ਵਿਧਾਇਕ ਨਵਤੇਜ ਸਿੰਘ ਚੀਮਾ ਦੁਆਰਾ ਖੈੜਾ ਦੋਨਾਂ ਤੋਂ ਮੁਰਾਦਪੁਰ ਜਾਂਦੀ ਲਿੰਕ ਸੜਕ ਤੇ ਬਣੇ ਪੁਲ ਦਾ ਉਦਘਾਟਨ

ਕੈਪਸ਼ਨ ਪਿੰਡ ਖੈੜਾ ਦੋਨਾਂ ਤੋਂ ਮੁਰਾਦਪੁਰ ਨੂੰ ਜਾਂਦੀ ਲਿੰਕ ਸੜਕ ਤੇ ਬਣੇ ਪੁਲ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਉਨ੍ਹਾਂ ਦੇ ਨਾਲ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਤੇ ਹੋਰ

ਕਾਂਗਰਸ ਵਿਕਾਸ ਦੇ ਮੁੱਦੇ ਤੇ ਚੋਣਾਂ ਲੜ ਕੇ ਜਿੱਤ ਦਾ ਝੰਡਾ ਬੁਲੰਦ ਕਰੇਗੀ- ਵਿਧਾਇਕ ਚੀਮਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਾਂਗਰਸ ਵੱਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਨੇ ਪਿੰਡ ਖੈੜਾ ਦੋਨਾਂ ਕੋਲੋਂ ਲੰਘਦੀ ਵੇਈਂ ਤੇ ਖੈੜਾ ਦੋਨਾਂ ਤੋਂ ਮੁਰਾਦਪੁਰ ਨੂੰ ਜਾਂਦੀ ਲਿੰਕ ਸੜਕ ਤੇ ਲਗਪਗ 80 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਪੁਲ ਦਾ ਉਦਘਾਟਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ 2022 ਵਿੱਚ ਆਉਣ ਵਾਲੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਤੇ ਲੜੇਗੀ ਅਤੇ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਪੰਜਾਬ ਵਿੱਚ ਜਿੱਤ ਦਾ ਝੰਡਾ ਬੁਲੰਦ ਕਰੇਗੀ ਤੇ ਆਪਣੀ ਸਰਕਾਰ ਬਣਾਏਗੀ । ਇਸ ਦੌਰਾਨ ਖੈੜਾ ਦੋਨਾ ਜ਼ੋਨ ਨਾਲ ਸਬੰਧਤ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਦੀਆਂ ਮੁਸ਼ਕਲਾਂ ਸੁਣੀਆਂ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਨੂੰ ਤੁਰੰਤ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਨ੍ਹਾਂ ਪਿੰਡਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਆਖਿਆ ।

ਇਸ ਤੋਂ ਪਹਿਲਾਂ ਪੁਲ ਦਾ ਉਦਘਾਟਨ ਕਰਨ ਆਏ ਵਿਧਾਇਕ ਚੀਮਾ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈਡ਼ਾ ਸਰਪੰਚ, ਤੇਜਵਿੰਦਰ ਸਿੰਘ ਸਾਬੀ ਖੈੜਾ, ਨੰਬਰਦਾਰ ਸਤਨਾਮ ਸਿੰਘ, ਰੇਸ਼ਮ ਸਿੰਘ ਲਾਡੀ, ਪੰਡਿਤ ਸੁਨੀਲ ਕਾਲੀਆ, ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ, ਰਾਮ ਲਾਲ ਮੱਟੂ ,ਰੇਸ਼ਮ ਸਿੰਘ, ਕਰਮ ਸਿੰਘ ਦੁੱਲਾ, ਸੂਬੇਦਾਰ ਕਰਮ ਸਿੰਘ, ਰਵਿੰਦਰ ਬਿੰਦਾ , ਸੰਦੀਪ ਸ਼ੀਪਾ , ਅਮਰਜੀਤ ਸਿੰਘ ਗੁਰਦੇਵ ਸਿੰਘ, ਬਲਵੀਰ ਸਿੰਘ , ਸੁਰਿੰਦਰ ਕੁਮਾਰ , ਸੋਨਾ ਸੰਧੂ, ਬਲਕਾਰ ਸਿੰਘ ਬੰਟਾ, ਜੈਦੀਪ, ਨਰਿੰਦਰ ਸਿੰਘ, ਬਿੱਟੂ ਸਹਿਗਲ ਆਦਿ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਦੇ ਰਹਿੰਦੇ ਕੰਮ ਕਰਾਉਣ ਦੀ ਮੰਗ ਕਰਦਿਆਂ ਵੇਈ ਤੋਂ ਪਾਰ ਬਣੀ ਨਵੀਂ ਕਲੋਨੀ ਦਾ ਕੱਚਾ ਰਸਤਾ ਪੱਕਾ ਕਰਨ ਅਤੇ ਹੋਰ ਲੋੜੀਂਦੇ ਕੰਮ ਜਲਦ ਤੋਂ ਜਲਦ ਪੂਰੇ ਕਰਨ ਦੀ ਮੰਗ ਕੀਤੀ।

ਇਸ ਮੌਕੇ ਸਾਬਕਾ ਸਰਪੰਚ ਸੁਨੀਸ਼ ਕੁਮਾਰ , ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਰਵੀ ਪੀ ਏ ,ਜਸਕਰਨ ਸਿੰਘ ਚੀਮਾ, ਡਾ ਰਾਕੇਸ਼, ਜਸਵਿੰਦਰ ਸਿੰਘ, ਸੁੱਖ ਖੈੜਾ, ਬਲਦੇਵ ਸਿੰਘ ਫੌਜੀ, ਮਨਜੀਤ ਸਿੰਘ ਲਾਡੀ, ਕਸ਼ਮੀਰ ਸਿੰਘ ਸਰਪੰਚ ਗੁਰਦੀਪ ਸਿੰਘ, ਸੰਤੋਖ ਸੋਢੀ, ਧੀਰਾ ਸਿੰਘ, ਰਮਿੰਦਰ ਸਿੰਘ, ਬਖਸ਼ੀਸ਼ ਸਿੰਘ, ਦਰਸ਼ਨ ਸਿੰਘ, ਮੁਖਤਿਆਰ ਸਿੰਘ, ਗੁਰਵਿੰਦਰ ਗੋਰਾ, ਹਰਜੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਵੀ ਮੌਜੂਦ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਰਜ ਸਾਧਕ ਅਫਸਰ ਦੀ ਅਗਵਾਈ ਚ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ
Next articleਪਿੰਡ ਖਾਨੋਵਾਲ ਦੇ ਵਾਸੀਆਂ ਨਾਲ ਜਥੇਦਾਰ ਖੋਜੇਵਾਲ ਨੇ ਕੀਤੀ ਮੀਟਿੰਗ