ਭਾਣੋਲੰਗਾ ਵਿਖੇ ਮਲੇਰੀਆ ਬੁਖਾਰ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਕੈਪਸ਼ਨ ਸਰਕਾਰੀ ਹਸਪਤਾਲ ਭਾਣੋਲੰਗਾ ਵਿਖੇ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕਰਦੇ ਹੋਏ ਡਾ ਗੁਣਤਾਸ ਤੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਤੇ ਹੋਰ

 ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਸਿਵਲ ਸਰਜਨ ਕਪੂਰਥਲਾ ਤੇ ਐੱਸ ਐੱਮ ਓ ਕਾਲਾ ਸੰਘਿਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ ਗੁਣਤਾਸ ਦੀ ਨਿਗਰਾਨੀ ਹੇਠ ਸਰਕਾਰੀ ਹਸਪਤਾਲ ਭਾਣੋਲੰਗਾ ਵਿਖੇ ਮਲੇਰੀਆ ਬੁਖਾਰ ਸੰਬੰਧੀ ਜਾਗਰੂਕ   ਕੈਂਪ ਲਗਾਇਆ ਗਿਆ। ਜਿਸ ਚ ਡਾ ਗੁਣਤਾਸ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਏਨਾ ਪਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖਡ਼੍ਹੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।  ਇਹ ਮੱਛਰ ਰਾਤ ਅਤੇ ਤੜਕੇ ਵੇਲੇ ਕੱਟਦੇ ਹਨ ਕੋਈ ਵੀ ਬੁਖਾਰ ਮਲੇਰੀਆ ਬੁਖਾਰ ਹੋ ਸਕਦਾ ਹੈ। ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਲੇਰੀਏ ਤੋਂ ਅਗਾਊਂ ਰੋਕਥਾਮ ਸੰਬੰਧੀ  ਕੂਲਰਾਂ ਦਾ ਹਫ਼ਤੇ ਵਿੱਚ ਇੱਕ ਵਾਰ   ਜ਼ਰੂਰ ਬਦਲਿਆ ਜਾਵੇ ।

ਇਸ ਤੋਂ ਇਲਾਵਾ ਫਰਿੱਜ ਮਗਰ ਲੱਗੀ ਟ੍ਰੇਅ ਦਾ ਪਾਣੀ ਸੁਕਾਉਂਦੇ ਰਹੋ ਅਤੇ ਇਸਦੇ ਨਾਲ ਹੀ ਪਾਣੀ ਵਾਲੀ ਟੈਂਕੀ ਆਦਿ ਨੂੰ ਵੀ ਪੂਰੀ ਤਰ੍ਹਾਂ ਨਾਲ ਢੱਕ ਕੇ ਰੱਖੋ ਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।  ਇਸ ਤੋਂ ਇਲਾਵਾ ਰਾਤ ਵੇਲੇ ਸੌਣ ਸਮੇਂ ਮੱਛਰ ਦਾਨੀ ਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਜ਼ਰੂਰ ਕੀਤੀ ਜਾਵੇ । ਇਸ ਮੌਕੇ ਤੇ ਅਮਨਦੀਪ ਸਿੰਘ, ਸੰਦੀਪ ਸਿੰਘ ,ਧਿਆਨ ਸਿੰਘ, ਜਸਵੰਤ ਸਿੰਘ , ਜਪਨਾਮ ਸਿੰਘ, ਅਮਨਦੀਪ ਸਿੰਘ ਤੇ ਹੋਰ ਕਰਮਚਾਰੀ ਆਦਿ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਵਲੋਂ ਸਫਾਈ ਕਾਮਿਆ ਦੀ ਹੜਤਾਲ ਦਾ ਸਮਰਥਨ
Next articleਖੂਨਦਾਨ ਮਹਾਂਦਾਨ ਹੈ- ਬਾਂਸਲ