ਸ਼ਾਮ ਚੁਰਾਸੀ (ਕੁਲਦੀਪ ਚੁੰਬਰ)- ਬਲਾਕ ਪ੍ਰਾਇਮਰੀ ਸਪੋਰਟਸ ਅਫਸਰ ਬੁੱਲ੍ਹੋਵਾਲ ਤੋਂ ਰਿਟਾਇਰ ਹੋਏ ਮਾਸਟਰ ਨਸੀਬ ਸਿੰਘ ਜੀ (86) ਨਮਿੱਤ ਅੱਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਬੂਰੇ ਜੱਟਾਂ (ਨੇਡ਼ੇ ਬੁੱਲ੍ਹੋਵਾਲ) ਵਿਖੇ ਬਾਅਦ ਦੁਪਹਿਰ ਪਾਏ ਜਾਣਗੇ । ਮਾਸਟਰ ਨਸੀਬ ਸਿੰਘ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਖ਼ਸੀਅਤ ਸਨ। ਉਨ੍ਹਾਂ ਦਾ ਜਨਮ ਪਿੰਡ ਬੂਰੇ ਜੱਟਾਂ ਵਿਖੇ ਪਿਤਾ ਭਾਈ ਆਤਮਾ ਸਿੰਘ ਦੇ ਗ੍ਰਹਿ ਮਾਤਾ ਰਾਜ ਕੌਰ ਦੀ ਕੁੱਖੋਂ 1-4-1936 ਨੂੰ ਹੋਇਆ। ਜਿਨ੍ਹਾਂ ਨੇ ਚੰਗੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਬਤੌਰ ਟੀਚਰ 1959 ਈਸਵੀ ਵਿੱਚ ਬੁੱਲੋਵਾਲ ਸਕੂਲ ਵਿਖੇ ਜੁਆਇਨਿੰਗ ਕੀਤੀ । ਚੰਗੇ ਸ਼ਿਸ਼ਟਾਚਾਰਾਂ ਦੀ ਭੂਮਿਕਾ ਨਿਭਾਉਂਦਿਆਂ ਉਨ੍ਹਾਂ ਨੇ ਆਪਣੇ ਘਰ ਪਰਿਵਾਰ ਨੂੰ ਵੀ ਐਜੂਕੇਟਿਡ ਕੀਤਾ । ਉਨ੍ਹਾਂ ਦੀ ਧਰਮ ਪਤਨੀ ਹਰਨਾਮ ਕੌਰ (80) ਨੇ ਵੀ ਜ਼ਿੰਦਗੀ ਦੇ ਹਰ ਪਹਿਲੂ ਤੇ ਉਨ੍ਹਾਂ ਦਾ ਸਾਥ ਦਿੱਤਾ । ਮਾਸਟਰ ਨਸੀਬ ਸਿੰਘ ਦੇ 4 ਲੜਕੇ ਅਤੇ 1 ਲੜਕੀ ਹੈ, ਜੋ ਸਫਲ ਜੀਵਨ ਬਤੀਤ ਕਰ ਰਹੇ ਹਨ । ਵਿਜੈ ਪਾਲ ਸਿੰਘ ਅਸਿਸਟੈਂਟ ਜੇ ਈ ਏਅਰ ਫੋਰਸ ਵਿੱਚ ਨੌਕਰੀ ਕਰ ਰਿਹਾ ਹੈ । ਡਾ. ਜਗਵੰਤ ਸਿੰਘ ਕੈਨੇਡਾ ਵਿਚ ਵੈਟਰਨਰੀ ਡਾਕਟਰ ਹੈ । ਜਗਰੂਪ ਸਿੰਘ ਅਸਿਸਟੈਂਟ ਮੈਨੇਜਰ (ਸਾਬਕਾ ਆਰਮੀ ਪਰਸਨ) ਡਿਊਟੀ ਦੇ ਰਿਹਾ ਹੈ ਅਤੇ ਪਰਨਾਮ ਸਿੰਘ ਇੰਜੀਨੀਅਰ ਆਪਣੇ ਬਿਜ਼ਨਸ ਵਿਚ ਮਸ਼ਰੂਫ ਹੈ । ਕੁਲਵਿੰਦਰ ਕੌਰ ਲੜਕੀ ਆਪਣੇ ਪਰਿਵਾਰ ਵਿਚ ਸਫ਼ਲ ਜੀਵਨ ਬਤੀਤ ਕਰ ਰਹੀ ਹੈ। ਮਾ. ਨਸੀਬ ਸਿੰਘ ਜ਼ਿੰਦਗੀ ਦੇ ਸਾਢੇ ਅੱਠ ਦਹਾਕੇ ਸਫ਼ਲਤਾ ਪੂਰਵਕ ਆਪਣਾ ਜੀਵਨ ਬਤੀਤ ਕਰ ਕੇ 30 ਜੂਨ 1921 ਨੂੰ ਸੰਸਾਰਕ ਵਿਛੋੜਾ ਦੇ ਗਏ। ਉਹ 13 ਸਾਲ ਬਲਾਕ ਪ੍ਰਾਇਮਰੀ ਸਪੋਰਟਸ ਅਫਸਰ ਰਹੇ ਅਤੇ ਇਸ ਅਹੁਦੇ ਤੇ ਹੀ 1994 ਵਿੱਚ ਬੁੱਲੋਵਾਲ ਸੈਣੀਬਾਰ ਸਕੂਲ ਤੋਂ ਰਿਟਾਇਰ ਹੋਏ । ਜਿਨ੍ਹਾਂ ਦੇ ਅੰਡਰ 50 ਸਕੂਲ ਕਾਰਜਸ਼ੀਲ ਸਨ। ਮਾ. ਨਸੀਬ ਸਿੰਘ ਸਾਦਗੀ ਭਰਪੂਰ ਜੀਵਨ ਬਤੀਤ ਕਰਦਿਆਂ ਹਰ ਇੱਕ ਲਈ ਪ੍ਰੇਰਨਾ ਸਰੋਤ ਬਣੇ ਰਹੇ । ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਖੇਡ ਜੀਵਨ ਅਪਣਾਇਆ ਅਤੇ ਨੈਸ਼ਨਲ ਪੱਧਰ ਤੇ ਕਬੱਡੀ ਖੇਡੀ । ਇਸ ਤੋਂ ਇਲਾਵਾ ਵੇਟ ਲਿਫਟਰ ਦਾ ਸ਼ੌਂਕ ਉਹਨਾਂ ਨੂੰ ਹਰ ਪਿੰਡ ਵਿੱਚ ਚੰਗਾ ਖਿਡਾਰੀ ਹੋਣ ਦਾ ਮਾਣ ਦਿਵਾਉਂਦਾ ਰਿਹਾ। ਉਨ੍ਹਾਂ ਦੀ ਭਲਵਾਨੀ ਦਾ ਇਲਾਕੇ ਵਿਚ ਇਕ ਦਿਨ ਡੰਕਾ ਵੱਜਦਾ ਸੀ ਇਸ ਤੋਂ ਇਲਾਵਾ ਉਹ ਕਈ ਹੋਰ ਖੇਡਾਂ ਜਿਵੇਂ ਗੋਲਾ ਸੁੱਟਣਾ ਵਿੱਚ ਨਿਪੁੰਨ ਸਨ । ਅੱਜ ਉਨ੍ਹਾਂ ਨਮਿੱਤ ਸ਼ਰਧਾਂਜਲੀ ਦਿੰਦਿਆਂ ਪਾਠ ਦੇ ਭੋਗ ਪਾਏ ਜਾਣਗੇ । ਉਪਰੰਤ ਵੈਰਾਗਮਈ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ ਜਾਵੇਗਾ ਅਤੇ ਵੱਖ ਵੱਖ ਵਰਗਾਂ ਵਲੋਂ ਅੱਜ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ ।
HOME ਬਲਾਕ ਪ੍ਰਾਇਮਰੀ ਸਪੋਰਟਸ ਅਫ਼ਸਰ ਮਾ. ਨਸੀਬ ਸਿੰਘ ਨਮਿਤ ਭੋਗ ਅੱਜ