ਕੋਟਕਪੂਰਾ ਗੋਲੀ ਕਾਂਡ: ਸਿਟ ਵੱਲੋਂ ਪ੍ਰਕਾਸ਼ ਸਿੰਘ ਬਾਦਲ ਪਾਸੋਂ ਤਿੰਨ ਘੰਟਿਆਂ ਤੱਕ ਪੁੱਛ ਪੜਤਾਲ

ਚੰਡੀਗੜ੍ਹ (ਸਮਾਜ ਵੀਕਲੀ): ਕੋਟਕਪੂਰਾ ਪੁਲੀਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਛ ਪੜਤਾਲ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਟੀਮ ਨੇ ਸਾਬਕਾ ਮੁੱਖ ਮੰਤਰੀ ਤੋਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਪੁੱਛ ਪੜਤਾਲ ਕੀਤੀ।

ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਟੀਮ ਸਾਬਕਾ ਮੁੱਖ ਮੰਤਰੀ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਐੱਮਐੱਲਏ ਫਲੈਟ ਵਿੱਚ ਪੁੱਜੀ ਸੀ। ਇਸ ਤੋਂ ਪਹਿਲਾਂ ਐੱਸਆਈਟੀ ਨੇ 16 ਜੂਨ ਨੂੰ ਮੁਹਾਲੀ ਦੇ ਰੈਸਟ ਹਾਊਸ ਵਿੱਚ ਪੈਨਲ ਸਾਹਮਣੇ ਪੇਸ਼ ਹੋਣ ਵਿੱਚ ਅਸਮਰੱਥਾ ਜ਼ਾਹਰ ਕੀਤੀ ਸੀ। ਖਰਾਬ ਸਿਹਤ ਅਤੇ ਆਪਣੀ ਉਮਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਐੱਸਆਈਟੀ ਨੂੰ ਆਪਣੇ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ’ਤੇ ਆਉਣ ਲਈ ਕਿਹਾ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ: ਸੁਖਨਾ ਝੀਲ ’ਤੇ 50 ਫ਼ੀਸਦ ਸਮਰਥਾ ਨਾਲ ਬੋਟਿੰਗ ਸ਼ੁਰੂ, ਰਾਤ ਦਾ ਕਰਫਿਊ 11 ਤੋਂ ਸਵੇਰੇ 5 ਵਜੇ ਤੱਕ
Next articleਸੁਪਰੀਮ ਕੋਰਟ ਨੇ ਸੀਬੀਐੱਸਈ ਤੇ ਆਈਸੀਐੱਸਈ ਦੀ 12ਵੀਂ ਦਾ ਨਤੀਜਾ ਤਿਆਰ ਕਰਨ ਵਾਲੇ ਫਾਰਮੂਲੇ ’ਤੇ ਮੋਹਰ ਲਗਾਈ