ਸਾਂਝੀ ਪੀੜ

ਦਵਿੰਦਰ ਕੌਰ

(ਸਮਾਜ ਵੀਕਲੀ)

ਕਿਸਾਨਾਂ ਦਾ ਦਰਦ ਜਿਸ ਦੀ ਦਵਾਈ ਸਰਕਾਰ ਕੋਲ ਹੈ। ਪਰ ਉਸ ਨੂੰ ਕਿਸਾਨਾਂ ਦਾ ਦਰਦ ਨਹੀਂ ਦਿਸ ਰਿਹਾ।ਉਨ੍ਹਾਂ ਕਿਸਾਨਾਂ ਦੀਆਂ ਸ਼ਹਾਦਤਾਂ ਜੋ ਸ਼ਹੀਦੀਆਂ ਪਾ ਗਏ ਹਨ, ਨਹੀਂ ਸਰਕਾਰ ਨੂੰ ਦਿਸ ਰਹੀਆਂ।ਸ਼ਾਇਦ ਅੰਨਦਾਤੇ ਦਾ ਦਰਦ ਤਾਂ ਉੱਪਰ ਵਾਲੇ ਨੂੰ ਵੀ ਨਹੀਂ ਦਿਸ ਰਿਹਾ।ਜਿਨ੍ਹਾਂ ਦਰਦ ਅੱਜ ਅੰਨਦਾਤਾ ਆਪਣੇ ਦਿਲ ਵਿੱਚ ਲੁਕੋਈ ਬੈਠਾ ਹੈ। ਇਹ ਉਹ ਸਭ ਪੱਥਰ ਦਿਲ ਸਰਕਾਰ ਜਿਸ ਨੂੰ ਉਸ ਕਿਸਾਨਾਂ ਨੇ ਚੁਣਿਆ ਸੀ,ਉਨ੍ਹਾਂ ਵੱਲੋਂ ਹੀ ਦਿੱਤਾ ਗਿਆ ਹੈ।ਸਰਕਾਰ ਮੱਲ੍ਹਮ ਲਾਉਣ ਦੀ ਬਜਾਏ ਜ਼ਖ਼ਮਾਂ ਤੇ ਨਮਕ ਛਿੜਕ ਰਹੀ ਹੈ।ਸਰਕਾਰ ਦਾ ਇੱਕ ਹਾਅ ਦਾ ਨਾਅਰਾ ਵੀ ਕਿਸਾਨਾਂ ਲਈ ਨਹੀਂ ਮਾਰ ਰਹੀ।

ਹੁਣ ਕਿਸਾਨ ਆਗੂਆਂ ਨੂੰ ਹੀ ਇਲੈਕਸ਼ਨ ਵਿੱਚ ਖੜ੍ਹ ਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਨਾ ਪਵੇਗਾ।ਜੇ ਸਿੱਧੀ ਉਂਗਲੀ ਨਾ ਘਿਓ ਨਾ ਨਿਕਲੇ ਤਾਂ ਟੇਡੀ ਉਂਗਲੀ ਨਾਲ ਵੀ ਕੱਢਣਾ ਪੈਂਦਾ ਹੈ।ਜੇ ਸਰਕਾਰ ਸਿੱਧੇ ਤਰੀਕੇ ਨਾਲ ਨਹੀਂ ਮੰਨਦੀ , ਸਰਕਾਰ ਨੂੰ ਆਮ ਲੋਕਾਂ ਨਾਲ ਪੰਗਾ ਲੈਣਾ ਮਹਿੰਗਾ ਪੈ ਸਕਦਾ ਹੈ। ਇਹ ਹੁਣ ਸਾਨੂੰ ਹੀ ਦਿਖਾਉਣਾ ਪਵੇਗਾ।ਸਾਨੂੰ ਹੀ ਉੱਠਣਾ ਪਵੇਗਾ।ਬਿੱਲ ਰੱਦ ਕਰਵਾਉਣ ਵਿਚ ਇਲੈਕਸ਼ਨ ਤੋਂ ਸਿਵਾ ਹੋਰ ਕੋਈ ਵੀ ਚਾਰਾ ਨਹੀਂ ਹੈ।ਪਰ ਬਹੁਤ ਲੋਕ ਇਹ ਸੋਚਦੇ ਹਨ। ਆਗੂ ਇਲੈਕਸ਼ਨ ਵਿੱਚ ਖੜ੍ਹ ਗੇ ਤਾਂ ਸ਼ਾਇਦ ਲੋਕਾਂ ਵਿਚ ਗ਼ਲਤ ਧਾਰਨਾ ਜਾਵੇਗੀ।ਪਰ ਇਲੈਕਸ਼ਨ ਅਜਿਹਾ ਮੌਕਾ ਹੈ ਜਿਸ ਨਾਲ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇ ਸਕਦੇ ਹਾਂ।

ਜੇ ਇਲੈਕਸ਼ਨ ਵਿੱਚ ਹੋਰ ਕੋਈ ਵੀ ਸਰਕਾਰ ਐਤਕੀਂ ਬਣ ਗਈ ਤਾਂ ਬਿਲ ਕਦੇ ਵੀ ਰੱਦ ਨਹੀਂ ਹੋਣੇ।ਅਸੀਂ ਇਸੇ ਤਰ੍ਹਾਂ ਹੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹਾਂਗੇ, ਸਿਰਫ਼ ਸਰਕਾਰ ਦਾ ਮੂੰਹ ਦੇਖੀ ਜਾਵਾਗੇ ਸਰਕਾਰ ਤਾਂ ਪੱਥਰ ਦਿਲ ਹੈ।ਜਿਸ ਸਰਕਾਰ ਨੂੰ ਸਭ ਦਾ ਦਰਦ ਦਿਸ ਰਿਹਾ ਹੈ ।ਪਰ ਕਿਸਾਨਾਂ ਦਾ ਦਰਦ ਨਹੀਂ ਦਿਸ ਰਿਹਾ।ਸਬ ਲਈ ਸੋਗ ਮਨਾਉਂਦੀ ਹੈ ।ਪਰ ਕਿਸਾਨਾਂ ਦੀ ਸ਼ਹਾਦਤ ਤੇ ਇੱਕ ਲਫਜ਼ ਵੀ ਇਨ੍ਹਾਂ ਦੇ ਮੂੰਹ ਵਿੱਚੋ ਸੋਗ ਦਾ ਨਹੀਂ ਨਿਕਲਿਆ।ਜੇ ਅਸੀਂ ਹੁਣ ਵੀ ਨਾ ਖੜ੍ਹੇ ਹੋਏ ਤਾਂ ਇਸੇ ਤਰ੍ਹਾਂ ਸਰਕਾਰ ਦੀਆਂ ਜ਼ਿਆਦਤੀਆਂ ਝੱਲਦੇ ਰਹਾਂਗੇ।ਹਰ ਸਰਕਾਰ ਪੰਜ ਸਾਲਾ ਵੋਟਾਂ ਲੈ ਕੇ ਪਾਸੇ ਹੋ ਜਾਵੇਗੀ। ਸਾਡਾ ਕਿਸਾਨਾਂ ਦਾ ਜਾਂ ਆਮ ਲੋਕਾਂ ਦਾ ਕੁਝ ਵੀ ਨਹੀਂ ਬਣਨਾ।ਅਸੀਂ ਇਸੇ ਤਰ੍ਹਾਂ ਹੀ ਧਰਨੇ ਲਾਉਂਦੇ ਰਹਾਂਗੇ, ਸਰਕਾਰ ਅਣਦੇਖੀ ਕਰਦੀ ਰਹੇਗੀ।

ਅਸੀਂ ਆਮ ਲੋਕ ਮਹਿੰਗਾਈ ਵਾਲੀ ਮਾਰ ਵੀ ਝੱਲਦੇ ਰਹਾਂਗੇ। ਬਿਜਲੀ ਦੇ ਕੱਟਾਂ ਤੋਂ ਆਮ ਲੋਕ ਪ੍ਰੇਸ਼ਾਨ ਹੁੰਦੇ ਰਹਿਣਗੇ ,ਪਾਣੀ ਦੀ ਕਮੀ ਨੂੰ ਝਲਦੇ ਰਹਿਣਗੇ।ਤੇ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਰਹੂਗੀ।ਕਦੋਂ ਤਕ ਅਸੀਂ ਚੁੱਪ ਰਹਾਂਗੇ ??ਇੱਕ ਵਾਰ ਤਾਂ ਸਾਨੂੰ ਉੱਠਣਾ ਹੀ ਪਊਗਾ, ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਹੀ ਪਵੇਗਾ।ਇਲੈਕਸ਼ਨ ਵਿੱਚ ਕਿਸਾਨਾਂ ਦੀ ਜਿੱਤ ਪੱਕੀ ਹੈ ।ਜਦੋਂ ਤੱਕ ਸੀ ਸਰਕਾਰ ਦੀ ਕੁਰਸੀ ਨਹੀਂ ਹਿਲਾ ਦਿੰਦੇ, ਉਦੋਂ ਤੱਕ ਸਰਕਾਰ ਨੂੰ ਕੁਝ ਵੀ ਸਮਝ ਨਹੀਂ ਆਉਂਨਾ। ਸਰਕਾਰ ਇਸੇ ਤਰ੍ਹਾਂ ਹੀ ਗੂੰਗੀ ਬਹਿਰੀ ਬਣੀ ਰਹੇਗੀ।ਆਮ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰਦੀ ਰਹੂਗੀ।ਜਦੋਂ ਤੱਕ ਕਿਸਾਨਾਂ ਦਾ ਦਬਦਬਾ ਸਰਕਾਰ ਉੱਤੇ ਨਹੀਂ ਪੈਂਦਾ ਉਦੋਂ ਤੱਕ ਕੇ ਬਿਲ ਕੈਂਸਲ ਨਹੀਂ ਹੋਣੇ।

ਸਰਕਾਰ ਤਾਂ ਪੂੰਜੀਪਤੀਆਂ ਨਾ ਰਲ ਕੇ ਹੋਰ ਵੀ ਕਈ ਮਨਸੂਬੇ ਘੜ ਰਹੀ ਹੋਵੇਗੀ।ਜੇ ਆਮ ਲੋਕ ਇਸ ਇਲੈਕਸ਼ਨ ਵੇਲੇ ਵੀ ਨਾ ਉੱਠੇ ਤਾਂ ਅਸੀਂ ਪਤਾ ਨਹੀਂ ਕਿੰਨੇ ਸਾਲ ਦਿੱਲੀ ਦੀਆਂ ਬਰੂਹਾਂ ਤੇ ਹੀ ਬੈਠੇ ਰਹਿ ਜਾਵਾਂਗੇ।ਜਦੋਂ ਤਕ ਅਸੀਂ ਕੋਈ ਢੁੱਕਵਾਂ ਕਦਮ ਨਹੀਂ ਚੁੱਕਦੇ ਉਦੋਂ ਤਕ ਗੂੰਗੀ ਬਹਿਰੀ ਸਰਕਾਰ ਨੂੰ ਨਹੀਂ ਦਿਸੇਗਾ।ਹੁਣ ਮੌਕਾ ਹੈ ਇਲੈਕਸ਼ਨ ਦੇ ਵਿਚ ਇਨ੍ਹਾਂ ਮੰਤਰੀਆਂ, ਐਮ ਐਲ ਏ ਦੇ ਘਰਾਂ ਦਾ ਘਿਰਾਓ ਕਰਨ ਦਾ ਇਨ੍ਹਾਂ ਆਗੂਆਂ ਨੂੰ ਦੁਖਾਉਣ ਦਾ ਕਿਸਾਨ ਕੀ ਚੀਜ਼ ਹਨ।ਆਮ ਇਨਸਾਨ ਜੇ ਚੁੱਪ ਹੈ ਤਾਂ ਚੁੱਪ ਹੈ।

ਜੇ ਆਪਣੀ ਆਈ ਤੇ ਆ ਜਾਵੇ ਤਾਂ ਫਿਰ ਕੀ ਨਹੀਂ ਕਰ ਸਕਦਾ। ਅਸੀਂ ਕਿੰਨੀ ਬਿਜਲੀ ਦੀ ਮਾਰ ਝੱਲ ਰਹੇ ਹਾਂ।ਸਰਕਾਰ ਹਰ ਮਹਿਕਮਾ ਪ੍ਰਾਈਵੇਟ ਕਰ ਕੇ ਲੋਕਾਂ ਤੇ ਬੋਝ ਪਾ ਰਹੀ ਹੈ।ਸਰਮਾਏਦਾਰਾਂ ਨਾਲ ਰਲ ਕੇ ਆਪਣੀਆਂ ਜੇਬਾਂ ਤਾਂ ਭਰ ਰਹੀ ਹੈ ਤੇ ਆਮ ਲੋਕਾਂ ਨੂੰ ਅਣਦੇਖਿਆ ਕਰ ਰਹੀ ਹੈ।ਸਰਕਾਰਾਂ ਸਿਰਫ਼ ਸਰਮਾਏਦਾਰਾਂ ਲਈ ਹੀ ਬਣਦੀਆਂ ਹਨ।ਇਸ ਦੌਰਾਨ ਟੋਲ ਟੈਕਸਾਂ ਤੇ ਇੰਨਾ ਘਾਟਾ ਪਿਆ ਪਰ ਸਰਕਾਰ ਫਿਰ ਵੀ ਚੁੱਪ ਹੈ।ਕਿਉਂਕਿ ਇਨ੍ਹਾਂ ਨੇ ਉਹ ਘਾਟਾ ਆਮ ਲੋਕਾਂ ਤੋਂ ਹੀ ਪੂਰਾ ਕਰ ਲੈਣਾ ਹੈ।ਇਲੈਕਸ਼ਨ ਇਨ੍ਹਾਂ ਨੇ ਸਰਮਾਏਦਾਰਾਂ ਦੇ ਸਿਰ ਉੱਤੇ ਜਿੱਤ ਲੈਣੀ ਹੈ।ਤੇ ਪੂਰਾ ਦੇਸ਼ ਵਿੱਚ ਸਰਮਾਏਦਾਰਾਂ ਨੂੰ ਹੀ ਵੇਚ ਦੇਣਾ ਹੈ।80% ਲੋਕਾਂ ਦੀ ਰਾਇ ਹੈ ਕਿ ਕਿਸਾਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ।20 %ਲੋਕ ਸੋਚਦੇ ਹਨ ਕਿ ਇਲੈਕਸ਼ਨ ਲੜਨ ਨਾਲ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ।

ਕਿਉਂਕਿ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਵੇਗਾ ਕਿ ਇਨ੍ਹਾਂ ਨੇ ਤਾਂ ਸਿਰਫ ਇਲੈਕਸ਼ਨ ਲੜਨ ਲਈ ਹੀ ਇਹ ਧਰਨੇ ਰੱਖੇ ਸਨ।ਪਰ ਕਿਸਾਨਾਂ ਨੂੰ ਦਬਾਉਣ ਲਈ ਸਰਕਾਰ ਹਰ ਕੋਸ਼ਿਸ਼ ਕਰੂਗੀ ਤੇ ਕਰ ਵੀ ਰਹੀ ਹੈ।ਪਰ ਸਰਕਾਰ ਨੂੰ ਸਬਕ ਸਿਖਾਉਣ ਦਾ ਇਲੈਕਸ਼ਨ ਹੀ ਸਭ ਤੋਂ ਵੱਡਾ ਮੁੱਦਾ ਹੈ।ਜਿਸ ਵਿੱਚ ਅਸੀਂ ਸਰਕਾਰ ਨਾਲ ਮੱਥਾ ਲਾ ਕੇ ਸਰਕਾਰ ਨੂੰ ਦਿਖਾ ਸਕਦੇ ਹਾਂ ਕਿ ਆਮ ਲੋਕ ਕੀ ਚੀਜ਼ ਹਨ।ਸਾਡੇ ਦੇਸ਼ ਦਾ ਅੰਨਦਾਤਾ ਬਹੁਤ ਕੁਝ ਕਰ ਸਕਦਾ ਹੈ। ਆਪਣੇ ਹੱਕ ਲਈ ਲੜ ਵੀ ਸਕਦਾ ਹੈ।ਜੋ ਅੰਨਦਾਤਾ ਖ਼ੁਦ ਭੁੱਖਾ ਰਹਿ ਕੇ ਦੂਜਿਆਂ ਦਾ ਢਿੱਡ ਭਰਦਾ ਹੈ।ਉਹ ਆਪਣੇ ਹੱਕ ਲਈ ਕਿਸ ਹੱਦ ਤਕ ਜਾ ਸਕਦਾ ਹੈ। ਇਸ ਸਰਕਾਰ ਨੂੰ ਹੁਣ ਦਿਖਾਉਣਾ ਪਵੇਗਾ।

ਜੇ ਅਸੀਂ ਆਪਣੀ ਮਾਂ ਹੀ ਵੇਚ ਦਿੱਤੀ ਤਾਂ ਫਿਰ ਅਸੀਂ ਜਿਉਂਦੇ ਕਿਵੇਂ ਰਹਿ ਸਕਾਂਗੇ।ਸਰਕਾਰ ਇਕੱਲੇ ਕਿਸਾਨਾਂ ਨਾਲ ਹੀ ਧੱਕਾ ਨਹੀਂ ਕਰ ਸੀ । ਸਰਕਾਰ ਹਰ ਰੋਜ਼ ਜੋ ਵੀ ਧਰਨੇ ਤੇ ਆਪਣੇ ਹੱਕ ਲਈ ਬਹਿੰਦੇ ਹਨ। ਉਨ੍ਹਾਂ ਨੂੰ ਕਿਸ ਕਦਰ ਜ਼ਾਲਮਾਂ ਵਾਂਗ ਤਸ਼ੱਦਦ ਢਾਹੁੰਦੀ ਹੈ , ਉਹ ਸਭ ਦੇਖ ਰਹੇ ਹਨ।ਕਿਸ ਤਰ੍ਹਾਂ ਜੈਂਟਸ ਪੁਲੀਸ ਕੁਡ਼ੀਆਂ ਤੇ ਧੱਕੇਸ਼ਾਹੀ ਕਰ ਰਹੇ ਹਨ ।ਕੀ ਹੱਕ ਮੰਗਣਾ ਸਾਡੇ ਦੇਸ਼ ਵਿਚ ਇੰਨਾ ਜ਼ਿਆਦਾ ਗੁਨਾਹ ਹੋ ਗਿਆ ਹੈ ???ਅਸੀਂ ਆਪਣੇ ਹੱਕ ਲਈ ਵੀ ਛਿੱਤਰ ਖਾ ਰਹੇ ਹਾਂ।ਪਰ ਕਿਉਂ ???ਹੁਣ ਸਾਨੂੰ ਉੱਠਣਾ ਪਵੇਗਾ,ਇਨ੍ਹਾਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਵੇਲਾ ਆ ਗਿਆ ਹੈ।ਹੋ ਸਕਦਾ ਹੈ ਕਿ ਇਸ ਇਲੈਕਸ਼ਨ ਤੋਂ ਬਾਅਦ ਦੇਸ਼ ਦਾ ਨਕਸ਼ਾ ਕੁਝ ਹੋਰ ਹੋਵੇ।ਜਦੋਂ ਤਕ ਅਸੀਂ ਸਰਮਾਏਦਾਰਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਦਾ ਰਸਤਾ ਨਹੀਂ ਦਿਖਾ ਦਿੰਦੇ ਉਦੋਂ ਤੱਕ ਇਹ ਸਰਕਾਰਾਂ ਆਮ ਲੋਕਾਂ ਤੇ ਤਸ਼ੱਦਦ ਢਾਹੁੰਦੀਆਂ ਰਹਿਣਗੀਆਂ।

ਅਸੀਂ ਹੁਣ ਤਕ ਇਕਜੁਟਤਾ ਨਾਲ ਖਡ਼੍ਹੇ ਆਏ ਹਾਂ, ਇਸ ਧਰਨੇ ਨੂੰ ਸਫਲ ਬਣਾ ਰਹੇ ਹਾਂ।ਤਾਂ ਸਾਨੂੰ ਹੁਣ ਅੱਗੇ ਵੀ ਕੁਝ ਢੁੱਕਵਾਂ ਕਦਮ ਚੁੱਕ ਕੇ ਸਰਕਾਰ ਦੀਆਂ ਗੋਡੀਆਂ ਲਗਾਉਣੀਆਂ ਪੈਣਗੀਆਂ।ਜੇ ਆਮ ਲੋਕ ਆਪਣੀ ਆਈ ਤੇ ਆ ਜਾਣ ਤਾਂ ਰਾਤੋ ਰਾਤ ਸਰਕਾਰਾਂ ਡਿੱਗ ਸਕਦੀਆਂ ਹਨ।ਅਸੀਂ ਆਜ਼ਾਦ ਦੇਸ਼ ਵਿੱਚ ਹੋ ਕੇ ਵੀ ਗੁਲਾਮੀ ਝੱਲ ਰਹੇ ਹਾਂ ਕਦੋਂ ਤਕ???ਸਾਡੇ ਗੁਰੂਆਂ ਨੇ ਕਿਸੇ ਅੱਗੇ ਸਿਰ ਨਹੀਂ ਝੁਕਾਇਆ, ਤੇ ਫਿਰ ਅਸੀਂ ਆਮ ਲੋਕ ਸਰਕਾਰਾਂ ਅੱਗੇ ਆਪਣਾ ਸਿਰ ਕਿਉਂ ਨੀਵਾਂ ਹੋਣ ਦੇਵਾਂਗੇ।ਅਸੀਂ ਆਪਣਾ ਦੇਸ਼ ਇਨ੍ਹਾਂ ਪੂੰਜੀਪਤੀਆਂ ਦੇ ਹੱਥਾਂ ਵਿਚ ਜਾਨ ਨਹੀਂ ਦੇਵਾਂਗੇ।ਅਸੀਂ ਆਪਣੇ ਜ਼ਖ਼ਮਾਂ ਦੀ ਦਵਾਈ ਖ਼ੁਦ ਲੱਭਾਂਗੇ।

ਦਵਿੰਦਰ ਕੌਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਦਾਜ਼ੇ ਨਾਲ ਨਾ ਕਿਸੇ ਦੀ ਹਸਤੀ ਨੂੰ ਮਾਪੀਏ ਜੀ, ਹੋ ਸਕਦਾ ਉਸਦਾ ਦਾ ਕਿਰਦਾਰ ਸਾਡੇ ਨਜ਼ਰੀਏ ਤੋਂ ਵੱਡਾ ਹੋਵੇ!
Next articleਸੋਸ਼ਲ ਮੀਡੀਆ ਤੇ ਸਾਹਿਤ ਜਾਂ ਘੁੱਗੂ ਘਾਂਗੜਿਆਂ ਦੇ ਮੁਕਾਬਲੇ