23 ਲੱਖ 17 ਹਜਾਰ ਰੁਪਏ ਨਾਲ ਤਿਆਰ ਛੱਪੜ ਦਾ ਉਦਘਾਟਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਸੁੰਨੜਵਾਲ ਵਿਖੇ ਥਾਪਰ ਮਾਡਲ ਸਕੀਮ ਅਧੀਨ 23 ਲੱਖ 17 ਹਜਾਰ ਰੁਪਏ ਨਾਲ ਤਿਆਰ ਛੱਪੜ ਦਾ ਉਦਘਾਟਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਥਾਪਰ ਮਾਡਲ ਸਕੀਮ ਦੇ ਤਹਿਤ ਕਈ ਪਿੰਡਾਂ ਵਿੱਚ ਛੱਪੜ ਬਣਾਏ ਗਏ ਹਨ। ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਬਹੁਤ ਸਾਰੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਪਿੰਡਾਂ ਵਿੱਚ ਵੀ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮਿਲ ਸਕਣ। ਇਸ ਮੌਕੇ ਉਨ੍ਹਾਂ ਪਿੰਡ ਸੁੰਨੜਵਾਲ ਦੇ ਸਰਪੰਚ ਸ: ਤਰਲੋਚਨ ਸਿੰਘ ਗੋਸ਼ੀ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਾਰਿਆਂ ਪਿੰਡਾਂ ਵਿੱਚ ਗੋਸ਼ੀ ਵਰਗੇ ਸਰਪੰਚ ਹੋਣ ਤਾਂ ਪਿੰਡਾਂ ਦੇ ਵਿਕਾਸ ਨੂੰ ਕੋਈ ਵੀ ਨਹੀਂ ਰੋਕ ਸਕਦਾ।
ਇਸ ਮੌਕੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਹਿਯੋਗ ਨਾਲ ਤੇ ਪੰਜਾਬ ਸਰਕਾਰ ਵਲੋਂ ਮਿਲੀਆਂ ਗ੍ਰਾਂਟਾਂ ਨਾਲ ਪਿੰਡ ਵਿੱਚ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਦਲਜੀਤ ਸਿੰਘ ਸਰਪੰਚ ਬਡਿਆਲ, ਹਰਜਿੰਦਰ ਸਿੰਘ ਸਰਪੰਚ ਮੱਲੂਕਾਦਰਾਬਾਦ, ਡਾਕਟਰ ਪਰਮਜੀਤ , ਪਰਮਜੀਤ ਸਿੰਘ ਬੱਸਣ, ਹਰਦਿਆਲ ਸਿੰਘ ਸਰਪੰਚ ਕੇਸਰਪੁਰ, ਕਾਲਾ ਸਰਪੰਚ ਮਮਡੇਰ ਦੋਨਾਂ, ਬਖਸ਼ੀਸ ਸਿੰਘ ਸਰਪੰਚ ਚੱਕਦੋਨਾਂ, ਪੰਚ ਅਵਤਾਰ ਸਿੰਘ, ਸੰਤੋਖ ਸਿੰਘ ਪੰਚ, ਜਸਪਾਲ ਸਿੰਘ ਪੰਚ, ਚਰਨਜੀਤ ਕੌਰ ਪੰਚ, ਪੰਚ ਜਤਿ ਕੌਰ, ਸੁਖਦੇਵ ਸਿੰਘ ਲਾਡੀ, ਬਲਦੇਵ ਸਿੰਘ ਦੇਬੀ, ਜਸਵਿੰਦਰ ਸਿੰਘ ਬਿੰਦੂ ਤੇ ਬਲਕਾਰ ਸਿੰਘ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly