ਹਿਊਮਨ ਰਾਈਟਸ ਪ੍ਰੈੱਸ ਕਲੱਬ ਵੱਲੋਂ ਜਬਰ ਜਨਾਹ ਪੀੜਤ ਮਾਸੂਮ ਬੱਚੀ ਦੀ ਆਰਥਿਕ

ਫੋਟੋ ਕੈਪਸ਼ਨ - ਜਬਰ ਜਨਾਹ ਦੀ ਪੀੜਤ ਬੱਚੀ ਦੇ ਪਿਤਾ ਨੂੰ ਹਿਊਮਨ ਰਾਈਟਸ ਪ੍ਰੈੱਸ ਕਲੱਬ ਵੱਲੋਂ ਦਿੱਤੀ ਸਹਾਇਤਾ ਰਾਸ਼ੀ ਦੇ ਚੈੱਕ ਨੂੰ ਦਿੰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ , ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਸਕੇਤ ਗੁਪਤਾ, ਪ੍ਰੈਸ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ, ਜਗਜੀਤ ਧੰਜੂ ਤੇ ਹੋਰ

ਸਹਾਇਤਾ ਰਾਸ਼ੀ ਦਾ ਚੈੱਕ ਵਿਧਾਇਕ ਚੀਮਾ ਨੇ ਸੌਂਪਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ):  ਮਾਨਵਤਾ ਦੀ ਸੇਵਾ ਸਮਰਪਨ ਭਾਵਨਾ ਨਾਲ ਜੋ ਕੰਮ ਐੱਨ ਜੀ ਓ ਦੇ ਤੌਰ ਤੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਵੱਲੋਂ ਕੀਤੇ ਜਾ ਰਹੇ ਹੁਣ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਜਬਰ ਜਨਾਹ ਨਾਲ ਪੀੜਤ ਮਾਸੂਮ ਬੱਚੀ ਲਈ ਹਿਊਮਨ ਰਾਈਟਸ ਕਲੱਬ ਵੱਲੋਂ ਸਹਾਇਤਾ ਵਜੋਂ ਦਿੱਤੀ ਗਈ ਰਾਸ਼ੀ ਦੀ ਐੱਫ ਡੀ ਤੇ ਚੈੱਕ ਨੂੰ ਪੀੜਤ ਬੱਚੀ ਦੇ ਪਿਤਾ ਨੂੰ ਸੌਂਪਦੇ ਹੋਏ ਕਿਹੇ ਉਨ੍ਹਾਂ ਕਿਹਾ ਕਿ ਲੰਮਾ ਸਮਾਂ ਪਹਿਲਾਂ ਜੋ ਦਰਿੰਦਗੀ ਦਾ ਸ਼ਿਕਾਰ ਇਹ ਬੱਚੀ ਹੋਈ ਸੀ ਅਤੇ ਅੱਜ ਵੀ ਉਹ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ ਇਸ ਲਈ ਸਹਾਇਤਾ ਕਰਨਾ ਬਹੁਤ ਹੀ ਨੇਕ ਤੇ ਭਲਾਈ ਵਾਲਾ ਕੰਮ ਹੈ ਉਨ੍ਹਾਂ ਦੱਸਿਆ ਕਿ ਇਸ ਬੱਚੀ ਦੀ ਸਹਾਇਤਾ ਲਈ ਪਹਿਲਾਂ ਵੀ ਮੇਰੇ ਤਰਫ਼ੋਂ ਇੱਕ ਲੱਖ ਦਾ ਚੈੱਕ ਸਹਾਇਤਾ ਲਈ ਦਿੱਤਾ ਗਿਆ ਸੀ

ਇਸ ਤੋਂ ਇਲਾਵਾ ਸਮੇਂ ਸਮੇਂ ਤੇ ਵੀ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਨੇ ਚੰਡੀਗੜ੍ਹ ਦੇ ਪੀ ਜੀ ਆਈ ਹਸਪਤਾਲ ਚ ਦਾਖ਼ਲ ਇਸ ਬੱਚੀ ਦੇ ਇਲਾਜ ਲਈ ਮਦਦ ਦਿੱਤੀ ਸੀ ਉਨ੍ਹਾਂ ਦੱਸਿਆ ਕਿ ਅੱਜ ਕਲੱਬ ਵੱਲੋਂ ਬੱਚੀ ਦੇ ਨਾਂ ਡੇਢ ਲੱਖ ਰੁਪਏ ਦੀ ਐਫ ਡੀ ਅਤੇ ਪੰਜਾਹ ਹਜ਼ਾਰ ਰੁਪਏ ਸੁਕੰਨਿਆ ਸਕੀਮ ਤਹਿਤ ਕੁੱਲ ਦੋ ਲੱਖ ਰੁਪਏ ਦਿੱਤੇ ਗਏ ਹਨ ਕਲੱਬ ਦੇ ਪ੍ਰਧਾਨ ਸੰਕੇਤ ਗੁਪਤਾ ਨੇ ਦੱਸਿਆ ਕਿ ਇਸ ਬੱਚੀ ਨਾਲ ਹੋਈ ਦਰਿੰਦਗੀ ਵੇਖ ਕੇ ਤਾਂ ਇਨਸਾਨ ਦੀ ਰੂਹ ਕੰਬ ਜਾਂਦੀ ਹੈ ਪ੍ਰੰਤੂ ਜਿਸ ਹੈਵਾਨਿਅਤ ਨਾਲ ਦੋਸ਼ੀ ਨੇ ਇਹ ਜ਼ੁਲਮ ਕੀਤਾ ਸੀ ਉਸ ਨੂੰ ਵੇਖ ਕੇ ਤਾਂ ਸ਼ਾਇਦ ਕੁਦਰਤ ਨੇ ਵੀ ਹੰਝੂ ਵਹਾਏ ਹੋਣਗੇ ਉਨ੍ਹਾਂ ਕਿਹਾ ਕਿ ਮਸੂਮ ਬੱਚੀ ਜੋ ਕਿ ਪਰਵਾਸੀ ਮਜ਼ਦੂਰ ਦੀ ਅਤੇ ਬਹੁਤ ਗ਼ਰੀਬ ਪਰਿਵਾਰ ਦੀ ਹੈ ਆਰ ਸੀ ਐਫ ਵਿਖੇ ਝੁੱਗੀ ਝੌਂਪੜੀਆਂ ਚ ਰਹਿ ਕੇ ਗੁਜ਼ਾਰਾ ਕਰਦੇ ਹਨ ਪ੍ਰੰਤੂ ਪਰਿਵਾਰ ਨਾਲ ਵਾਪਰੀ ਇਸ ਘਟਨਾ ਨਾਲ ਹਰੇਕ ਵਿਅਕਤੀ ਬਹੁਤ ਦੁਖੀ ਸੀ ਕਿਉਂਕਿ ਇਲਾਜ ਤੇ ਬਹੁਤ ਪੈਸਾ ਖਰਚ ਹੋ ਰਿਹਾ ਸੀ

ਇਸ ਲਈ ਹੁਣ ਹਿਊਮਨ ਰਾਈਟਸ ਕਲੱਬ ਨੇ ਐਨ ਆਰ ਆਈ ਵੀਰਾਂ ਦਾਨੀ ਸੱਜਣਾਂ ਤੇ ਕਲੱਬ ਮੈਂਬਰਾਂ ਨੇ ਇਹ ਮਦਦ ਇਕੱਠੀ ਕਰਕੇ ਦਿੱਤੀ ਹੈ ਤਾਂ ਕਿ ਗ਼ਰੀਬ ਪਰਿਵਾਰ ਤੇ ਆਪਣੀ ਬੱਚੀ ਦੇ ਪਾਲਣ ਪੋਸ਼ਣ ਦਾ ਖਰਚ ਨਾ ਪਵੇ ਗੌਰਤਲਬ ਹੈ ਕਿ ਕੁਝ ਮਹੀਨੇ ਪਹਿਲਾਂ ਆਰ ਸੀ ਐੱਫ ਝੁੱਗੀ ਝੌਂਪਡ਼ੀ ਚ ਰਹਿੰਦੇ ਇਕ ਪਰਵਾਸੀ ਮਜ਼ਦੂਰ ਦੀ ਸੱਤ ਸਾਲਾ ਮਾਸੂਮ ਬੇਟੀ ਨਾਲ ਉਸ ਦੇ ਹੀ ਨਜ਼ਦੀਕ ਰਹਿਣ ਵਾਲੇ ਇਕ ਪਰਵਾਸੀ ਨੇ ਜਬਰ ਜਨਾਹ ਕਰਕੇ ਉਸ ਦੇ ਗੁਪਤ ਅੰਗਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਜਿਸ ਦਾ ਤੁਰੰਤ ਐਕਸ਼ਨ ਤਤਕਾਲੀਨ ਐਸਐਸਪੀ ਮੈਡਮ ਕੰਵਰਦੀਪ ਕੌਰ ਨੇ ਵੀ ਪਰਿਵਾਰ ਦੀ ਬਹੁਤ ਮਦਦ ਕਰਕੇ ਮੁਜਰਮ ਨੂੰ ਸੁਰਾਖਾਂ ਪਿੱਛੇ ਪਹੁੰਚਾਇਆ ਸੀ ਇਸ ਮੌਕੇ ਜਗਜੀਤ ਸਿੰਘ ਧੰਜੂ, ਪ੍ਰੈਸ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ , ਵਰੁਣ ਸ਼ਰਮਾ, ਕੇ ਐਸ ਮਿੰਟੂ , ਮੜ੍ਹੀਆਂ ਤਲਵੰਡੀ ਆਦਿ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKTR for action against protestors who threw bike, cylinder in lake
Next articleSix-time Himachal CM Virbhadra Singh critical but stable