ਹਰਸਿਮਰਨ ਸਿੰਘ ਬਣੇ ਬਲਾਕ ਪ੍ਰਧਾਨ ਤੇ ਪੰਕਜ ਰਾਵਤ ਜਨਰਲ ਸਕੱਤਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਵੱਲੋਂ ਬਲਾਕ ਫਗਵਾੜ੍ਹਾ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਸੂਬਾ ਮੀਤ ਪ੍ਰਧਾਨ ਗੁਰਮੁੱਖ ਸਿੰਘ ਬਾਬਾ ਅਤੇ ਮਾਝਾ- ਦੁਆਬਾ ਜ਼ੋਨ ਦੇ ਪ੍ਰਧਾਨ ਤੇ ਜਥੇਬੰਦਕ ਸੱਕਤਰ ਹਰਿੰਦਰਜੀਤ ਸਿੰਘ ਜਸਪਾਲ ਦੀ ਅਗਵਾਈ ‘ਚ ਬਲਾਕ ਫਗਵਾੜ੍ਹਾ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ । ਸਰਬ-ਸੰਮਤੀ ਨਾਲ ਹੋਈ, ਇਸ ਚੋਣ ਵਿੱਚ ਹਰਸਿਮਰਨ ਸਿੰਘ ਨੂੰ ਬਲਾਕ ਪ੍ਰਧਾਨ , ਪੰਕਜ ਰਾਵਤ ਨੂੰ ਜਨ. ਸਕੱਤਰ , ਕੁਲਵਿੰਦਰ ਰਾਏ ਨੂੰ ਸੀ.ਮੀਤ ਪ੍ਰਧਾਨ , ਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ , ਸਤਨਾਮ ਸਿੰਘ ਸਕੱਤਰ , ਤੀਰਥ ਸਿੰਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਲਿਆ ਗਿਆ ਹੈ ।
ਇਸ ਮੌਕੇ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਜਸਬੀਰ ਸਿੰਘ ਸੈਣੀ , ਜਸਬੀਰ ਸਿੰਘ ਭੰਗੂ , ਮੈਡਮ ਕਾਮਨੀ ਦੇਵੀ , ਮੈਡਮ ਅਨੂ ਧੀਰ , ਬਲਵਿੰਦਰ ਮਸੀਹ , ਗੌਰਵ ਰਾਠੌਰ , ਪਰਮਿੰਦਰਪਾਲ ਸਿੰਘ , ਸੁਰਿੰਦਰ ਸਿੰਘ , ਮੈਡਮ ਮਨਿੰਦਰ ਕੌਰ ਆਦਿ ਹਾਜ਼ਰ ਸਨ । ਇਸ ਮੌਕੇ ਨਵੇਂ ਨਿਯੁਕਤ ਬਲਾਕ ਪ੍ਰਧਾਨ ਹਰਸਿਮਰਨ ਸਿੰਘ ਨੇ ਕਿਹਾ ਕਿ ਉਹ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਤੇ ਸਟੇਟ ਕਮੇਟੀ ਦੇ ਪ੍ਰੋਗਰਾਮਾਂ ਮੁਤਾਬਕ ਵੱਧ ਚੜ੍ਹ ਕੇ ਕੰਮ ਕਰਨਗੇ ਅਤੇ ਸਾਰਿਆਂ ਦੇ ਸਹਿਯੋਗ ਨਾਲ ਅਧਿਆਪਕਾਂ ਦੀਆਂ ਮੰਗਾ ਨੂੰ ਹੱਲ ਕਰਾਉਣਗੇ । ਇਸ ਮੌਕੇ ਜਨ ਸਕੱਤਰ ਪੰਕਜ ਸਿੰਘ ਰਾਵਤ ਨੇ ਸਾਰਿਆਂ ਨੂੰ 11 ਜੁਲਾਈ ਨੂੰ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈਕੇ ਬਠਿੰਡਾ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ‘ਚ ਪਹੁੰਚਣ ਦੀ ਅਪੀਲ ਕੀਤੀ । ਮੀਟਿੰਗ ਦੇ ਅਖੀਰ ਵਿੱਚ ਮੇਜਰ ਸਿੰਘ ਨੇ ਨਵ-ਨਿਯੁਕਤ ਕਮੇਟੀ ਦੇ ਸਾਰੇ ਅਹੁਦੇਦਾਰ ਤੇ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly