(ਸਮਾਜ ਵੀਕਲੀ)
ਗੱਲ ਸੱਚੀ ਜ਼ਰੂਰ ਆ । ਪਰ ਕੌੜੀ ਆ , ਬੜੇ ਹੀ ਅਖ਼ਬਾਰਾਂ , ਟੈਲੀਵੀਜ਼ਨਾ ਤੇ ਚੈਨਲਾ ਤੇ ਤੜਥੱਲੀ ਮੱਚੀ ਪਈ ਹੈ । ਫਲਾਣੇ ਦੀ ਕੁੜੀ ਬਾਹਰਲੇ ਮੁਲਖ ਜਾ ਕੇ ਬਦਲ ਗਈ । ਮੁੰਡੇ ਨੂੰ ਉੱਥੇ ਜਾ ਕੇ ਨਹੀਂ ਬੁਲਾਇਆ ,ਜਾਂ ਫਿਰ ਦਾਜ – ਦਹੇਜ ਦੀ ਮੰਗ ,ਜਾਂ ਫਿਰ ਮੁੰਡੇ ਵਾਲ਼ਿਆਂ ਵੱਲੋਂ ਕੋਈ ਮੰਗ ਕਰਕੇ ਰਿਸ਼ਤਾ ਟੁੱਟਿਆ ਹੋਵੇ ।ਭਾਵੇਂ ਮੁੰਡੇ ਵਾਲੇ ਹੋਣ ਤੇ ਭਾਵੇਂ ਕੁੜੀ ਵਾਲੇ ਹੋਣ,, ਸੱਤਰ ਪ੍ਰਤੀਸਤ ਲੋਕ , ਅਸਲ ਵਿੱਚ ਰਿਸ਼ਤੇਦਾਰੀਆਂ ਨਹੀਂ ਬਣਾ ਰਹੇ ।
ਸੋਦੇਬਾਜੀਆ ਦੇ ਪਿੱਛੇ ਪੈ ਗਏ । ਕਈ ਵਾਰ ਤਾ ਰਿਸ਼ਤੇ ਦੀ ਗੱਲ-ਬਾਤ ਹੋਈ ,ਚਲੋ ਸਿੱਧਾ ਏਜੰਟ ਕੋਲ ।ਨਤੀਜੇ ਤੁਹਾਡੇ ਸਾਹਮਣੇ ਹੈ ।ਜੇ ਕਿਸੇ ਕੁੜੀ ਨੂੰ ਆਈਲੈਟਸ ਦੇ ਨੰਬਰ ਆਉਂਦੇ ਹਨ ਤਾਂ ਉਹ ਬਾਹਰਲੇ ਮੁਲਖ ਦੇ ਪੜ੍ਹਨ ਦੇ ਯੋਗ ਹੈ ਤਾਂ ਫਿਰ ਕੁੜੀ ਵਾਲ਼ਿਆਂ ਵੱਲੋਂ ਸ਼ਰਤ ਰੱਖੀ ਜਾਂਦੀ ਹੈ ।
ਸਾਰਾ ਖ਼ਰਚਾ ਮੁੰਡੇ ਵਾਲੇ ਕਰਨ , ਕਿਉਂਕਿ ਲੜਕੇ ਵਾਲੇ ਆਪਣੇ ਮੁੰਡੇ ਨੂੰ ਬਾਹਰ ਭੇਜਣ ਲਈ ਤਾਂਘ ਰਹੇ ਹੁੰਦੇ ਹਨ । ਜ਼ਿਹਨਾਂ ਵੀ ਖ਼ਰਚਾ ਹੁੰਦਾ ਹੈ । ਲੜਕੇ ਵਾਲੇ ਚੁੱਕ ਲੈਂਦੇ । ਭਾਵੇਂ ਵੀਹ ਲੱਖ ਲੱਗੇ , ਭਾਵੇਂ ਪੱਚੀ ਲੱਖ ਲੱਗੇ । ਇੱਥੇ ਰਿਸ਼ਤਾ ਨੀ ਹੋਇਆਂ । ਇੱਕ ਤਰਾਂ ਸੌਦਾ ਤੈਅ ਹੋਇਆ । ਕਈ ਤਾਂ ਇੱਕ ਦੁਜੇ ਨੂੰ ਵੇਖ -ਵੇਖ ਏਡਾ ਵੱਡਾ ਖ਼ਰਚਾ ਚੁੱਕੀ ਜਾਂਦੇ ਮਗਰ ਕੁਝ ਬਚੇ ਜਾ ਨਾਂ ਬਚੇ ।..ਕਈ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਸਾਡੇ ਮੁੰਡੇ ਨੂੰ ਇੱਕ ਵਾਰ ਬਾਹਰ ਕੱਢ ਦਿਉ ਭਾਵੇਂ ਜਾਣ ਸਾਰ ਤਲਾਕ ਦੇ ਦਿਉ , ਕਿਉਂਕਿ ਫਿਰ ਦੋਹਾ ਧਿਰਾਂ ਨੂੰ ਰਿਸ਼ਤੇ ਦੀ ਲੋੜ ਨਹੀਂ ਰਹਿਣੀ ।
ਫਿਰ ਮੰਨਿਆ ਕਿ ਕੁੜੀ ਪੜਾਈ ਵਿੱਚ ਹੁਸਿਆਰ ਹੈ । ਮਾਤਾ ਪਿਤਾ ਨੇ ਆਈਲੈਟਸ ਕਰਵਾ ਦਿੱਤੀ । ਚੰਗੇ ਨੰਬਰ ਆ ਗਏ । ਪਰ ਜਦੋਂ ਕੋਈ ਪਰਿਵਾਰ ਆਪਣਾ ਆਪ ਵੇਚ ਕੇ ਆਪਣੀ ਨੂੰਹ ਨੂੰ ਬਾਹਰਲੇ ਮੁਲਖ ਤੋਰਦਾ ਹੈ । ਕੁੜੀ ਉੱਥੇ ਜਾ ਕੇ ਬਦਤਮੀਜ਼ੀ ਕਰਦੀ ਹੈ । ਪਰਿਵਾਰ ਤੇ ਕੀ ਬੀਤਦੀ ਹੈ । ਜਰਾ ਸੋਚੋ ਕਈ ਤਾਂ ਆਪਣੇ ਬੱਚਿਆ ਦੀ ਜਾਨ ਵੀ ਹੱਥੋਂ ਗੁਆ ਬੈਠਦੇ ਹਨ ਅਸਲ ਨਤੀਜਾ ਇਹ ਹੈ ਕਿ ਅਸੀਂ ਰਿਸ਼ਤਾ ਨਹੀਂ ਬਣਾਇਆਂ ।ਜਰਾ ਸੋਚੋ , ਸਾਡੇ ਸਮਾਜ ਦਾ ਤੇ ਸਾਡੇ ਪੰਜਾਬ ਇਹੋ ਹਾਲ ਹੋ ਰਿਹਾ ।
ਕਈ ਤਾਂ ਪਰਿਵਾਰ ਵਾਲੇ ਐਨੇ ਕਰਜਾਈ ਕਰਤੇ ਸਾਰਾ ਸਾਰਾ ਪਰਿਵਾਰ ਖ਼ੁਦਕੁਸ਼ੀ ਕਰਨ ਨੂੰ ਤਿਆਰ ..ਕਈਆਂ ਦੀਆ ਤਾਂ ਜ਼ਮੀਨਾਂ ਵਿਕ ਗਈਆਂ ..ਪਰ ਇੱਕ ਪੱਖ ਇਹ ਵੀ ਹੈ ਜਿਹੜੀ ਗਰੀਬ ਘਰ ਦੀਆ ਕੁੜੀਆਂ ਚੰਗੀ ਪੜਾਈ ਕਰਕੇ ਆਈਲੈਟਸ ਦੇ ਚੰਗੇ ਨੰਬਰ ਲਏ । ਉਹਨਾ ਕੋਲ ਐਨੇ ਪੈਸੇ ਨਹੀਂ ਹੁੰਦੇ ਬਾਹਰ ਜਾਣ ਲਈ । ਪਰ ਉਹਨਾ ਦੀ ਵੀ ਕੋਈ ਕਦਰ ਹੋਈ ।ਜਿੱਥੇ ਕੁੜੀ ਅਪਣੀ ਕਦਰ ਨੂੰ ਸਮਝਦਿਆਂ .ਜੇ ਕੁੜੀ ਸੋਚੇ ਜਿਹੜਾ ਇਨਸਾਨ ਆਪਣੇ ਤੇ ਮੇਰੇ ਉਜਲੇ ਭਵਿੱਖ ਨੂੰ ਸਵਾਰਨ ਲਈ ਐਨਾ ਖ਼ਰਚਾ ਕਰ ਕੇ । ਐਨੇ ਸੋਹਣੇ ਮੁੱਲਖਾਂ ਵਿੱਚ ਤੋਰ ਰਿਹਾ ਹੈ । ਪਿੱਛੇ ਪਰਿਵਾਰ ਦਾ ਕੁੱਝ ਬਣਜੂ ਜਾ ਗਰੀਬੀ ਨਿਕਲ ਜਾਓ.. ਸਾਨੂੰ ਓੁਸ ਦੀ ਵੀ ਕਦਰ ਕਰਨੀ ਚਾਹਿਦੀ ਹੈ
ਰਣਦੀਪ ਸਿੰਘ (ਰਾਮਾਂ )
9463293056
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly