ਰੁੱਖ ਬਨਾਮ ਪੁੱਤ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਰੁੱਖਾਂ ਵਾਜ ਨਾ ਵਰਸਦੇ ਹੁੰਦੇ ਮੀਂਹ ਲੋਕੋ
ਜਿਵੇਂ ਪੁੱਤਾਂ ਵਾਜ ਨਾ ਵਧਦੇ ਨੀਂਹ ਲੋਕੋ

ਮਿਹਨਤਾਂ ਵਾਜ ਨਾ ਆਉਦੀ ਬਰਕਤ ਲੋਕੋ
ਦਸਵੰਧ ਕੱਢਿਓ ਜਰੂਰ ਲਈ ਸਰਬਤ ਲੋਕੋ

ਬੜਾ ਬਲਵਾਨ ,ਹਕੀਕਤ ਜਾਣੀ ਵਕਤ ਲੋਕੋ
ਉਸ ਕੁਦਰਤ ਦੇ ਨੀਆਂਮ ਨੇ ਬੜੇ ਸ਼ਕਤ ਲੋਕੋ

ਧੀਆਂ ਨਾਲ ਕਿਓ ਕਰੇ ਬੇਰੁੱਖੀ ਜਗਤ ਲੋਕੋ
ਉਸ ਕੁੱਖੋਂ ਆਪ,ਮੈਂ,ਸੂਰਮੇਂ ਜਨਮੇਂ ਭਗਤ ਲੋਕੋ

ਜਨਮਦਾਤੇ ਜਿਸ ਨੇ ਦਰ ਦਰ ਦਿੱਤੇ ਰੋਲੵ ਲੋਕੋ
ਸੰਧੂ ਕਲਾ ਜਨਮ ਦਾ ਭਾਅ ਕੀ ਸਾਡੇ ਕੋਲ ਲੋਕੋ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ, ਜ਼ਿਲ੍ਹਾ ਬਰਨਾਲਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਜਾਣੀ
Next articleਦੁਆਵਾਂ