ਕੋਹਾਂ ਦੂਰ ਟਿਕਾਣਾ

(ਸਮਾਜ ਵੀਕਲੀ)

ਓ ਸਾਥੀਆ ਸੰਭਲ ਲੈ ਵੇਲ਼ਾ,ਕੋਹਾਂ ਦੂਰ ਟਿਕਾਣਾ ਏ ।
ਗਲ਼ਵਾਂ ਫੜਕੇ ‘ਨੇਰੇ ਦਾ ,ਅਗਾਂਹ ਨੂੰ ਵਧਦੇ ਜਾਣਾ ਏ।

ਸੰਗਰਾਮ ਉਡੀਕਾਂ ਕਰਦਾ ਹੈ,ਜਿੱਤ ਦੀ ਸ਼ਾਹਦੀ ਭਰਦਾ ਹੈ,
ਕੋਈ ਤਾਂ ਸਾਣ ਚੜ੍ਹਾ ਦੇਵੋ,ਹੋ ਬੇਬੱਸ ਤਰਲੇ ਕਰਦਾ ਹੈ ,
ਪੱਥਰ ਕਦ ਤੱਕ ਡੋਲਣਗੇ,ਕਦੋਂ ਜੁਬਾਨਾਂ ਖੋਹਲਣਗੇ,
ਫੜ ਫੜ ਕੰਧਾਂ ਤੁਰਦੇ ਹੋ,ਪਲ ਪਲ ਜੀਊਂਦੇ ਮੁਰਦੇ ਹੋ,
ਖਲਕਤ ਕਿਸਮਤ ਨੂੰ ਕੋਸੇ,ਕੈਸਾ ਵਰਤਿਆ ਭਾਣਾ ਏ ,……..

ਧੌਂਸ ਨਿਜ਼ਾਮ ਦੀ ਕਿਓਂ ਸਹੀਏ,ਓਹਦੇ ਪੈਰੀਂ ਕਿਓਂ ਪਈਏ ?
ਅਸੀਂ ਜ਼ਾਮੀਰਾਂ ਦੇ ਮਾਲਕ, ਉਹਨੂੰ ਰਹਿਬਰ ਕਿਓਂ ਕਹੀਏ !
ਲਾਸ਼ਾਂ ਅਣਪਛਾਤੀਆਂ ਨੇ,ਮਾਵਾਂ ਪਿੱਟਦੀਆਂ ਛਾਤੀਆਂ ਨੇ,
ਹੋ ਰਹੇ ਜ਼ੁਲਮ ਘਨੇਰੇ ਨੇ,ਫਿਰ ਵੀ ਵੱਡੇ ਜੇਰੇ ਨੇ ,
ਸਰਘੀ ਨੱਚਦੀ ਆਵੇਗੀ, ਇਹੋ ਵਚਨ ਨਿਭਾਣਾ ਏ …..

ਅਡਾਨੀ ਅੰਬਾਨੀ ਉੱਗ ਰਹੇ ਨੇ,ਬਿਰਲੇ ਟਾਟੇ ਉੱਠ ਰਹੇ ਨੇ,
ਕਰੋੜੀ ਕਰ ਕਰਕੇ ਘੁਟਾਲੇ,ਧਰਤੀ ਤੇ ਖੌਰੂ ਪੁੱਟਦੇ ਨੇ,
ਇਤਿਹਾਸ ਅਗਵਾਈ ਦੇ ਜਾਵੇ,ਵਕਤ ਨੂੰ ਝੰਜੋੜਕੇ ਹਿਲਾਵੇ,
ਹਰ ਕੁਰਬਾਨੀ ਨਾ ਭੁੱਲ ਜਏ,ਇੱਜਤ ਘੱਟੇ ਚ ਨਾ ਰੁਲ ਜਏ,
ਕਿਰਤੀ ਸੁਖੀ ਵਸਾਵਾਂਗੇ,ਖੇੜਾ ਮੋੜ ਲਿਆਣਾ ਹੈ …….

ਚੱਲ ਰਹੇ ਸਾਹ ਵੀ ਰੁਕਣ ਨਾ,ਸਭਿਆਚਾਰ ਵੀ ਸੁੱਕਣ ਨਾ,
ਭਜਾਈਏ ਹਰ ਬਲਾਵਾਂ ਨੂੰ, ਮੁੜ ਮੁੜ ਬਾਗਾਂ ‘ਚ ਢੁੱਕਣ ਨਾ,
ਜੇ ਗੁਲਾਮੀ-ਸੰਗਲ ਟੁੱਟਣਗੇ,ਝਗੜੇ ਝੇੜੇ ਵੀ ਮੁੱਕਣਗੇ,
ਨੁਕਸ ਹਿਟਲਰੀ ਨੀਤਾਂ ‘ਚ,ਨਾਲੇ ਮੁਨਸਫੀ ਬਦਨੀਤਾਂ ‘ਚ,
ਲਾਈਏ ਹਟ ਹਟਕੇ ਝਟਕੇ,ਪਰਚਮ ਨੇ ਹੋਣਾ ਦਿਖਾਣਾ ਹੈ …….

ਸੁਖਦੇਵ ਸਿੱਧੂ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePak economy grows 3.94% with V-shaped recovery
Next articleਵਿਹਲੜ ਅਤੇ ਸ਼ੈਤਾਨਾਂ ਵੱਲੋਂ ਘਾਤਕ,,,