ਆਣ ਸੁਲਝਿਆ ਦਾਜ

ਦਵਿੰਦਰ ਕੌਰ ਧਾਲੀਵਾਲ

(ਸਮਾਜ ਵੀਕਲੀ)

ਇਹ ਕਹਾਣੀ ਸਾਡੇ ਪੰਜਾਬ ਵਿੱਚ ਨਿੱਤ ਵਾਪਰਨ ਵਾਲੇ ਕਿੱਸੇ ਹਨ। ਜਦੋਂ ਵੀ ਕੋਈ ਜਿਹਾ ਸੁਣੀ ਦਾ ਦਿਲ ਬਹੁਤ ਦੁਖੀ ਹੁੰਦਾ ਹੈ ।ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ। ਸਾਡੇ ਪੰਜਾਬ ਦੇ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਕਿੱਧਰ ਜਾ ਰਹੇ ਹਨ। ਕੁਝ ਕੁੜੀਆਂ ਦੀ ਕੀਮਤ ਲਾ ਰਹੇ ਹਨ ।ਕੁਝ ਮੁੰਡੇ ਵੇਚ ਰਹੇ ਹਨ। ਸਾਡੇ ਸਮਾਜ ਚ ਇੱਕ ਅਣਸੁਲਝਿਆ ਦਾਜ ਦੀ ਪ੍ਰਥਾ ਸ਼ੁਰੂ ਹੋਈ ਹੈ। ਇਹ ਇੱਕ ਰਹੱਸ ਵੀ ਦਾਜ ਹੈ ।ਜਿਸ ਨੂੰ ਕੋਈ ਸਮਝ ਹੀ ਨਹੀਂ ਸਕਿਆ। ਇਹ ਕੀ ਹੈ? ਇਹ ਦਾਜ ਹੈ ਜਾਂ ਬੱਚੇ ਵੇਚਣ ਦਾ ਕੰਮ? ਇਹ ਸ਼ਾਇਦ ਉਨ੍ਹਾਂ ਨੂੰ ਵੀਂ ਨਹੀਂ ਪਤਾ ਜੋ ਇਹ ਕੰਮ ਕਰ ਰਹੇ ਹਨ ।ਕਿ ਅਸੀਂ ਕੀ ਕਰ ਰਹੇ ਹਾਂ। ਇਸ ਦਾਜ ਦਾ ਨਾਮ ਹੈ ।ਆਈਲੈਟਸ ਇਹ ਨਵੀਂ ਦਾਜ ਪ੍ਰਥਾ ਸ਼ੁਰੂ ਹੋਈ ਹੈ।

ਪਿਛਲੇ ਜ਼ਮਾਨੇ ਵਿੱਚ ਜਦੋਂ ਧੀ ਨੂੰ ਦਾਜ ਦਾ ਸਾਮਾਨ ਦਿੱਤਾ ਜਾਂਦਾ ਸੀ। ਤਾਂ ਉਹ ਉਸ ਦੇ ਵਰਤਣ ਲਈ ਦਿੱਤਾ ਜਾਂਦਾ ਸੀ ।ਉਦੋਂ ਅਸੀਂ ਨਵੀਂ ਬਹੂ ਸਮਾਨ ਵਰਤਣ ਲਈ ਨਹੀਂ ਸੀ ਦਿੰਦੇ ।ਸਾਰਾ ਸਾਮਾਨ ਬਹੂ ਨੂੰ ਆਪ ਹੀ ਲੈ ਕੇ ਆਉਣਾ ਪੈਂਦਾ ਸੀ ।ਉਹ ਉਸ ਵਿੱਚ ਕੁਝ ਘਰ ਦੇ ਭਾਂਡੇ ਅਤੇ ਕੱਪੜੇ ਸਿਉਣ ਵਾਲੀ ਮਸ਼ੀਨ ਵਿੱਚ ਕੱਪੜੇ ਦੁੱਧ ਲਈ ਮੱਝ ਵਰਤਣ ਵਾਲਾ ਸਾਮਾਨ ਹੀ ਹੁੰਦਾ ਸੀ । ਹੌਲੀ ਹੌਲੀ ਪ੍ਰਥਾ ਨੇ ਦਾਜ ਦਾ ਰੂਪ ਧਾਰਨ ਕਰ ਲਿਆ ਜਮਾਨਾ ਮਾਡਰਨ ਹੁੰਦਾ ਗਿਆ ।ਦਾਜ ਲੈਣ ਦਾ ਢੰਗ ਵੀ ਮਾਡਰਨ ਹੋ ਗਏ ਲੋਕ ਸ਼ਰੇਆਮ ਮੁੰਡਿਆਂ ਦੀ ਬੋਲੀ ਲਾਉਣ ਲੱਗ ਪਏ ।ਸ਼ਰੀਕਾਂ ਵਿੱਚ ਇਸ ਚੀਜ਼ ਦੀ ਜੰਗ ਛਿੜ ਗਈ। ਇੱਕ ਤੋਂ ਇੱਕ ਵੱਧ ਦਾਜ ਲੈਣ ਦੀ ,ਲੋਕ ਸੱਥਾਂ ਵਿੱਚ ਬੈਠ ਕੇ ਚਰਚਾ ਕਰਦੇ ਕਿਸੇ ਨੇ ਵੱਧ ਦਾਜ , ਦਿੱਤਾ ਜਿਸ ਨੇ ਵੱਧ ਦਾਜ ਦਿੱਤਾ ਉਸ ਦੀ ਬੱਲੇ ਬੱਲੇ ਹੋਣ ਲੱਗ ਪੈਂਦੀ । ਲੋਕੀਂ ਕਹਿਣ ਲੱਗ ਪੈਂਦੇ ਅਮੀਰ ਘਰ ਦੀ ਕੁੜੀ ਉਸ ਦੇ ਬਾਪ ਨੇ ਦਿਲ ਖੋਲ੍ਹ ਕੇ ਦਾਜ ਦਿੱਤਾ ।

ਹੌਲੀ ਹੌਲੀ ਦਾਜ ਦੀ ਮੰਗ ਵੱਧਦੀ ਜਾਂਦੀ ਹੈ ।ਨਾ ਪੂਰੀ ਹੋਣ ਤੇ ਕੁੜੀ ਨੂੰ ਸਾੜ ਦਿੰਦੇ ਹਨ । ਹਰ ਰੋਜ਼ ਇਹ ਸਿਲਸਿਲਾ ਅਖ਼ਬਾਰ ਦੀ ਹੈੱਡਲਾਈਨ ਬਣ ਗਿਆ। ਕੁੜੀ ਦੇ ਨਾਲ ਹੀ ਬਾਪ ਵੀ ਕਰਜ਼ਾਈ ਹੋ ਕੇ ਫਾਂਸੀ ਨੂੰ ਗਲੇ ਲਾਉਣ ਲੱਗ ਪਏ। ਫਿਰ ਕੁੜੀਆਂ ਨੂੰ ਵੇਚਣ ਦਾ ਨਵਾਂ ਢੰਗ ਆ ਗਿਆ। ਬਾਹਰ ਤੋਂ ਮੁੰਡੇ ਆਉਂਦੇ ਤੇ ਜਿੰਨੀ ਮੰਗ ਕਰਦੇ ਕੁੜੀ ਆਲੇ ਦੇਣ ਲੱਗ ਪਏ ।ਇਹ ਸੋਚ ਕੇ ਕਿ ਸਾਰਾ ਟੱਬਰ ਆਸਟਰੇਲੀਆ ਅਮਰੀਕਾ ਸੈੱਟ ਹੋ ਜਾਵੇ। ਕਿਸੇ ਇੱਕ ਦੀ ਕੁੜੀ ਜੇ ਬਾਹਰ ਚਲੀ ਜਾਂਦੀ ਤਾਂ ਬਾਕੀ ਆਪਣੀ ਕੁੜੀਆਂ ਲਈ ਬਾਹਰਲੇ ਮੁੰਡੇ ਲੱਭਣ ਲੱਗ ਪਏ। ਫਿਰ ਇਸ ਅਣ ਸੁਲਝੇ ਤੇ ਰਸਮੀ ਦਾਜ ਨੇ ਰਿਸ਼ਤਿਆਂ ਦਾ ਘਾਣ ਕਰ ਦਿੱਤਾ। ਲੋਕੀਂ ਕੁੜੀਆਂ ਨੂੰ ਬਾਹਰ ਭੇਜਣ ਲਈ ਕੋਈ ਉਮਰ ਕੋਈ ਰਿਸ਼ਤਾ ਨਹੀਂ ਸੀ ਦੇਖਦੇ ਬੱਸ ਬਾਹਰ ਭੇਜਣ ਦੀ ਚਾਹਤ ਨੇ ਭੈਣ ਭਰਾ ਦਾ ਰਿਸ਼ਤਾ ਵੀ ਖਤਮ ਕਰ ਦਿੱਤਾ। ਕੌਣ ਬਾਪ, ਕੌਣ ਸਹੁਰਾ, ਬੱਸ ਨਕਲੀ ਅਨੰਦ ਕਾਰਜ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਲਾਜ ਵੀ ਨਾ ਰੱਖੀ। ਕੁੜੀ ਨੂੰ ਵਿਆਹ ਤਾਂ ਦਿੰਦੇ ਪਰ ਮੁੰਡੇ ਵਾਲਿਆਂ ਦੇਘੁਮੰਡ ਵੀ ਵਧਦੇ ਗਏ। ਆਪਣੇ ਮੁੰਡੇ ਦੇ ਦੋ ਤਿੰਨ ਵਿਆਹ ਕਰਨ ਲੱਗ ਪਏ ।

ਪਹਿਲੀ ਵਿਆਹੀ ਕੁੜੀ ਨੂੰ ਪੰਜਾਬ ਛੱਡਣ ਲੱਗ ਪਏ। ਇਸ ਦਾਜ ਨੇ ਘਰ ਖ਼ਤਮ ਕਰ ਦਿੱਤੇ। ਤੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਕਈ ਪਰਿਵਾਰ ਉੱਜੜ ਗਏ। ਲੋਕਾਂ ਨੇ ਕੁੜੀਆਂ ਨੂੰ ਕੁੱਖ ਚ ਹੀ ਮਾਰਨਾ ਸ਼ੁਰੂ ਕਰ ਦਿੱਤਾ ।ਅਤੇ ਇਸ ਨੂੰ ਭਰੂਣ ਹੱਤਿਆ ਦਾ ਨਾਮ ਦਿੱਤਾ ਗਿਆ। ਲੋਕੀਂ ਜ਼ਿਆਦਾ ਪੜ੍ਹੇ ਲਿਖੇ ਹੋਣ ਲੱਗ ਪਏ,ਤੇ ਜ਼ਮਾਨਾ ਮਾਡਰਨ ਹੋਣ ਲੱਗ ਪਿਆ। ਤੇ ਦਾਜ ਲੈਣ ਦਾ ਨਵਾਂ ਤਰੀਕਾ ਬਦਲ ਗਿਆ। ਲੋਕੀਂ ਕੁੜੀਆਂ ਨੂੰ ਵੇਚਣ ਲੱਗ ਪਏ। ਸਿੱਧੇ-ਅਸਿੱਧੇ ਉਸ ਨੂੰ ਦਾਜ ਦਾ ਨਾਂ ਦਿੱਤਾ ਗਿਆ। ਹੁਣ ਕੁੜੀਆਂ ਸ਼ਾਇਦ ਬਦਲਾ ਲੈਣ ਤੇ ਆ ਗਈਆਂ । ਮੁੰਡਿਆਂ ਵਾਂਗ ਕੁੜੀਆਂ ਦੀ ਵੀ ਬੋਲੀ ਲੱਗਣ ਲੱਗ ਪਈ। ਕੁੜੀ ਵਾਲਿਆਂ ਨੇ ਹੀ ਆਪਣੀਆਂ ਕੁੜੀਆਂ ਦੇ ਰੇਟ ਤੈਅ ਕਰ ਦਿੱਤੇ ।ਵੀਹ ਲੱਖ ਬਾਈ ਲੱਖ ਪੱਚੀ ਲੱਖ ਰੇਟ ਲੱਗਣ ਲੱਗ ਪਏ ।ਪਹਿਲਾਂ ਲੋਕ ਕਹਾਣੀਆਂ ਵਿੱਚ ਨਾਟਕਾਂ ਵਿੱਚ ਕਿਤਾਬਾਂ ਵਿੱਚ ਦਾਜ ਨੂੰ ਬੰਦ ਕਰਨ ਲਈ ਸੰਦੇਸ਼ ਦਿੰਦੇ ਸਨ ।ਲੋਕ ਧਰਨੇ ਦਿੰਦੇ ।

ਦਾਜ ਬੰਦ ਕਰਨ ਦਾ ਨਾਅਰਾ ਲਾਉਂਦੇ ।ਦਾਜ ਤਾਂ ਬੰਦ ਨਹੀਂ ਹੋਇਆ ।ਪਰ ਦਾਜ ਰਹੱਸਮਈ ਢੰਗ ਨਾਲ ਲੈਣ ਦਾ ਕੰਮ ਹੋਰ ਡੂੰਘਾ ਚਲਾ ਗਿਆ ।ਜੋ ਸਮਝ ਤੋਂ ਬਾਹਰ ਸੀ ।ਦਾਜ ਲੈਣ ਦੇ ਤਰੀਕੇ ਬਦਲਦੇ ਗਏ ।ਵਿਕਦੇ ਤਾਂ ਦੋਨੇ ਪਾਸੇ ਆਪਣੇ ਬੱਚੇ ਹੀ ਹਨ ।ਪਹਿਲਾਂ ਵੀ ਲੋਕੀ ਦਾਜ ਦੇ ਨਾਮ ਤੇ ਪੈਸੇ ਦੇ ਕੇ ਕੁੜੀ ਵਾਲੇ ਮੁੰਡੇ ਖਰੀਦਦੇ ਸੀ ।ਅੱਜ ਵੀ ਲੋਕੀਂ ਮੁੰਡਾ ਵੇਚ ਕੇ ਕੁੜੀ ਖਰੀਦਦੇ ਹਨ ।ਅੱਗੇ ਕੁੜੀਆਂ ਦਾਜ ਦੀ ਬਲੀ ਚੜ੍ਹਦੇ ਤਾਂ ਸਨ ।ਅੱਜ ਕੱਲ੍ਹ ਮੁੰਡੇ ਦਾਜ ਦੀ ਬਲੀ ਚੜ੍ਹਦੇ ਹਨ ।ਕਦੇ ਸੋਚਿਆ ਵੀ ਨਹੀਂ ਸੀ ਦਾਜ ਲੈਣ ਦਾ ਢੰਗ ਏਨਾ ਰਹੱਸਮਈ ਹੋ ਜਾਵੇਗਾ ।ਦਾਜ ਦਾ ਬੰਦ ਨਹੀਂ ਹੋਇਆ ।ਪਰ ਲੋਕ ਬਦਲ ਗਏ ।ਲੋਕਾਂ ਦਾ ਖੂਨ ਚਿੱਟਾ ਹੋ ਗਿਆ ।ਰਿਸ਼ਤੇ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ।ਵੇਚਣ ਖਰੀਦਣ ਦਾ ਸਿਲਸਿਲਾ ਜਾਰੀ ਹੈ ।ਅੱਗੇ ਜਾ ਕੇ ਦਾਜ ਦਾ ਕਿਹੜਾ ਰੂਪ ਸਾਹਮਣੇ ਆਉਂਦਾ ਪਤਾ ਨਹੀਂ। ਅੱਜ ਕੱਲ੍ਹ ਨਵੀਂ ਜਨਰੇਸ਼ਨ ਆ ਗਈ ਹੈ ।ਕੀ ਕਰਦੀ ਹੈ ਪਤਾ ਨਹੀਂ ।

ਇੱਕ ਰਹੱਸ ਹੀ ਰਹਿ ਜਾਣਾ ਕੁਝ ਸਮਝ ਨਹੀਂ ਆਉਣਾ ।ਇਹ ਰਹੱਸਮਈ ਢੰਗ ਦਾਜ ਲੈਣ ਦਾ ਅਣਸੁਲਝਿਆ ਹੀ ਰਹੇਗਾ ।ਜਿਸ ਦਾ ਹੱਲ ਕਦੇ ਨਹੀਂ ਨਿਕਲ ਸਕਦਾ ।ਜੋ ਕਦੇ ਨਹੀਂ ਸੁਲਝ ਸਕਦਾ ।

” ਲੋਕੀਂ ਕਹਿੰਦੇ ਕੁੜੀਆਂ ਦੀ ਕਦਰ ਨਹੀਂ ,
ਜਦ ਕੁੜੀਆਂ ਦੀ ਪਾਈ ਕਦਰ ,
ਦੁਨੀਆਂ ਨੇ ਉਸ ਨੂੰ ਵੇਚਣ ਦੀ ਛੱਡੀ ਨਾ ਕਸਰ ”

ਦਵਿੰਦਰ ਕੌਰ ਧਾਲੀਵਾਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ
Next articleਪੈਗ਼ੰਬਰ