(ਸਮਾਜ ਵੀਕਲੀ)
ਸੱਥ ਵਿੱਚ ਬੈਠ ਗੱਲ ਕਰੀਏ, ਨਾਪ ਤੋਲ ਕੇ,
ਘੋਲ ਲਾਡਲਾ ਮਾੜਾ,ਗੱਲ ਕਰੀਏ ਖੋਲ੍ਹਕੇ,
ਕੋਰੀ ਗੱਲ ਦਾ ਹੁੰਦਾ, ਨਹੀਂ ਦੁੱਖ ਮਿੱਤਰੋ
ਕਿਸੇ ਨੂੰ ਦੁੱਖ ਦੇਕੇ ਮਿਲਦਾ ਨੀ ਸੁੱਖ ਮਿੱਤਰੋ
ਚੁਗਲੀ ਕਰ ਕਿਸੇ ਦੀ, ਮੈਲ ਧੋਈਏ ਨਾ,
ਕਿਸੇ ਦੀ ਬਰਬਾਦੀ ਉੱਤੇ,ਖੀਵੇ ਹੋਈਏ ਨਾ,
ਸਦਾ ਡਰ ਰੱਖੀਏ,ਉਸ ਕਰਤਾਰ ਦਾ
ਅੰਬਰਾਂ ‘ਤੇ ਗੁੱਡੀ ਰੱਬ ਹੈ ਚਾੜ੍ਹਦਾ
ਸੱਜਣਾਂ ਦੇ ਨਾਲ, ਬੇਵਫਾਈ ਮਾੜੀ ਆ,
ਹਾਣ ਦੇ ਹਾਣੀ ਨਾਲ,ਜੱਚਦੀ ਆੜੀ ਆ,
ਰੱਖੀਏ ਖ਼ਿਆਲ ਲੋਕੋ,ਜਵਾਨ ਪੁੱਤ ਦਾ
ਪਿਆਰ ਵਾਲਾ ਪੌਦਾ,ਕਦੇ ਨਹੀਂ ਸੁੱਕਦਾ
ਸੱਚ ਕੋਲੋਂ ਮੁੱਖ ਮੋੜ ਲੈਣਾ ਅਕਲਮੰਦੀ ਨੀ,
ਇਸ਼ਕ ਦੇ ਰਾਹ ਦੀ, ਸੋਖੀ ਪਗਡੰਡੀ ਨੀ,
ਇਸ਼ਕ ਦੀ ਮੰਜ਼ਿਲ,ਕੋਈ ਵਿਰਲਾ ਹੀ ਪਾਂਵਦਾ
ਸੱਜਣ ਦਾ ਵਿਛੋੜਾ,ਚੱਤੋ ਪਹਿਰ ਰਵਾਂਵਦਾ
ਗੁਰੇ ਮਹਿਲ ਸੱਚ ਨੂੰ,ਹੈ ਸਨਮਾਨ ਮਿਲਦਾ,
ਸੱਚ ਵਾਲਾ ਬੂਟਾ,ਝੂਠ ਦੀ ਛਾਤੀ ਪਾੜ ਖਿਲਦਾ,
ਭਾਈ ਰੂਪੇ ਵਾਲਾ,ਗੱਲ ਕਰੇ ਦਿਲ ਦੀ
ਇੱਜ਼ਤ,ਸ਼ੌਹਰਤ ਕਰਮਾ ਦੇ ਨਾਲ ਮਿਲਦੀ
ਗੁਰਾ ਮਹਿਲ ਭਾਈ ਰੂਪਾ
94632 60058
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly