ਨੁਕਸ ਇੰਜਣ ’ਚ ਬਦਲੇ ਡੱਬੇ ਜਾ ਰਹੇ ਨੇ-ਸੋਮ ਦੱਤ ਸੋਮੀ
ਅੱਪਰਾ, ਸਮਾਜ ਵੀਕਲੀ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਪਣੇ ਮੰਤਰੀ ਮੰਡਲ ’ਚ ਜੰਬੋ ਫੇਰ ਬਦਲ ਕੀਤਾ ਗਿਆ। ਫੇਰ ਬਦਲ ਤੋਂ ਪਹਿਲਾਂ ਹੀ ਕੁਝ ਕੈਬਨਿਟ ਮੰਤਰੀਆਂ ਤੋਂ ਅਸਤੀਫਾ ਦੁਆ ਦਿੱਤਾ ਗਿਆ ਤੇ ਕੁਝ ਕੁ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ। ਇਸ ਪੂਰੇ ਘਟਨਾਕ੍ਰਮ ’ਤੇ ਵਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਐਸ. ਸੀ. ਡਿਪਾਰਟਮੈਂਟ ਕਾਂਗਰਸ ਜਿਲਾ ਜਲੰਧਰ (ਦਿਹਾਤੀ) ਨੇ ਕਿਹਾ ਕਿ ਖਰਾਬੀ ਤਾਂ ਇੰਜਣ ’ਚ ਹੈ, ਜਦਕਿ ਬਦਲੇ ਤਾਂ ਡੱਬੇ ਜਾ ਰਹੇ ਹਨ।
ਉਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸਾਹਬ, ਆਪਣੀ ਨਾਲਾਇਕੀ ਦੂਸਰਿਆਂ ਦੀ ਬਲੀ ਦੇ ਕੇ ਧੋਤੀ ਨਹੀਂ ਜਾਣੀ। ਉਨਾਂ ਰਾਫੇਲ ਸੌਦੇ ’ਤੇ ਬੋਲਦਿਆਂ ਕਿਹਾ ਕਿ ਫਰਾਂਸ ਨੂੰ ਜਹਾਜ਼ ਵੇਚਣ ’ਚ ਫਾਇਦਾ ਹੋਇਆ ਹੈ, ਇਸ ਦੇ ਬਾਵਜੂਦ ਉਹ ਇਸ ਡੀਲ ਦੀ ਜਾਂਚ ਕਰ ਰਹੇ ਹਨ, ਜਦਕਿ ਸਾਡੇ ਦੇਸ਼ ਨੂੰ ਇਸ ਸੌਦੇ ਤੋਂ ਘਾਟਾ ਪਿਆ ਹੈ, ਤਾਂ ਵੀ ਸਾਡੇ ਪ੍ਰਧਾਨ ਮੰਤਰੀ ਦੇ ਮੂੰਹੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ। ਚੀਨ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕੀਤਾ ਤਾਂ ਵੀ ਸਾਡੇ ਦੇਸ਼ ਦਾ ਰੱਖਿਆ ਮੰਤਰੀ ‘ਮੂਰਤ’ ਸਾਬਤ ਹੋਇਆ ਤੇ ਪ੍ਰਧਾਨ ਮੰਤਰੀ ਨੇ ਵੀ ਨਿਉੱਤਰ ਹੋ ਗਿਆ।
ਕਿਸਾਨੀ ਸ਼ੰਘਰਸ਼ ਬਾਰੇ ਬੋਲਦਿਆਂ ਸੋਮ ਦੱਤ ਸੋਮੀ ਨੇ ਕਿਹਾ ਕਿ ਹੁਣ ਤੱਕ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕ ਹਨ, ਜਦਕਿ ਦੇਸ਼ ਦਾ ਪ੍ਰਧਾਨ ਮੰਤਰੀ ਖੇਤੀ ਕਾਨੂੰਨ ਨੂੰ ਵਾਪਿਸ ਲੈਣ ਦੀ ਬਜਾਏ ਇਸਦੇ ਫਾਇਦੇ ਗਿਣਵਾ ਰਿਹਾ ਹੈ। ਉਨਾਂ ਕਿਹਾ ਦੇਸ਼ ਦਾ ਹਰ ਇੱਕ ਆਮ ਵਿਅਕਤੀ ਭਾਜਪਾ ਤੇ ਆਰ. ਐਸ. ਐਸ ਦੇ ਏਜੰਡੇ ਨੂੰ ਸਮਝ ਚੁੱਕਾ ਹੈ ਤੇ ਉਕਤ ਦੋਵਾਂ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly