ਵਿਸ਼ਵ ਰਤਨ ਗਿੰਨੀਜ਼ ਵਰਲਡ ਰਿਕਾਰਡ ਧਾਰਕ ‘ਸੁਹੇਲ ਮੁਹੰਮਦ ਅਲ ਜ਼ਰੂਨੀ ‘ ਨੂੰ ਫਰਾਹ ਹਰਬਸ ਦੇ ਵੈਦ ਹਰੀ ਸਿੰਘ ਅਜਮਾਨ ਨੇ ਕੀਤਾ ਸਨਮਾਨਤ

ਹੁਸ਼ਿਆਰਪੁਰ , (ਚੁੰਬਰ ) (ਸਮਾਜ ਵੀਕਲੀ)- ਗਿੰਨੀਜ਼ ਵਰਲਡ ਰਿਕਾਰਡ ਧਾਰਕ ਵਿਸ਼ਵ ਦੀ ਨਾਮਵਰ ਸ਼ਖ਼ਸੀਅਤ ਸਤਿਕਾਰਯੋਗ ‘ਸੁਹੇਲ ਮੁਹੰਮਦ ਅਲ ਜ਼ਰੂਨੀ’ ਨੂੰ ਫਰਹਾ ਹਰਬਸ ਅਜਮਾਨ ਵਿਖੇ ਪੁੱਜਣ ਤੇ ਵੈਦ ਹਰੀ ਸਿੰਘ ਦੀ ਸਮੁੱਚੀ ਟੀਮ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਬਣਾਏ ਜਾ ਰਹੇ ਵੱਖ ਵੱਖ ਵਿਸ਼ਵ ਰਿਕਾਰਡਜ਼ ਦੇ ਵਿਸ਼ੇਸ਼ ਕਾਰਜਾਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਜੀ ਆਇਆਂ ਕੀਤਾ ਗਿਆ । ਇਸ ਮੌਕੇ ਵੈਦ ਹਰੀ ਸਿੰਘ ਨੇ ਦੱਸਿਆ ਕਿ ‘ਸੁਹੇਲ ਮੁਹੰਮਦ ਅਲ ਜ਼ਰੂਨੀ ‘ ਵਿਸ਼ਵ ਦੀ ਮਾਣਮੱਤੀ ਸ਼ਖ਼ਸੀਅਤ ਹੈ । ਜਿਨ੍ਹਾਂ ਵਲੋਂ ਵਿਲੱਖਣ ਕਾਰਜ ਕਰਦਿਆਂ ਵਿਸ਼ਵ ਰਿਕਾਰਡ ਬਣਾਏ ਜਾ ਰਹੇ ਹਨ, ਜੋ ਆਪਣੇ ਆਪ ਵਿੱਚ ਆਪਣੀ ਮਿਸਾਲ ਖ਼ੁਦ ਹਨ ।

ਇਸ ਮੌਕੇ ਵੈਦ ਹਰੀ ਸਿੰਘ ਨੇ ਦੱਸਿਆ ਕਿ ‘ਸੁਹੇਲ ਮੁਹੰਮਦ ਅਲ ਜ਼ਾਰੂਨੀ’ ਵੱਖ ਵੱਖ ਖੂਬੀਆਂ ਨਾਲ ਲੈਸ ਸ਼ਖ਼ਸੀਅਤ ਹੈ ਜੋ ਗਿੰਨੀਜ਼ ਵਰਲਡ ਰਿਕਾਰਡ ਧਾਰਕ, ਲੇਖਕ, ਚੇਅਰਮੈਨ ਅਲ ਜ਼ਾਰੂਨੀਂ ਫਾਉਂਡੇਸ਼ਨ, ਡਾ ਏ ਪੀ ਜੇ ਅਬਦੁੱਲ ਕਲਾਮ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਬ੍ਰਾਂਡ ਅੰਬੈਸਡਰ , ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਡੇ ਰਾਜਦੂਤ (ਆਈ ਐਚ ਆਰ ਸੀ) ਯੂ ਏ ਈ ਉੱਤਰੀ ਸਿਟੀਜ਼ਨ ਕਮਿਊਨਿਟੀ ਬੋਰਡ – ਵਿਸ਼ੇਸ਼ ਸਲਾਹਕਾਰਤੋਂ ਇਲਾਵਾ ਕਈ ਹੋਰ ਉੱਚ ਸੰਸਥਾਵਾਂ ਦੇ ਅਹੁਦੇਦਾਰ ਸੰਚਾਲਕ ਅਤੇ ਵੱਡੇ ਉਦਯੋਗਪਤੀ ਬਿਜ਼ਨਸਮੈਨ ਹਨ । ਉਨ੍ਹਾਂ ਕਿਹਾ ਕਿ ਵਿਸ਼ਵ ਰਤਨ ਸੁਹੇਲ ਮੁਹੰਮਦ ਅਲ ਜ਼ਰੂਨੀ ਦੀ ਖਿਦਮਤ, ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ ।

ਇਸ ਮੌਕੇ ਉਨ੍ਹਾਂ ਆਪਣੇ ਕਰ ਕਮਲਾਂ ਨਾਲ ਕੁਝ ਪਾਰਸਲ ਵੀ ਤਕਸੀਮ ਕੀਤੇ । ਇਸ ਤੋਂ ਇਲਾਵਾ ਵੈਦ ਹਰੀ ਸਿੰਘ ਫਰਾਹ ਹਰਬਸ ਦੇ ਮਾਲਕ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਸਤਿਕਾਰ ਇਕ ਮੁਹੱਬਤੀ ਤੋਹਫ਼ਾ ਦੇ ਕੇ ਕੀਤਾ ਗਿਆ । ਇਸ ਵਿਰਾਸਤੀ ਮਿਲਣੀ ਲਈ ਵੈਦ ਹਰੀ ਸਿੰਘ ਦੁਬਈ ਨੇ ਵਿਸ਼ੇਸ਼ ਤੌਰ ਤੇ ਸ. ਮਨਜਿੰਦਰ ਸਿੰਘ (ਆਪਣਾ ਪੰਜਾਬ ਹੋਟਲ) ਦੁਬਈ ਵਾਲਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਮਨਜਿੰਦਰ ਸਿੰਘ, ਸਤਪਾਲ ਖਾਨਪੁਰੀ, ਸੁਖਵਿੰਦਰ ਸਿੰਘ ਮੁਕਤਸਰ, ਵਿਸ਼ਾਲ ਕੁਮਾਰ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਅਵਤਾਰ ਸਿੰਘ, ਮਨਦੀਪ ਕੁਮਾਰ, ਵਿਜੈ ਕੁਮਾਰ ਸ਼ਾਰਜਾਹ, ਇੰਜੀਨੀਅਰ ਜਸਵੀਰ ਸਿੰਘ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀਸ਼ਾ ਗੁਲਾਟੀ ਗਈ ਲਵਪ੍ਰੀਤ ਦੇ ਘਰ, ਜਾਣੋਂ ਕਦੋ ਆ ਰਹੀ ਬੇਅੰਤ ਕੌਰ ਇੰਡੀਆ।
Next articleਅਸੀ ਰਿਸ਼ਤੇ ਨਹੀਂ ਬਣਾ ਰਹੇ,,,, ਸੌਦੇ -ਬਾਜ਼ੀਆਂ ਕਰ ਰਹੇ ਹਾਂ