ਸੁਖਬੀਰ ਬਾਦਲ ਉਨ੍ਹਾਂ ਰੇਤ ਦੀਆਂ ਖੱਡਾਂ ਤੇ ਛਾਪੇ ਮਾਰ ਰਿਹਾ ਹੈ ,ਜੋ ਉਸ ਦੀ ਸਰਕਾਰ ਦੀ ਦੇਣ -ਦਲਜੀਤ ਦੂਲੋਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲੋਕ ਇਨਸਾਫ਼ ਪਾਰਟੀ ਦੇ ਕਪੂਰਥਲਾ ਇਕਾਈ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਦਲਜੀਤ ਸਿੰਘ ਦੂਲੋਵਾਲ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਰੇਤ ਮਾਫੀਆ ਖਿਲਾਫ ਡਰਾਮੇ ਨੂੰ ਸਿਆਸੀ ਸਟੰਟ ਦੱਸਦੇ ਹੋਏ ਕਿਹਾ ਕਿ ਅਕਾਲੀ ਦਲ ਹੀ ਰੇਤ ਮਾਫੀਏ ਦਾ ਜਨਮਦਾਤਾ ਹੈ।
ਉਨ੍ਹਾਂ ਸੁਖਬੀਰ ਬਾਦਲ ਦੇ ਦਰਿਆ ਕੰਢੇ ਮਾਈਨਿੰਗ ਖੱਡਾਂ ਵਿੱਚ ਮਾਰੇ ਜਾਂਦੇ ਛਾਪਿਆਂ ਨੂੰ ਇੱਕ ਚੋਣ ਸਟੰਟ ਦੱਸਦੇ ਹੋਏ । ਸੁਖਬੀਰ ਸਿੰਘ ਬਾਦਲ ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਖੱਡਾਂ ਉੱਤੇ ਹੀ ਆਪਣੇ ਛਾਪੇ ਮਾਰ ਰਿਹਾ ਹੈ। ਜਿਨ੍ਹਾਂ ਖੱਡਾਂ ਤੋਂ ਅਕਾਲੀ ਦਲ ਦੀ ਸਰਕਾਰ ਦੌਰਾਨ ਵੱਡੇ ਪੱਧਰ ਤੇ ਪੈਸਾ ਬਾਦਲ ਪਰਿਵਾਰ ਨੂੰ ਜਾਂਦਾ ਸੀ। ਉਨ੍ਹਾਂ ਨੇ ਸਾਲ 2015 ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਵਕਤ ਅਕਾਲੀ ਦਲ ਦੀ ਰਹਿਨੁਮਾਈ ਹੇਠ ਸਤਲੁਜ ਦਰਿਆ ਵਿੱਚੋਂ ਲੁਧਿਆਣਾ ਨਜ਼ਦੀਕ ਰੇਤ ਮਾਫੀਆ ਵੱਡੇ ਪੱਧਰ ਤੇ ਕੰਮ ਕਰ ਰਿਹਾ ਸੀ ,ਤਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਰੇਤ ਮਾਫ਼ੀਆ ਖ਼ਿਲਾਫ਼ ਮੁਹਿੰਮ ਛੇੜੀ ਗਈ ਸੀ ਤਾਂ ਅਕਾਲੀ ਦਲ ਦੀ ਸਰਕਾਰ ਵੱਲੋਂ ਸਿਮਰਨਜੀਤ ਸਿੰਘ ਬੈਂਸ ਅਤੇ ਉਹਨ੍ਹਾਂ ਦੇ 53 ਹੋਰ ਸਾਥੀਆਂ ਤੇ ਸੰਗੀਨ ਧਰਾਵਾਂ ਤਹਿਤ ਲੁਧਿਆਣਾ ਵਿਖੇ ਪਰਚੇ ਦਰਜ ਕੀਤੇ ਗਏ ।
ਜਿਸ ਦਾ ਮਕਸਦ ਰੇਤ ਮਾਫ਼ੀਆ ਖ਼ਿਲਾਫ਼ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣਾ ਸੀ। ਬਾਦਲ ਦੀ ਸਰਕਾਰ ਹੁੰਦਿਆਂ ਰੇਤ ਖੱਡਾਂ ਤੋਂ ਸਾਲਾਨਾ ਆਮਦਨ 50 ਕਰੋਡ਼ ਤੋਂ ਨਹੀਂ ਵਧੀ। ਹੁਣ ਮੌਕੇ ਦੀ ਕਾਂਗਰਸ ਸਰਕਾਰ ਦੀ ਆਮਦਨ ਵੀ ਲਗਪਗ 300 ਕਰੋੜ ਹੈ। ਜਦਕਿ ਰੇਤ ਖੱਡਾਂ ਤੋਂ ਹੋਣ ਵਾਲੀ ਅਸਲ ਆਮਦਨ ਲਗਪਗ ਸਾਲਾਨਾ 40 ਹਜ਼ਾਰ ਕਰੋੜ ਦੇ ਨੇੜੇ ਹੈ। ਪੰਜਾਬ ਦੇ ਕੁਦਰਤੀ ਆਮਦਨ ਸਰੋਤ ਦੋਹਾਂ ਪਾਰਟੀਆਂ ਵੱਲੋਂ ਲੁੱਟੇ ਜਾ ਰਹੇ ਹਨ।
ਅੱਜ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਇਨ੍ਹਾਂ ਦੋਨਾਂ ਪਰਿਵਾਰਾਂ ਦੀ ਦੇਣ ਹੈ । ਇਸ ਮੀਟਿੰਗ ਦੌਰਾਨ ਜਿੱਥੇ ਲੋਕ ਇਨਸਾਫ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਆਗਾਮੀ ਵਿਧਾਨ ਸਭਾ ਲਈ ਪਾਰਟੀ ਦੀ ਰਣਨੀਤੀ ਤਹਿਤ ਆਪਣੇ ਆਪਣੇ ਚੋਣ ਲੜਨ ਲਈ ਵੱਖ ਵੱਖ ਵਿਚਾਰ ਪੇਸ਼ ਕੀਤੇ। ਉਥੇ ਹੀ ਇਸ ਮੌਕੇ ਤੇ ਸੁਖਵਿੰਦਰ ਸਿੰਘ ਮੌਲੀ, ਸੁਖਵਿੰਦਰ ਸਿੰਘ ਤਲਵੰਡੀ ਚੌਧਰੀਆਂ, ਗੁਰਜੀਤ ਸਿੰਘ ਗੌਰੀ ਜਾਂਗਲਾ, ਨਛੱਤਰ ਸਿੰਘ ਚੰਦੀ, ਗੁਰਜੀਤ ਸਿੰਘ ਤਲਵੰਡੀ, ਹਰਜਿੰਦਰ ਸਿੰਘ ਹੈਪੀ, ਜੰਗ ਬਹਾਦਰ ਸਿੰਘ, ਕੁਲਵਿੰਦਰ ਸਿੰਘ, ਸ਼ੀਤਲ ਸਿੰਘ ,ਅਵਤਾਰ ਸਿੰਘ ਆਦਿ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly