ਸਮਾਜ ਵੀਕਲੀ
ਲੋਕਤੰਤਰ ਦੇਸ਼ਾਂ ਦੀ ਰਾਜਨੀਤੀ ਵਿਚ ਬੇਹੱਦ ਸ਼ਕਤੀ ਹਮੇਸ਼ਾਂ ਹੀ ਇਕ ਵਿਵਾਦ ਭਰੀ ਰਹੀ ਹੈ।ਤਕਰੀਬਨ ਸਾਰੇ ਹੀ ਰਾਜਾਂ ਵਿਚ ਚੋਣਾਂ ਦੇ ਨੇੜੇ ਆ ਕੇ ਬਹੁਤ ਸਾਰੀ ਉਥਲ-ਪੁਥਲ ਹੋਣੀ ਸ਼ੁਰੂ ਹੋ ਜਾਦੀ ਹੈ।ਇਸ ਦੇ ਨਤੀਜੇ ਚੋਣਾਂ ਤੋਂ ਬਾਅਦ ਜਲਦੀ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ।ਇਹ ਉਥਲ-ਪੁਥਲ ਸਗੋ ਹੋਰ ਵੀ,ਰਾਜਨੀਤੀ ਵਿਚ ਹੋਰ ਵੀ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਦਿੰਦੀ ਹੈ।ਦਰਅਸਲ ਇਸ ਗ੍ਰਹਿ ਯੁਧ ਨਾਲ ਲੜਦੇ ਹੋਏ ਸੀਰੀਆ ਵਿਚ ਹੋਈਆ ਆਮ ਚੋਣਾਂ ਵਿਚ ਬਸ਼ਰ ਅਲ-ਅਸਦ ਨੇ ਚੌਥੀ ਵਾਰ ਆਪਣੀ ਜਿੱਤ ਬਰਕਰਾਰ ਰੱਖੀ ਹੋਈ ਹੈ।ਆਮ ਚੋਣਾਂ ਵਿਚ ਲੋਕਾਂ ਦੀ ਹਿੱਸੇਦਾਰੀ,ਨਿਪੱਖਤਾ,ਅਤੇ ਭਰੋਸੇਯੋਗ ਦਾ ਸੰਕਟ ਹੋਣ ਨਾਲ ਇਸ ਦੇ ਪੂਰੇ ਖਿੱਤੇ ਵਿਚ ਸ਼ਾਤੀ ਸਥਾਪਤ ਹੋਣ ਦੀਆਂ ਆਸਾਂ ਦੇ ਲਈ ਡੂੰਘਾ ਸਦਮਾ ਮੰਨਿਆ ਜਾ ਰਿਹਾ ਹੈ।
ਤਕਰੀਬਨ ਇਕ ਦਹਾਕਾ ਪਹਿਲਾਂ ਸੀਰੀਆ ਦੀ ਰਾਜਨੀਤੀ ਵਿਚ ਉਠੇ ਤਬਦੀਲੀ ਦੇ ਅੰਦੋਲਨ ਨੂੰ ਬਸ਼ਰ ਅਲ-ਅਸਦ ਦੀ ਸਰਕਾਰ ਨੇ ਬੁਰੀ ਤਰਾਂ ਨਾਲ ਤਹਿਸ-ਨਹਿਸ ਕਰ ਦਿੱਤਾ ਸੀ।ਇਸ ਤੋਂ ਬਾਅਦ ਹੀ ਇਸ ਦੇਸ਼ ਵਿਚ ਗ੍ਰਹਿ ਯੁੱਧ ਸ਼ੁਰੂ ਹੋ ਗਿਆ ਸੀ ਤਾਂ ਹੁਣ ਤੱਕ ਉਸ ਗ੍ਰਹਿ ਯੁੱਧ ਨਾਲ ਲੜਦਾ ਆ ਰਿਹਾ ਹੈ। ਸੀਰੀਆਂ ਦੇ ਕਈ ਇਲਾਕਿਆ ਵਿਚ ਅੱਜ ਵੀ ਵਿਦਰੋਹੀਆਂ ਦਾ ਕਬਜ਼ਾ ਹੈ।ਕਈ ਦੇਸ਼ ਆਪਣੇ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਸੀਰੀਆ ਦੇ ਵੱਖੋ-ਵੱਖ ਲੜਾਕੂ ਗੁੱਟਾਂ ਨੂੰ ਮਦਦ ਦੇ ਰਹੇ ਹਨ।ਦੇਸ਼ ਵਿਚ ਸ਼ਾਂਤੀ ਰੱਖਣ ਦੇ ਲਈ ਸੰਯੁਕਤ ਰਾਸ਼ਟਰ ਨੇ ਆਮ ਸਰਕਾਰ ਨੂੰ ਦੁਬਾਰਾ ਕਾਬਜ਼ ਬਣਾਇਆ ਹੈ।ਪਰ ਬਸ਼ਰ ਅਲ-ਅਸਦ ਰੂਸ,ਚੀਨ ਅਤੇ ਈਰਾਨ ਵਰਗੇ ਦੇਸ਼ਾਂ ਦੀ ਮਦਦ ਨਾਲ ਆਪਣੇ ਆਪ ਨੂੰ ਸੱਤਾ ਵਿਚ ਬਣਾਈ ਰੱਖਣ ਲਈ ਕਾਮਯਾਬ ਹੈ।ਇਸ ਸਥਿਤੀ ਵਿਚ ਮਨੁੱਖੀ ਅਤੇ ਰਾਜਨਿਤਕ ਸੰਕਟ ਨਾਲ ਜੂਝ ਰਹੇ ਇਸ ਦੇਸ਼ ਵਿਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨਾ ਚੁਨੌਤੀ ਬਣਦਾ ਜਾ ਰਿਹਾ ਹੈ।
ਦੱਖਣ ਪੱਛਮੀ ਏਸੀਆਈ ਦੇਸ਼ ਸੀਰੀਆ ਦੀ ਭਗੋਲਿਕ ਤੇ ਰਾਜਨਿਤਕ ਸਥਿਤੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਵਧਾ ਰਹੀ ਹੈ।ਇਸ ਦੇ ਪੱਛਮ ਵਿਚ ਲਿਬਨਾਨ,ਇਸ ਦੇ ਵਿਚਕਾਰ ਮੱਧਸਾਗਰ ਹੈ,ਦੱਖਣ ਪੱਛਮ ਵਲ ਇਜ਼ਰਾਇਲ ਹੈ,ਦੱਖਣ ਵਿਚ ਜਾਰਡਨ,ਇਸ ਦੇ ਪੂਰਬ ਵਿਚ ਇਰਾਕ ਅਤੇ ਇਸ ਦੇ ਉਤਰ ਵਿਚ ਤੁਰਕੀ ਹੈ।ਇਜ਼ਰਾਇਲ ਤੇ ਇਰਾਕ ਨੂੰ ਇਸ ਦੇ ਵਿਚਕਾਰ ਹੋਣ ਦੇ ਕਾਰਨ ਇਸ ਦੇਸ਼ ਦੀ ਸਥਿਤੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ।ਕਈ ਪ੍ਰਾਚੀਨ ਸਮੱਸਿਆਵਾਂ ਮੱਧ ਸਾਗਰ ਦੇ ਕੰਢੇ-ਕੰਢੇ ਹੀ ਬਣੀਆਂ ਹਨ,ਇਸ ਕਰਕੇ ਇਹ ਏਰੀਆ ਧਾਰਮਿਕ ਸਘੰਰਸ਼ ਦਾ ਮੁੱਖ ਕੇLਦਰ ਰਿਹਾ ਹੈ। ਇਸ ਕਰਕੇ ਹੀ ਇਸ ਦੇਸ ਵਿਚ ਇਸਲਾਮਿਕ ਇਸਟੇਟ (ਆਈ ਐਸ)ਦਾ ਨਿਰਮਾਣ ਹੋਇਆ ਸੀ ਤਾਂ ਕਿ ਈਸਾਈ ਅਤੇ ਉਦਾਰ ਮੁਸਲਮਾਨਾਂ ਨੂੰ ਖਤਮ ਕਰਕੇ ਕੱਟੜ ਇਸਲਾਮਿਕ ਇਸਟੇਟ ਦੀ ਸਥਾਪਨਾ ਕੀਤੀ ਜਾ ਸਕੇ।ਰੋਮਨ ਦੇ ਬਰਾਬਰ ਦੇ ਰਾਜਾਂ ਲਈ ਮੱਧ-ਸਾਗਰ ਬਹੁਤ ਹੀ ਮਹੱਤਵ-ਪੂਰਨ ਰਿਹਾ ਹੈ। ਇਸ ਕਰਕੇ ਯੂਰਪ ਦਾ ਇਹਨਾਂ ਏਰੀਆ ਵਿਚ ਦਖਲ ਬਣਿਆ ਰਹਿੰਦਾ ਹੈ।
ਸੀਰੀਆ ਦੇਸ਼ ਸੀਆ ਸੁੰਨੀ ਸੰਘਰਸ਼ ਦੇ ਕੇਂਦਰ ਦੇ ਰੂਪ ਲਈ ਵੀ ਬਦਨਾਮ ਹੈ।ਬਸ਼ਰ ਅਲ-ਅਸਦ ਵੀ ਸੀਆ ਹੈ ਅਤੇ ਸੀਰੀਆ ਦੀ ਜਿਆਦਾਤਰ ਆਬਾਦੀ ਸੁੰਨੀ ਹੈ।ਸੀਰੀਆ ਵਿਚ ਕੁLਲ ਆਬਾਦੀ ਵਿਚੋਂ 74 ਫੀਸਦੀ ਅਬਾਦੀ ਸੁੰਨੀ ਲੋਕਾਂ ਦੀ ਹੀ ਹੈ ਜਦ ਕਿ 14 ਫੀਸਦੀ ਆਬਾਦੀ ਹੀ ਸਿਰਫ ਸੀਆ ਮੁਸਲਮਾਨਾਂ ਦੀ ਹੈ।ਬਸ਼ਰ ਅਲ-ਅਸਦ ਸੀਆ ਇਸਲਾਮ ਧਰਮ ਨਾਲ ਸਬੰਧਤ ਹੋਣ ਕਰਕੇ,ਸੁੰਨੀ ਧਰਮ ਨੂੰ ਦੇਸ਼ ਦੀ ਸਤਾ ਤੇ ਬਣੇ ਰਹਿਣਾ ਸਾਉਦੀ ਅਰਬ ਵਰਗੀਆਂ ਤਾਕਤਾ ਨੂੰ ਰਾਸ ਨਹੀ ਆ ਰਿਹਾ।ਇਸ ਕਰਕੇ ਸੀਰੀਆ ਦੀਆਂ ਵਿਰੋਧੀ ਤਾਕਤਾਂ ਨੂੰ ਸਹਾਇਤਾ ਦੇ ਕੇ ਸੀਰੀਆਂ ਦੀ ਸਰਕਾਰ ਨੂੰ ਉਖਾੜ ਦੇਣਾ ਚਾਹੁੰਦੇ ਹਨ।ਉਥੇ ਸੀਆਂ ਧਰਮ ਵਾਲੇ ਦੇਸ਼ ਜਿਵੇਂ ਈਰਾਨ ਦੇਸ਼ ਬਸ਼ਰ ਅਲ-ਅਸਦ ਨੂੰ ਸੱਤਾਂ ਵਿਚ ਰੱਖਣ ਦੇ ਲਈ ਹਥਿਆਰਾਂ ਦੀ ਸਪਲਾਈ ਸਮੇਤ ਹਰ ਤਰ੍ਹਾਂ ਦੀ ਮਦਦ ਕਰ ਰਿਹਾ ਹੈ।ਅਮਰੀਕਾ ਤੇ ਫਰਾਂਸ ਵਰਗੇ ਦੇਸ਼ ਵੀ ਸੀਰੀਆ ਦੇ ਸਖਤ ਖਿਲਾਫ ਹਨ ਅਤੇ ਉਹ ਸੀਰੀਆਂ ਵਿਚ ਬਸ਼ਰ ਅਲ-ਅਸਦ ਦੇ ਵਿਰੋਧੀਆਂ ਦੀ ਮਦਦ ਕਰ ਰਹੇ ਹਨ,ਇਹ ਕਿਸੇ ਤੋਂ ਕੁਝ ਛੁਪਿਆ ਨਹੀ ਹੈ।ਤੁਰਕੀ ਦਾ ਸ਼ੁਰੂ ਤੋਂ ਹੀ ਸੀਰੀਆ ਵਿਚ ਗੜ੍ਹ ਰਿਹਾ ਹੈ ਉਹ ਸੀਰੀਆ ਦੀ ਰਾਜਨੀਤੀ ਵਿਚ ਆਪਣਾ ਅਧਿਕਾਰ ਰੁਤਬਾ ਕਾਇਮ ਰੱਖਣਾ ਚਾਹੁੰਦਾ ਹੈ।ਸੀਰੀਆ ਨੂੰ ਜਾਣ ਵਾਲੇ ਲੋਕ ਤੁਰਕੀ ਹੋ ਕੇ ਜਾਦੇ ਹਨ ਇਸ ਕਰਕੇ ਹੀ ਤੁਰਕੀ ਦੇਸ਼ ਨੂੰ ਆਪਣੀ ਰਾਜਨੀਤੀ ਸੰਕਟ ਨਾਲ ਲੜਣਾ ਪੈ ਰਿਹਾ ਹੈ।
ਸੀਰੀਆ ਵਿਚ ਬਸ਼ਰ ਅਲ-ਅਸਦ ਨੂੰ ਆਪਣੀ ਸਰਕਾਰ ਬਚਾਉਣ ਦੇ ਲਈ ਚੋਣਾਂ ਦੇ ਸਮ੍ਹੇਂ ਬਹੁਤ ਸਾਰੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੀਰੀਆ ਵਿਚ ਵਿਰੋਧੀ ਧਿਰ ਵਲੋਂ ਸਰਕਾਰ ਦੇ ਖਿਲਾਫ ਬਹੁਤ ਸਾਰੇ ਸਵਾਲ ਖੜੇ ਕਰ ਰੱਖੇ ਹਨ।ਅਮਰੀਕਾ ਤੇ ਯੂਰਪ ਨੇ ਵੀ ਕਿਹਾ ਹੈ ਕਿ ਇਹ ਚੋਣਾਂ ਲੋਕਤੰਤਰ ਨਹੀ ਹਨ।ਸੀਰੀਆ ਦੇ ਰਾਸ਼ਟਰਪਤੀ ਵਲੋਂ ਸੀਰੀਆ ਸਰਕਾਰ ਦੇ ਹੱਕ ਵਾਲੇ ਇਲਾਕਿਆ ਅਤੇ ਵਿਦੇਸ਼ਾਂ ਵਿਚ ਸੀਰੀਆ ਦੇ ਦੂਤਘਰਾਂ ਵਿਚ ਹੀ ਚੋਣਾਂ ਕਰਵਾਈਆਂ ਗਈਆਂ ਹਨ।ਸੀਰੀਆ ਸਰਕਾਰ ਦਾ ਕਹਿਣਾ ਹੈ ਕਿ ਚੋਣਾਂ ਦਾ ਠੀਕ-ਠਾਕ ਹੋਣਾ ਇਹ ਦਰਸਾਉਦਾ ਹੈ ਕਿ ਸੀਰੀਆ ਵਿਚ ਸੱਭ ਕੁਝ ਠੀਕ ਠਾਕ ਚੱਲ ਰਿਹਾ ਹੈ ਤੇ ਬਾਹਰ ਦੇ ਇਕ ਕਰੋੜ ਅੱਸੀ ਲੱਖ ਲੋਕ ਇਸ ਵੋਟਾਂ ਵਿਚ ਹਿੱਸਾ ਲੈ ਸਕਦੇ ਹਨ।ਜਦੋਂ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ।ਦੇਸ਼ ਦੇ ਕੁਝ ਹਿੱਸੇ ਇਹੋ ਜਿਹੇ ਵੀ ਹਨ ਕਿ ਬਸ਼ਰ ਅਲ-ਅਸਦ ਸਰਕਾਰ ਦਾ ਉਹਨਾਂ ਇਲਾਕਿਆਂ ਵਿਚ ਕੋਈ ਆਧਾਰ ਹੀ ਨਹੀ ਹੈ ਉਹਨਾਂ ਇਲਾਕਿਆਂ ਵਿਚ ਸਿਰਫ ਵਿਰੋਧੀ ਹੀ ਕਾਬਜ਼ ਹਨ।
ਸੀਰੀਆਂ ਦੇ ਜਿਆਦਾਤਰ ਇਲਾਕਿਆਂ ਵਿਚ ਵਿਦਰੋਹੀਆਂ,ਯਿਹਾਦੀਆਂ ਦੀਆਂ ਸੈਨਾਂ ਦਾ ਕਬਜ਼ਾ ਹੈ।ਸੀਰੀਆ ਵਿਚੋਂ ਲੱਖਾਂ ਹੀ ਲੋਕ ਸੀਰੀਆ ਛੱਡਕੇ ਯੂਰਪ ਤੇ ਤੁਰਕੀ ਵਿਚ ਚਲੇ ਗਏ ਹਨ।ਲੱਖਾਂ ਹੀ ਲੋਕ ਤੰਬੂਆਂ ਵਿਚ ਰਹਿਣ ਲਈ ਮਜ਼ਬੂਰ ਹਨ।ਸੰਯੁਕਤ ਰਾਸ਼ਟਰ ਦੇ ਅਨੁਸਾਰ ਇਸ ਲੜਾਈ ਵਿਚ ਹੁਣ ਤੱਕ ਚਾਰ ਲੱਖ ਲੋਕ ਮਾਰੇ ਜਾ ਚੁੱਕੇ ਹਨ।ਸੰਨ 2011 ਵਿਚ ਰਾਜਨੀਤਕ ਲੜਾਈ ਅਤੇ ਵਿਰੋਧੀਆਂ ਦੇ ਆਪਸੀ ਸੰਘਰਸ਼ਾਂ ਵਿਚ ਲੜਾਈ ਝਗੜਿਆ ਦੇ ਚਲਦੇ ਤਕਰੀਬਨ ਅੱਧੀ ਅਬਾਦੀ ਨੂੰ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ।ਇਸ ਸਮ੍ਹੇਂ ਦੇਸ਼ ਦੀ ਨੱਬੇ ਫੀਸਦੀ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਚੱਲ ਰਹੀ ਹੈ ਅਤੇ ਲੋਕ ਭੁੱਖਮਰੀ ਨਾਲ ਯੁੱਧ ਵਿਚ ਲੱਗੇ ਹੋਏ ਹਨ।
ਸੀਰੀਆ ਵਿਚ ਰਾਜਨੀਤਕ ਸੰਕਟ ਤਾਂ ਹੈ ਹੀ ਪਰ ਉਸ ਦੇ ਨਾਲ ਨਾਲ ਬਰਾਬਰਤਾ,ਰਾਜਨੀਤੀ ਅਤੇ ਮਨੁੱਖੀ ਸੰਕਟ ਵੀ ਬੜਾ ਡੂੰਘਾ ਹੈ।ਸੰਨ 2011 ਤੋਂ ਬਾਅਦ ਇਸ ਸੀਰੀਆ ਦੇਸ਼ ਦੀ ਰਾਜਨੀਤੀ ਵਿਚ ਬਹੁਤ ਖਲ-ਬਲੀ ਮਚਣ ਦੇ ਕਾਰਨ ਬੜੇ ਵੱਡੇ ਪੈਮਾਨੇ ਤੇ ਇਸਲਾਮਿਕ ਇਸਟੇਟ (ਆਈ ਐਸ)ਨੇ ਕਬਜ਼ਾ ਕਰ ਲਿਆ ਸੀ।ਉਸ ਤੋਂ ਬਾਅਦ ਉਥੇ ਲੰਬੇ ਸਮ੍ਹੇਂ ਤੱਕ ਖੂਨ ਖਰਾਬੇ ਦਾ ਦੌਰ ਚਲਿਆ।ਸੰਨ 2019 ਵਿਚ ਅਮਰੀਕਾ ਨੇ ਦਾਅਵਾ ਕੀਤਾ ਕਿ ਸੀਰੀਆ ਵਿਚ ਆਈ ਐਸ ਨੂੰ ਬੜੀ ਬੁਰੀ ਤਰ੍ਹਾਂ ਨਾਲ ਖੁਦੇੜ ਦਿੱਤਾ ਗਿਆ ਹੈ।ਪਰ ਆਈ ਐਸ ਦੇ ਲੜਾਕੂ ਅਜੇ ਵੀ ਵੱਖੋ-ਵੱਖ ਥਾਵਾਂ ਤੇ ਲੁਕੇ ਹੋਏ ਹਨ ਅਤੇ ਦੇਸ਼ ਦੀ ਰਾਜਨੀਤੀ ਵਿਚ ਗੜਬੜ ਕਰਨ ਦੀ ਤਾਕ ਵਿਚ ਹਨ।ਇਸ ਕਰਕੇ ਆਉਣ ਵਾਲੇ ਸਮਿ੍ਹਆਂ ਅੰਦਰ ਸੀਰੀਆ ਦਾ ਭਵਿੱਖ ਚਨੌਤੀਆ ਭਰਿਆ ਹੋ ਸਕਦਾ ਹੈ। ਉਧਰ ਤੁਰਕੀ ਨਾਟੋ ਦਾ ਸਹਾਰਾ ਲੈ ਕੇ ਬਸ਼ਰ ਅਲ ਅਸਦ ਨੂੰ ਸਰਕਾਰ ‘ਚੋਂ ਕੱਢਣ ਦੀ ਕੋਸ਼ਿਸ਼ ਵਿਚ ਹੈ।ਉਹ ਇਸ ਲਈ ਕਿ ਉਸ ਉਪਰ ਯੂਰਪ ਦਾ ਦਬਾਅ ਬਣਿਆ ਹੋਇਆ ਹੈ।
ਸੀਰੀਆ ਵਿਚ ਕਈ ਦੇਸ਼ਾਂ ਦੀ ਫੌਜ ਮੌਜੂਦ ਹੈ ਅਤੇ ਸੱਭ ਦੇ ਬਰਾਬਰੀ ਤੇ ਆਰਥਿਕ ਹਿੱਤ ਹੋਣ ਕਰਕੇ ਏਥੇ ਯੁੱਧ ਦੀ ਸਥਿਤੀ ਗੰਭੀਰ ਹੁੰਦੀ ਚਲੀ ਆ ਰਹੀ ਹੈ।ਸੰਨ 2013 ਵਿਚ ਅਲਕਾਇਦਾ ਨਾਲੋ ਅਲੱਗ ਹੋ ਕੇ ਆਈ ਐਸ ਹੋਂਦ ਵਿਚ ਆਇਆ ਅਤੇ ਇਸ ਨਾਲ ਸੰਘਰਸ਼ ਦਾ ਇਕ ਨਵਾ ਸਿਲਸਿਲਾ ਸ਼ੁਰੂ ਹੋ ਗਿਆ।ਆਈ ਐਸ ਨੇ ਈਸਾਈਆਂ ਤੇ ਉਦਾਰ ਮੁਸਲਮਾਨਾਂ ਦੇ ਵਿਰੁਧ ਜੇਹਾਦ ਦਾ ਐਲਾਨ ਕਰਕੇ ਮੱਧ-ਪੂਰਵੀ ਦੇ ਰਾਜਨਿਤਕ ਸੰਘਰਸ਼ ਦੀ ਦਿਸ਼ਾਂ ਬਦਲ ਦਿੱਤੀ।ਉਹਨਾਂ ਨੇ ਇਹਨਾਂ ਇਲਾਕਿਆ ਦੇ ਤੇਲ ਦੇ ਖੂਹਾਂ ਤੇ ਕਬਜ਼ਾ ਕਰਕੇ ਮਹਾਂਸ਼ਕਤੀਆਂ ਨੂੰ ਚੁਨੌਤੀ ਪੇਸ਼ ਕਰ ਦਿੱਤੀ।ਇਸ ਤੋਂ ਬਾਅਦ ਪੱਛਮੀ ਦੇਸ਼,ਅਮਰੀਕਾ,ਰੂਸ ਅਤੇ ਤੁਰਕੀ ਵਰਗੇ ਦੇਸ਼ਾਂ ਵਿਚ ਆਈ ਐਸ ਨਾਲ ਮਿਲ ਕੇ ਇਸ ਨੂੰ ਖਤਮ ਕਰਨ ਵਿਚ ਆਪਣੀ ਭੂਮਿਕਾ ਨਿਭਾਈ।
ਸੀਰੀਆ ਵਿਚ ਸ਼ਾਂਤੀ ਕਾਇਮ ਕਰਨ ਦੇ ਲਈ ਸੰਯੁਕਤ ਰਾਸ਼ਟਰ,ਸਕਿਊਰਟੀ ਕਾਉਂਸਲ ਤੇ ਹੋਏ 2012 ਵਿਚ ਜੇਨੇਵਾ ਸਮਝੌਤੇ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ,ਜਿਸ ਦੇ ਅਨੁਸਾਰ ਸਾਰਿਆਂ ਦੀ ਸਹਿਮਤੀ ਨਾਲ ਇਕ ਵੱਖਰੀ ਆਰਜ਼ੀ ਗਵਰਨਿੰਗ ਕਮੇਟੀ ਬਣਾਈ ਜਾਵੇਗੀ।ਇਸ ਦੇ ਅਨੁਸਾਰ ਹੀ ਦੇਸ਼ ਦਾ ਸੰਚਾਲਨ ਕੀਤਾ ਜਾਵੇਗਾ।ਪਰ ਇਸ ਦਿਸ਼ਾਂ ਦੇ ਅਨੁਸਾਰ ਦੇਸ਼ ਵਿਚ ਜਮੀਨੀ ਪੱਧਰ ਤੇ ਕੋਈ ਵੀ ਤਰੱਕੀ ਹੁੰਦੀ ਨਹੀ ਦਿਸੀ। ਇਸ ਸਮ੍ਹੇਂ ਸੀਰੀਆ ਵਿਚ ਕੁਰਦ ਅਤੇ ਸੀਰੀਅਨ ਡੈਮੋਕ੍ਰੇਟਿਕ,ਕੁਦ੍ਰਿਸ਼ ਡੈਮੋਕ੍ਰੇਟਿਕ ਯੂਨੀਅਨ ਪਾਰਟੀ ਅਤੇ ਕੁਦ੍ਰਿਸ਼ ਪੀਪਲਸ ਪ੍ਰੋਟੈਕਸ਼ਨ ਯੂਨਟ ਅਲੱਗ ਕੁਦ੍ਰਿਸ਼ਸਤਾਨ ਦੇ ਲਈ ਸੰਘਰਸ਼ ਕਰ ਰਹੀਆਂ ਹਨ।
ਇਹਨਾਂ ਪਾਰਟੀਆ ਨੂੰ ਯੂਰਪ ਤੇ ਅਮਰੀਕਾ ਦਾ ਸਮਰਥਨ ਮਿਲ ਰਿਹਾ ਹੈ,ਪਰ ਤੁਰਕੀ ਇਸ ਦੇ ਬਿਲਕੁਲ ਖਿਲਾਫ ਹੈ।ਤੁਰਕੀ ਸਮੱਰਥਕ ਜੇ ਐਸ ਐਫ ਦੇ ਲੜਾਕੇ ਸੀਰੀਆ-ਤੁਰਕੀ ਬਾਰਡਰ ਤੇ ਡਟੇ ਹੋਏ ਹਨ।ਸੀਰੀਆ ਵਿਚ ਆਈ ਐਸ ਦਾ ਖਤਰਾ ਬਰਕਰਾਰ ਹੈ ਅਤੇ ਸੀਰੀਆ ਦੀ ਹੁਣ ਸਰਕਾਰੀ ਸੈਨਾ ਬਸ਼ਰ ਅਲ-ਅਸਦ ਨੂੰ ਮਜਬੂਤ ਕਰਨ ਦੇ ਲਈ ਲੜ ਰਹੀ ਹੈ।ਅਸਲ ਵਿਚ ਸੀਰੀਆ ਨੂੰ ਇਕ ਰਾਸ਼ਟਰ ਦੇ ਤੌਰ ਤੇ ਬਚਾਉਣ ਦੇ ਲਈ ਅਲੱਗ ਰਾਜਨਿਤਕ,ਭਾਸ਼ਾਈ,ਜਾਤੀਵਾਦ,ਧਾਰਮਿਕ ਇਕਜੁਟਤਾ ਅਤੇ ਇਕ ਸਾਫ ਸੁਥਰੀ ਸਰਕਾਰ ਦੀ ਲੋੜ ਹੈ।ਪਰ ਇਹਨਾਂ ਦੇ ਵਿਚ ਤਾਲਮੇਲ ਨੂੰ ਲੈ ਕੇ ਸਾਰੀਆਂ ਪਾਰਟੀਆਂ ਈਮਾਨਦਾਰ ਹਨ,ਅਤੇ ਨਾ ਹੀ ਬਸ਼ਰ ਅਲ ਅਸਦ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ।ਇਸ ਦਾ ਖਮਿਆਜ਼ਾਂ ਸੀਰੀਆ ਦੇ ਆਮ ਲੋਕ ਨਾਉਮੀਦ ਤੇ ਬੇਬੱਸ ਹੋ ਕੇ ਝੱਲ ਰਹੇ ਹਨ।
ਪੇਸ਼ਕਸ਼:-ਅਮਰਜੀਤ ਚੰਦਰ
ਲੁਧਿਅਣਾ 8 9417600014
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly