(ਸਮਾਜ ਵੀਕਲੀ)
ਬਹੁਤੇ ਪਿੰਡਾਂ ਦੇ ਵਿੱਚ ਬੋਰਡ ਲਗਾ ‘ਤੇ ਲੋਕਾਂ ਨੇ
ਕਹਿੰਦੇ ਲੀਡਰ ਕੋਈ ਨਾ ਸਾਡੇ ਪਿੰਡ ਵਿੱਚ ਆਵੇ।
ਜਿਹੜੀਆਂ ਖ਼ਾਸ ਤੌਰ ‘ਤੇ ਮੁੱਖ ਰਵਾਇਤੀ ਪਾਰਟੀਆਂ
ਆਗੂ ਉਹਨਾਂ ਦਾ ਤਾਂ ਮੂੰਹ ਨਾ ਕੋਈ ਵਿਖਾਵੇ ।
ਝੂਠੀਆਂ ਸਹੁੰਆਂ ਲਾਰੇ ਵਾਅਦੇ ਸੁਣ ਸੁਣ ਥੱਕ ਗਏ
ਹੰਝੂ ਮਗਰਮੱਛਾਂ ਦੇ ਅਸੀਂ ਵਥੇਰੇ ਵੇਖ ਲਏ ;
ਨੁਮਾਇੰਦੇ ਆਪ ਚੁਣਾਂਗੇ ਪੁੱਛ ਕੇ ਅਸੀਂ ਕਿਸਾਨਾਂ ਤੋਂ
ਆਣ ਕੇ ਨਾ ਕੋਈ ਅੜਿੱਕਾ ਸਾਡੇ ਕੰਮ ਵਿੱਚ ਪਾਵੇ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly