਦੀ ਸੇਵਾ ਮੈਂ ਵੀ ਘਰ ਜਾਵਾਂ !!” ਕੋਰੜਾ ਛੰਦ … .
ਹੱਥਾਂ ਵਿੱਚ ਬਾਲ ਕੇ, ਜੋ ਮਸ਼ਾਲਾਂ ਤੁਰਦੇ,
ਕਿਸਮਤਾਂ ‘ਤੇ ਉਹ ,ਕਦੇ ਵੀ ਨਾ ਝੁਰਦੇ।
ਹਾਰਾਂ ਨਾ ਉਨ੍ਹਾਂ ਤੋਂ, ਫਿਰ ਜਰ ਹੁੰਦੀਆਂ,
ਜਜ਼ਬੇ ਨਾ ਮੰਜ਼ਿਲਾਂ ਨੇ ਸਰ ਹੁੰਦੀਆਂ।
ਹਿੰਮਤ ਤੇ ਦਲੇਰੀ, ਨਾਲ਼ ਜੋ ਲੜਦੇ,
ਯੋਧੇ ਫਿਰ ਉਹੀ ,ਮੈਦਾਨੇ ਜੰਗ ਖੜ੍ਹਦੇ।
ਕੌਮਾਂ ਉਨ੍ਹਾਂ ਦੀਆਂ ਹੀ, ਤਰ ਹੁੰਦੀਆਂ,
ਜਜ਼ਬੇ ਨਾ ਮੰਜ਼ਲਾਂ ਨੇ ਸਰ ਹੁੰਦੀਆਂ ।
ਕਾਂ-ਅੱਖ’ ਜਿਹੜੇ, ਗੋਲ ਉੱਤੇ ਰੱਖਦੇ ,
ਭੱਠ ਵਾਂਗ ਦਿਨ-ਰਾਤ, ਓਹੀ ਭੱਖਦੇ।
ਗੱਲਾਂ ਉਨ੍ਹਾਂ ਦੀਆਂ, ਘਰ-ਘਰ ਹੁੰਦੀਆਂ,
ਜਜ਼ਬੇ ਨਾ ਮੰਜ਼ਲਾਂ ਨੇ ਸਰ ਹੁੰਦੀਆਂ ।
ਆਪਣਾ ਪੰਜਾਬੀ ਸਾਹਿਤ ਬਹੁਤ ਅਮੀਰ ਹੈ ਪਰ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ।ਭੈਣ ਤੇ ਧੀਆਂ ਦੀ ਪਰਿਭਾਸ਼ਾ ਕੀ ਹੁੰਦੀ ਹੈ ਸਮਝ ਲੈਣੀ ਚਾਹੀਦੀ ਹੈ ਤਾਂ ਜੋ ਆਪਾਂ ਸਾਰੇ ਮੋਢੇ ਨਾਲ ਮੋਢਾ ਜੋਡ਼ ਕੇ ਪੰਜਾਬੀ ਮਾਂ ਨੂੰ ਹੋਰ ਅਮੀਰ ਤੇ ਸਾਰਥਕ ਬਣਾ ਸਕੀਏ।ਮੇਰੀ ਇਹ ਕੋਸ਼ਿਸ਼ ਤੋਂ ਹੀ ਪਾਠਕਾਂ ਨੂੰ ਸਿੱਖ ਲੈਣਾ ਚਾਹੀਦਾ ਹੈ।ਮੈਂ ਸੈਂਕੜੇ ਤੋਂ ਉੱਪਰ ਲੇਖਕਾਂ ਨੂੰ ਅਖ਼ਬਾਰਾਂ ਨਾਲ ਜੋੜ ਚੁੱਕਿਆ ਹਾਂ ਜਿਸ ਵਿਚੋਂ ਸਾਡੀਆਂ ਧੀਆਂ ਭੈਣਾਂ ਦੀ ਗਿਣਤੀ 90% ਤੋਂ ਉਪਰ ਹੈ ਕਿ ਹਰ ਕੋਈ ਸਾਡੀਆਂ ਸਾਹਿਤ ਸਭਾਵਾਂ ਇਸ ਰਸਤੇ ਤੇ ਚੱਲਦੀਆਂ ਹੋਈਆਂ ਸਾਡੀ ਮਾਂ ਬੋਲੀ ਪੰਜਾਬੀ ਦਾ ਆਧਾਰ ਮਜ਼ਬੂਤ ਨਹੀਂ ਕਰ ਸਕਦੀਆਂ।ਸੋਚ ਬਦਲੋ ਸਾਡੀ ਪੰਜਾਬੀ ਦੁਨੀਆ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ ਪਰ ਆਪਾਂ ਸਿਰਫ਼ ਆਪਣੀ ਮਸ਼ਹੂਰੀ ਤਕ ਹੀ ਸੀਮਤ ਹਾਂ।ਸੋਚ ਬਦਲੋ ਸਾਡੀ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ।
ਸੰਪਰਕ ਨੰਬਰ -9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly