ਪ੍ਰਧਾਨ ਮੰਤਰੀ ਅਵਾਸ ਯੋਜਨਾ ਦੋਰਾਨ ਮਹਿਤਪੁਰ ਦੇ ਤੇਰਾਂ ਵਾਰਡਾਂ ਚੋਂ 560 ਫਾਇਲਾਂ ਪਾਸ 700 ਪੈਡਿੰਗ

ਮਹਿਤਪੁਰ (ਸਮਾਜ ਵੀਕਲੀ)  (ਸੁਖਵਿੰਦਰ ਸਿੰਘ ਖਿੰੰਡਾ)- ਸ਼ਹੀਦ ਭਗਤ ਸਿੰਘ ਦੇ 115 ਵੇ ਜਨਮ ਦਿਨ ਤੇ ਵੀ ਗਰੀਬਾਂ ਦੇ ਸੁਪਨਿਆਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਨਗਰ ਪੰਚਾਇਤ ਮਹਿਤਪੁਰ ਦੇ ਕਰੀਬ 13 ਵਾਰਡ ਵਿਚ ਕਾਂਗਰਸ ਪਾਰਟੀ ਦੇ ਐਮ.ਸੀ.ਹਨ ਇਹ ਕਹਿਣਾ ਹੈ ਮਹਿਤਪੁਰ ਦੇ 13 ਵਾਰਡ ਦੇ ਵੋਟਰਾਂ ਦਾ ਉਨ੍ਹਾਂ ਵੱਲੋਂ ਕੀਤੀ ਅਪੀਲ ਤੇ ਅਜੀਤ ਦੀ ਟੀਮ ਇਨਾਂ ਵਾਰਡਾਂ ਵਿਚ ਗਾਡਰ ਬਾਲੇ ਸਕੀਮ ( ਪ੍ਰਧਾਨ ਮੰਤਰੀ ਅਵਾਸ ਯੋਜਨਾ) ਤਹਿਤ ਰੁਕੇ ਵਿਕਾਸ ਕਾਰਜਾਂ ਬਾਬਤ ਜਾਣਕਾਰੀ ਲੈਣ ਲਈ ਵਾਰਡਾਂ ਵਿਚ ਗ਼ਰੀਬ ਲੋੜਵੰਦਾਂ ਦੇ ਕਹਿਣ ਤੇ ਉਨ੍ਹਾਂ ਦੇ ਘਰਾਂ ਵਿਚ ਪਹੁੰਚੀ ਤਾਂ ਵਾਰਡ ਨੰਬਰ 10 ਖੁਰਮਪੁਰ ਜਿਸ ਇਸ ਵਾਰਡ ਦਾ ਐਮ.ਸੀ. ਸਰਤਾਜ ਸਿੰਘ ਹੈ ਦੇ ਵਾਰਡ ਦੇ ਨਿਵਾਸੀ ਪਰਮਜੀਤ ਪੁੱਤਰ ਆਤਮਾ ਰਾਮ ਨੇ ਦੁਖ ਸੁਣਾਉਂਦਿਆਂ ਧਾਹਾਂ ਨਿਕਲ ਗਈਆ ਉਸ ਨੇ ਦੱਸਿਆ ਕਿ ਕਰੀਬ ਮਜ਼ਦੂਰ ਹਾਂ ਤੇ ਮੇਰੇ ਘਰ ਦੀ ਛੱਤ ਕਰੀਬ 30 ਸਾਲ ਪੁਰਾਣੀ ਹੈ ਇਸ ਦੇ ਖਣ ਬਾਲੇ ਕਈ ਵਾਰ ਸਾਡੇ ਸੁਤਿਆਂ ਉਤੇ ਡਿੱਗ ਪੈਂਦੇ ਹਨ ਮੈਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਤਿੰਨ ਸਾਲ ਪਹਿਲਾਂ ਦੀ ਫਾਇਲ ਨਗਰ ਪੰਚਾਇਤ ਮਹਿਤਪੁਰ ਵਿਖੇ ਜਮਾਂ ਕਰਵਾਈ ਪਰ ਕੋਈ ਸੁਣਵਾਈ ਨਹੀਂ ਹੋਈ ਇਸ ਗਰੀਬ ਦਾ ਘਰ 4 ਮਰਲੇ ਵਿਚ ਹੈ ਤੇ ਘਰ ਦੇ ਛੇ ਮੈਂਬਰ ਮੋਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ ਇਸੇ ਤਰ੍ਹਾਂ ਵਾਰਡ ਨੰਬਰ 10 ਦੇ ਅਮਰਜੀਤ ਕੌਰ ਪਤਨੀ ਮੰਗਤ ਰਾਮ ਦਾ ਘਰ ਤਰੇੜਾਂ ਆਉਣ ਨਾਲ ਬੇਹੱਦ ਖਸਤਾ ਹਾਲਤ ਵਿਚ ਹੈ ਤੇ ਇਸ ਘਰ ਦੇ ਖਣਾ ਥੱਲੇ ਕਿਸੇ ਸਮੇਂ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ।

ਇਸ ਤੋਂ ਬਾਅਦ ਪਰਮਿੰਦਰ ਕੌਰ ਪਤਨੀ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਨਗਰ ਪੰਚਾਇਤ ਕਮੇਟੀ ਵਿਚ ਕੰਮ ਕਰਦੀ ਕਰਮਚਾਰੀ ਨੇ ਗਰਾਂਟ ਵਾਪਸ ਜਾਣ ਸਬੰਧੀ ਦੱਸਿਆ ਹੈ। ਵਾਰਡ ਨੰਬਰ 10 ਦੇ ਅਪਾਹਜ ਗੁਰਨਾਮ ਸਿੰਘ ਦੀ ਪਤਨੀ ਸਵਰਨ ਕੌਰ ਜਿਸ ਦਾ ਇੱਕੋ ਇੱਕ ਜਵਾਨ ਪੁੱਤਰ ਮਰ ਚੁਕਾ ਹੈ ਤੇ ਖ਼ੁਦ ਘਰਾਂ ਵਿਚ ਕੰਮ ਕਰਕੇ ਰੁਖੀ ਮਿਸੀ ਖਾ ਕੇ ਗੁਜ਼ਾਰਾ ਕਰਦੀ ਹੈ ਇਸ ਦੇ ਘਰ ਦੀ ਹਾਲਤ ਵੀ ਤਰਸਯੋਗ ਚਿੰਤਾ ਜਨਕ ਹੈ ਇਸ ਬਾਬਤ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਭਾਜਪਾ ਵਾਇਸ ਇੰਚਾਰਜ ਸਰਵਨ ਸਿੰਘ ਜੱਜ ਵੀ ਅਜੀਤ ਟੀਮ ਨਾਲ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਰਮੇਸ਼ ਲਾਲ ਮਹੇ ਨੂੰ ਮਿਲੇ ਤਾਂ ਲੋਕਾਂ ਦੀ ਤਰਸਯੋਗ ਹਾਲਤ ਬਾਬਤ ਜਾਣੂੰ ਕਰਵਾਇਆ ਗਿਆ ਇਸ ਮੌਕੇ ਈ.ਓ. ਚਰਨ ਦਾਸ ਪ੍ਰਧਾਨ ਰਮੇਸ਼ ਲਾਲ ਮਹੇ ਅਤੇ ਕਲਰਕ ਸੋਰਵ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਹੁਣ ਤੱਕ 560 ਫਾਇਲਾਂ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਕਰੀਬਨ 700 ਫਾਇਲਾਂ ਪੈਡਿੰਗ ਹਨ ਬਹੁਤ ਜਲਦ ਰਹਿੰਦੇ ਘਰਾਂ ਤੇ ਬਾਲਿਆ ਦੀ ਜਗ੍ਹਾ ਲੈਟਰ ਪੈ ਜਾਵੇਗਾ।

ਉਨ੍ਹਾਂ ਕਿਹਾ ਜੋ ਰਹਿ ਗਏ ਹਨ ਉਹ ਇਸ ਸਕੀਮ ਦਾ ਫਾਇਦਾ ਲੈਣ ਲਈ ਨਗਰ ਪੰਚਾਇਤ ਮਹਿਤਪੁਰ ਦੇ ਦਫ਼ਤਰ ਵਿਚ ਸਪੰਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਅਸੀਂ ਪਬਲਿਕ ਦੇ ਨਾਲ ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਆਦੇਸ਼ ਦਾ ਪਾਲਣ ਕਰਨਾ ਸਾਡਾ ਫਰਜ਼ ਹੈ। ਅਤੇ ਅਸੀਂ ਹਰ ਕੰਮ ਤਨਦੇਹੀ ਨਾਲ ਕਰ ਰਹੇ ਹਾਂ। ਉਧਰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਕਿਹਾ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਉਹ ਨਗਰ ਪੰਚਾਇਤ ਮਹਿਤਪੁਰ ਦੀ ਪਬਲਿਕ ਦੀ ਸੇਵਾ ਲਈ ਵਚਨਬੱਧ ਹਨ ਤੇ ਨਗਰ ਪੰਚਾਇਤ ਕਮੇਟੀ ਜਾਂ ਪਬਲਿਕ ਕਿਸੇ ਵੀ ਸਮੱਸਿਆਂ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੀ ਹੈ ਉਹ ਪਬਲਿਕ ਦੀ ਸਮੱਸਿਆਂ ਪਬਲਿਕ ਵਿਚ ਪਹੁੰਚ ਕੇ ਹੱਲ ਕਰਨਗੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈ ਟੀ ਟੀ ਯੂਨੀਅਨ ਵੱਲੋਂ ਸਿੱਖਿਆ ਭਵਨ ਮੁਹਾਲੀ ਦਾ ਘਿਰਾਓ 11 ਨੂੰ
Next articleਨਕੋਦਰ ਸਹਿਕਾਰੀ ਖੰਡ ਮਿੱਲ ਵੱਲੋਂ 7ਵਾਂ ਸਾਲਾਨਾ ਆਮ ਇਜਲਾਸ ਲਵਲੀ ਪੈਲਿਸ ਵਿਚ ਸੰਪੰਨ ਹੋਇਆ