ਅਮਰੀਕਾ ਦੇ ਤਿੰਨ ਰਾਜਾਂ ’ਚ ਗੋਲੀਬਾਰੀ: 2 ਮੌਤਾਂ, 30 ਜ਼ਖ਼ਮੀ

ਸ਼ਿਕਾਗੋ, (ਸਮਾਜ ਵੀਕਲੀ): ਅਮਰੀਕਾ ਦੇ ਤਿੰਨ ਰਾਜਾਂ ਵਿਚ ਦੇਰ ਰਾਤ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 30 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੇ ਅਮਰੀਕਾ ਵਿਚ ਹਿੰਸਾ ਦੇ ਅਜਿਹੇ ਮਾਮਲਿਆਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ ਕਿਉਂਕਿ ਗਰਮੀ ਸ਼ੁਰੂ ਹੋ ਗਈ ਹੈ ਅਤੇ ਕਰੋਨਾ ਵਾਇਰਸ ਕਾਰਨ ਪਾਬੰਦੀਆਂ ਨਰਮ ਹੋਣ ਕਾਰਨ ਲੋਕਾਂ ਨੂੰ ਇਕ ਦੂਜੇ ਨਾਲ ਮਿਲਣ ਦੀ ਆਗਿਆ ਦਿੱਤੀ ਗਈ ਹੈ। ਇਹ ਘਟਨਾਵਾਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਰਾਤ ਟੈਕਸਸ ਦੀ ਰਾਜਧਾਨੀ ਔਸਟਿਨ, ਸ਼ਿਕਾਗੋ ਤੇ ਜਾਰਜੀਆ ਦੇ ਸਵਾਨਾ ਵਿੱਚ ਹੋਈਆਂ। ਔਸਟਿਨ ਵਿੱਚ ਪੁਲੀਸ ਨੇ ਮਸ਼ਕੂਕ ਨੂੰ ਕਾਬੂ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ’ਚ ਰੋਹਿੰਗਿਆ ਸ਼ਰਨਾਰਥੀ ਕੈਂਪ ’ਚ ਅੱਗ ਲੱਗਣ ਨਾਲ 50 ਤੋਂ ਵੱਧ ਝੌਪੜੀਆਂ ਨਸ਼ਟ
Next articleਨੌਜਵਾਨ ਨੂੰ ਬੰਦੀ ਬਣਾ ਕੇ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰਿਆ, ਚਾਰ ਸਕੇ ਭਰਾਵਾਂ ਸਣੇ 11 ਖ਼ਿਲਾਫ਼ ਕੇਸ ਦਰਜ