(ਸਮਾਜ ਵੀਕਲੀ)
ਥੱਕ ਟੁੱਟ ਕੇ ਸੌਣ ਦੇ ਵੱਲੋਂ।
ਦੁੱਖ ਦੇ ਵੇਲੇ ਰੋਣ ਦੇ ਵੱਲੋਂ।
ਵੱਟ ਸਕੇ ਜੋ ਪਾਸਾ।
ਦੇ ਕੇ ਬਾਕੀਆਂ ਤਾਈਂ ਦਿਲਾਸਾ।
ਹੋਵੇ ਔਖਾ ਭਾਵੇਂ ਸੌਖਾ।
ਰੱਖੇ ਸਾਰਾ ਲੇਖਾ-ਜੋਖਾ।
ਅੰਦਰ ਕਰਕੇ ਪੀੜਾਂ ਬੰਦ
ਤੇ ਬਣਦੇ ਕਰੇ ਸਾਰੇ ਪ੍ਰਬੰਧ।
ਹੋਰ ਕੋਈ ਨਹੀਂ ਉਹ ਹੋ ਸਕਦਾ।
ਬੱਸ ਜੀ ਕੋਈ ਪਿਉ ਹੋ ਸਕਦਾ।
ਬੱਸ ਜੀ ਕੋਈ ਪਿਉ ਹੋ ਸਕਦਾ।
⬇️
ਪਰ ਜਿਉਂ ਕੁੱਝ ਕੁ ਮੱਛੀਆਂ ਗੰਦੀਆਂ।
ਕਰਦੀਆਂ ਨਹਿਰਾਂ, ਝੀਲਾਂ ਗੰਦੀਆਂ।
ਤਿਵੇਂ ਹੀ ਕਰਕੇ ਕਾਰੇ ਗੰਦੇ।
ਕੁੱਝ ਨਸ਼ੇੜੀ, ਹਵਸ਼ੀ ਬੰਦੇ।
ਗਵਾ ਕੇ ਹੋਸ਼ ਤੇ ਨਾਲ਼ੇ ਸਬਰ।
ਕਰਦੇ ਧੀਆਂ ਦੇ ਨਾਲ਼ ਜਬਰ।
ਪਵਿੱਤਰ ਰਿਸ਼ਤਾ ਕਰਨ ਕਲੰਕਿਤ।
ਕਾਲੇ ਅੱਖਰਾਂ ਦੇ ਵਿੱਚ ਅੰਕਿਤ।
ਰੋਮੀਆਂ ਮਾਰ ਜਰਾ ਪਰ ਧਿਆਨ।
ਕੀ ਇਹ ਹੁੰਦੇ ਵੀ ਇਨਸਾਨ ?
ਗੱਲ ਦੂਰ ਕਿ ਪਿਉ ਹੋ ਸਕਦੇ।
ਦਿਉ ਹੋ ਸਕਦੇ, ਦਿਉ ਹੋ ਸਕਦੇ।
ਬੱਸ ਇਹੋ ਜਿਹੇ ਦਿਉ ਹੋ ਸਕਦੇ।
ਬੱਸ ਇਹੋ ਜਿਹੇ ਦਿਉ ਹੋ ਸਕਦੇ।
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly