ਮਰਜਾਣੀ

ਰਾਜਵਿੰਦਰ ਕੌਰ ਭਰਥਲਾ ਰੰਧਾਵਾ

(ਸਮਾਜ ਵੀਕਲੀ)

ਸਭ ਨੇ ਤੁਰ ਜਾਣਾ ਵਾਰੋ ਵਾਰੀ,
ਕਿਸੇ ਨਾ ਰਹਿਣਾ ਸਦਾ ਵਹਾਰੀ….
ਅੱਜ ਮੇਰੀ ਤਾਂ ਕੱਲ ਤੇਰੀ ਵਾਰੀ,
ਸਭ ਨੇ ਤੁਰ ਜਾਣਾ ਵਾਰੋ ਵਾਰੀ….
ਕਿੰਨੇ ਆਏ ਪਹਿਲਾਂ ਇਹ ਤੇਰੀ “ਮੈਂ” ਤੋਂ
ਸਭ ਛੱਡ ਤੁਰ ਗਏ ਫਿਰ ਨਾਲ ਕੀ ਲੇ ਗੇਏ ਇਸ ਸੁਰ ਤੋਂ
ਮੇਰੀ ਮੇਰੀ ਕਰਦਾ ਰਿਹਾ
ਕਦੇ ਨਾ ਕਿਸੇ ਦੀ ਮੰਨੀ,
ਆਖਰ ਨੂੰ ਤੁਰ ਜਾਣਾ ਸਭ ਨੇ ਬਸ ਇਕ “ਮੈਂ” ਦੇ ਸੁਰ ਤੋਂ।
ਦੇਖੇ ਦੁਨੀਆ ਦੇ ਸਾਰੇ ਰੰਗ ਬਹਾਰਾਂ
ਝੂਠ , ਫਰੇਬ , ਤੇ ਮੌਜ ਬਹਾਰਾਂ
ਰਲ ਮਿਲ ਸਾਰੇ ਕਾਜ ਰਚਾਏ
ਧੁੱਪ ਛਾਂ ਦੇ ਵਿਚ ਮਹਿਲ ਬਣਾਏ
ਇੱਕ ਇੱਕ ਇੱਟ ਨੂੰ ਆਪਣੇ ਨਾਮ ਕਰਾਏ
ਕਿਸਮਤ ਨੇ ਐਵੇਂ ਰਸਤੇ ਢਾਹੇ
ਸਭ ਛੱਡ ਕੁਝ ਨਾ ਮੇਰੇ ਹਿੱਸੇ ਆਏ
ਗਿੱਲੀ ਲੱਕੜ, ਸ਼ਾਮ ਦਾ ਵੇਲਾ ,
ਮੇਰੇ ਆਪਣੇ ਚੁੱਕ ਮੈਨੂੰ ਅੱਜ ਤੋਰਨ ਆਏ,
ਦਿਲ ਤਾਂ ਨਹੀਂ ਸੀ ਕਰਦਾ ਮੇਰਾ,
ਛੱਡਣ ਨੂੰ ਮੇਰਾ ਮਹਿਲ ਮੁਨਾਰਾ,
ਹੁੱਕੇ ਅਪਣਿਆ ਨੂੰ ਹੁਣ ਦੇ ਤੁਰਿਆ
ਕਿੱਦਾਂ ਪੈ ਗਿਆ ਮੇਰੇ ਵਿਚ ਇਹ ” ਜੇਹਰਾ”
ਜੇ ਪਤਾ ਹੁੰਦਾ ਤਾਂ ਨਾ ਮਿਲਦਾ ਉਹ ਮਰਜਾਣੀ ਨੂੰ
ਕਿਸੇ ਨਾਲ ਨਾ ਰੱਖਦੀ ਆਪਣੀ ਰਿਸ਼ਤੇਦਾਰੀ ਨੂੰ।
ਅੱਜ ਮੇਰੀ ਤੇ ਕਲ ਤੇਰੀ ਵਾਰੀ।
ਇਸ ਮੌਤ ਮਰਜਾਣੀ ਨਾਲ ਨਹੀਂ ਕਿਸੇ ਦੀ ਰਿਸ਼ਤੇਦਾਰੀ।

ਰਾਜਵਿੰਦਰ ਕੌਰ ਭਰਥਲਾ ਰੰਧਾਵਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜ਼ੀਬ ਕਸ਼ਮਕਸ਼ ਸੀ
Next articleਰੁੱਖ ਬਨਾਮ ਪੁੱਤ