ਪੰਜਾਬ ਵਿੱਚ ਬੱਸ ਅਤੇ ਆਲਟੋ ਦੀ ਆਹਮੋ-ਸਾਹਮਣੇ ਟੱਕਰ; 6 ਦੀ ਮੌਤ, 2 ਜਖ਼ਮੀ

ਜੋਗਾ (ਮਾਨਸਾ) (ਸਮਾਜ : ਮਾਨਸਾ ਜ਼ਿਲ੍ਹੇ ਦੇ ਜੋਗਾ ਕਸਬੇ ਵਿੱਚ ਬੱਸ ਅਤੇ ਕਾਰ ਵਿਚਾਲੇ ਆਹਮੋ-ਸਾਹਮਣੇ ਹੋਈ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਇਹ ਬੱਸ ਮਾਨਸਾ ਤੋਂ ਬਰਨਾਲਾ ਜਾ ਰਹੀ ਸੀ। ਬੱਸ ਬਾਦਲਾਂ ਦੀ ਮਲਕੀਅਤ ਵਾਲੀ ਦੱਸੀ ਜਾਂਦੀ ਹੈ। ਕਾਰ ਵਿੱਚ 1 ਪੁਰਸ਼, 3 ਔਰਤਾਂ ਤੇ ਚਾਰ ਬੱਚੇ ਸਵਾਰ ਸਨ। ਮਿ੍ਤਕ ਵਿਅਕਤੀ ਅੰਮਿ੍ਤਸਰ ਦੇ ਪਿੰਡ ਇੱਬਲ ਖੁਰਦ ਦੇ ਵਸਨੀਕ ਦੱਸੇ ਜਾਂਦੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਗੁਰਮੀਤ ਸਿੰਘ ਬਰਾੜ ਅਤੇ ਐਸਐਚਓ ਥਾਣਾ ਜੋਗਾ ਅਜੈ ਕੁਮਾਰ ਪਰੋਚਾ ਤੁਰੰਤ ਮੌਕੇ ’ਤੇ ਪਹੁੰਚੇ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਕੁਝ ਲੋਕ ਮਾਹੌਲ ਖ਼ਰਾਬ ਕਰ ਰਹੇ ਹਨ: ਖੱਟਰ
Next articleਕੁਲਗਾਮ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ