(ਸਮਾਜ ਵੀਕਲੀ)
ਕਬਜ ਹੋਣਾ ਭਾਰਤੀ ਘਰਾਂ ਵਿਚ ਇਕ ਆਮ ਜਿਹੀ ਗੱਲ ਹੋ ਗਈ ਹੈ. ਕਬਜ ਹੋਣ ਕਾਰਨ ਇਨਸਾਨ ਦੇ ਆਪਣੇ ਸਰੀਰ ਵਿੱਚ ਅਨੇਕਾਂ ਬਿਮਾਰੀਆਂ ਆਪਣਾ ਘਰ ਬਣਾ ਲੈਦੀਆ ਹਨ, ਇਸ ਦਾ ਮਾੜਾ ਅਸਰ ਅਕਸਰ ਦੇਖਣ ਨੂੰ ਮਿਲਦਾ ਹੈ ਕਬਜ ਹੋਣ ਦੇ ਮੁੱਖ ਕਾਰਣ, ਇੰਗਲਿਸ ਸੀਟ ਊਪਰ ਬੈਠ ਕੇ ਟੱਟੀ ਕਰਨਾ, ਜ਼ਿਆਦਾ ਚਰਬੀ ਵਾਲਾ ਭੋਜਨ ਮਲ ਤਿਆਗ ਰੋਕ ਦਿੰਦਾ ਹੈ।
ਇਹ ਜ਼ਰੂਰੀ ਨਹੀਂ ਕਿ ਜ਼ਿਆਦਾ ਚਰਬੀ ਵਾਲੇ ਖ਼ੁਰਾਕੀ ਪਦਾਰਥਾਂ ‘ਚ ਵੀ ਜ਼ਿਆਦਾ ਮਾਤਰਾ ‘ਚ ਫਾਈਬਰ ਹੋਵੇ। ਫੈਟ ਪਚਾਉਣ ‘ਚ ਸਮਾਂ ਲਗਦਾ ਹੈ ਜਿਸ ਕਾਰਨ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ, ਇਸ ਲਈ ਕਬਜ਼ ਦੌਰਾਨ ਤਲਿਆ ਹੋਇਆ ਭੋਜਨ ਖਾਣ ਤੋਂ ਬਚੋ।
ਚੱਟ ਪੱਟੇ ਭੋਜਨ ਕਰਨਾ, ਟਾਇਮ ਤੇ ਭੋਜਨ ਨਾ ਕਰਨਾ ਪਾਣੀ ਘੱਟ ਪੀਣਾ, ਚਾਇਨਜ ਫੂਡ ਖਾਣਾ ਕਬਜ ਤੋ ਹੋਣ ਵਾਲੀਆਂ ਬਿਮਾਰੀਆਂ, ਜਿਵੇ ਕਿ ਬਵਾਸੀਰ, ਗੈਸ, ਤੇਜਾਬ,ਸਿਰ ਦਰਦ,ਸਰਵਾਇਕਲ,ਪੇਟ ਚ ਜਲਨ,ਜੋੜਾ ਦਾ ਦਰਦ, ਹਰਨੀਆ, ਸੁਸਤੀ ਪੈਣਾ,ਭੋਜਨ ਨੂੰ ਮਨ ਨਾ ਕਰਨਾ ਆਦਿ, ਇਲਾਜ, ਬੇਕਿੰਗ ਸੋਡਾ ਰਾਤ ਨੂੰ ਸੌਂਣ ਤੋਂ ਪਹਿਲਾਂ 1 ਚੋਥਾਈ ਕੱਪ ਕੋਸੇ ਪਾਣੀ ਵਿਚ 1 ਚਮੱਚ ਸੋਡਾ ਮਿਲਾ ਕੇ ਪੀਣ ਨਾਲ ਸਵੇਰੇ ਪੇਟ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਂਦਾ ਹੈ।
- ਸੇਬ ਵਿਚ ਮੌਜੂਦ ਐਂਟੀ ਆਕਸੀਡੈਂਟ ਪੇਟ ਨੂੰ ਸਾਫ ਰੱਖਣ ਵਿਚ ਮਦਦ ਕਰਦਾ ਹੈ। ਕਬਜ਼ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਸੇਬ ਖਾਣਾ ਚਾਹੀਦਾ ਹੈ।
- ਤ੍ਰਿਫਲਾ, ਔਲਾ, ਹਰੜ, ਬਹੇੜਾ ਚੂਰਨ ਚੂਰਨ 1-2 ਛੋਟੇ ਚਮਚੇ ਰਾਤੀਂ ਸੌਣ ਵੇਲੇ ਗਰਮ ਦੁੱਧ ਜਾਂ ਗਰਮ ਪਾਣੀ ਨਾਲ ਲੈਣ ਨਾਲ ਕਬਜ਼ ਦੂਰ ਹੁੰਦੀ ਹੈ।
- ਸਵੇਰੇ ਉਠਦਿਆਂ ਨਿਰਨੇ ਕਾਲਜੇ ਤਾਂਬੇ ਦੇ ਭਾਂਡੇ ਵਿੱਚ ਰਖਿਆ ਪਾਣੀ ਪੀਂਦੇ ਰਹੋ ਕਬਜ ਦੂਰ ਰਹਿੰਦੀ ਹੈ।
- ਪਪੀਤਾ ਅਤੇ ਅਰਮੂਦ ਇਨ੍ਹਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਕਬਜ਼ ਦੂਰ ਹੁੰਦੀ ਹੈ।
- ਕਬਜ਼ ਦੂਰ ਕਰਨ ਲਈ ਨਿੰਮ ਦੇ ਫੁੱਲਾ ਨੂੰ ਸਾਫ਼ ਪਾਣੀ ‘ਚ ਧੋ ਕੇ ਸੁੱਕਾ ਕੇ ਪੀਹ ਲਓ, ਇਹ ਚੂਰਨ 1 ਗ੍ਰਾਮ ਰੋਜ਼ ਰਾਤੀਂ ਕੋਸੇ ਪਾਣੀ ਨਾਲ ਲਵੋ।
- ਕਬਜ਼ ਦੂਰ ਕਰਨ ਲਈ ਦੇਸੀ ਘਿਓ ‘ਚ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਖਾਓ, ਨਾਲ ਹੀ ਰੋਜ਼ ਸੌਣ ਤੋਂ ਇਕ ਘੰਟਾ ਪਹਿਲਾ ਗਰਮ ਦੁੱਧ ‘ਚ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ ਪੀਵੋ।
- ਤੁਲਸੀ ਦੇ ਪੱਤਿਆਂ ਦਾ ਰਸ, ਸ਼ਹਿਦ, ਅਦਰਕ ਦਾ ਰਸ ਅਤੇ ਪਿਆਜ਼ ਦਾ ਰਸ ਬਰਾਬਰ-ਬਰਾਬਰ ਲੈ ਕੇ ਚੱਟਣ ਨਾਲ ਸੁੱਕੀ ਅਤੇ ਅੰਤੜੀ ‘ਚ ਜੰਮੀ ਟੱਟੀ ਨਿਕਲ ਜਾਂਦੀ ਹੈ।
- ਅਮਰੂਦ ਖਾਣ ਨਾਲ ਕਬਜ਼ ਦੂਰ ਹੁੰਦੀ ਹੈ। ਅਮਰੂਦ ਰੋਟੀ ਖਾਣ ਤੋਂ ਪਹਿਲਾਂ ਖਾਓ। ਕਿਉਂਕਿ ਰੋਟੀ ਖਾਣ ਪਿਛੋ ਅਮਰੂਦ ਖਾਣ ਨਾਲ ਇਹ ਕਬਜ਼ ਕਰਦਾ ਹੈ। ਇਸ ਨੂੰ ਸੇਂਧਾ ਲੂਣ ਲਾ ਕੇ ਖਾਉ ਕਿ ਪਾਚਨ ਸ਼ਕਤੀ ਵਿਚ ਸੁਧਾਰ ਹੋਵੇ।
- ਨਿੰਬੂ ਦਾ ਰਸ ਅਤੇ ਸ਼ੱਕਰ ਇਕ ਗਲਾਸ ਪਾਣੀ ‘ਚ ਰਲਾ ਕੇ ਰਾਤ ਨੂੰ ਪੀਣ ਨਾਲ ਥੋੜ੍ਹੇ ਹੀ ਦਿਨਾ ‘ਚ ਪੁਰਾਣੀ ਕਬਜ਼ ਦੂਰ ਹੋ ਜਾਂਦੀ ਹੈ।
- ਰੋਜ਼ ਖਾਣ ਵਾਲੀਆ ਸਬਜ਼ੀ ‘ਚ ਲੱਸਣ ਦੀ ਵਰਤੋਂ ਜ਼ਰੂਰ ਕਰੋ, ਕਬਜ਼ ਦੂਰ ਹੋਵੇਗੀ।
- ਹਰੜ, ਸੌਂਫ, ਛੋਟੀ ਮਿਸਰੀ ਬਰਾਬਰ ਪੀਸ ਕੇ ਰਲਾ ਲਉ ਇਸ ਦਾ ਇਕ ਚਮਚਾ ਰੋਜ਼ ਰਾਤੀਂ ਸੌਣ ਵੇਲੇ ਪਾਣੀ ਨਾਲ ਲਵੋ। ਕਬਜ਼ ਨਹੀਂ ਹੋਵੇਗੀ।
ਵੈਦ ਅਮਨਦੀਪ ਸਿੰਘ ਬਾਪਲਾ
9914611496
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly