ਨਸਰਾਲਾ ਸਮਾਰਟ ਸਕੂਲ ਨੇ ‘ਨਵ ਕਿਰਣ’ ਬਾਲ ਮੈਗਜੀਨ ਜਾਰੀ ਕੀਤਾ

ਫੋਟੋ ਕੈਪਸ਼ਨ- ਨਸਰਾਲਾ ਸਮਾਰਟ ਸਕੂਲ ਦਾ ਬਾਲ ਮੈਗਜੀਨ 'ਨਵ ਕਿਰਣ' ਲੋਕ ਅਰਪਣ ਕਰਦੇ ਹੋਏ ਡੀ.ਈ.ਓ ਸ.ਗੁਰਸ਼ਰਨ ਸਿੰਘ,ਪ੍ਰਿੰ.ਕਰੁਣ ਸ਼ਰਮਾ, ਡਾ. ਜਸਵੰਤ ਰਾਏ ਸਟੇਟ ਅਵਾਰਡੀ ਅਧਿਆਪਕ

ਹੁਸ਼ਿਆਰਪੁਰ /ਨਸਰਾਲਾ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਸਰਾਲਾ ਦੇ ਬਾਲ ਮੈਗਜੀਨ ‘ਨਵ ਕਿਰਣ’ਦਾ ਪੰਜਵਾਂ ਐਡੀਸ਼ਨ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਸ.ਗੁਰਸ਼ਰਨ ਸਿੰਘ ਵੱਲੋ ਲੋਕ ਅਰਪਣ ਕੀਤਾ ਗਿਆ!ਬਾਲ ਮੈਗਜੀਨ ਨੂੰ ਵਿਦਿਆਰਥੀਆਂ ਦੇ ਨਾਂ ਕਰਦਿਆਂ ਡੀ.ਈ.ਓ ਸਾਹਿਬ ਨੇ ਆਖਿਆਆ ਕਿ ਸਕੂਲਾਂ ਵੱਲੋ ਬਾਲ ਮੈਗਜੀਨ ਕੱਢਣੇ ਇੱਕ ਤਰ੍ਹਾਂ ਨਾਲ ਨੰਨੀਆਂ ਕਲਮਾਂ ਨੂੰ ਸਾਹਿਤਕ ਸਫਰ ਤੇ ਤੋਰਨਾ ਹੈ!

ਸਾਹਿਤ ਨਾਲ ਰਿਸ਼ਤਾ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਵੇਦਨਸ਼ੀਲ,ਸੁਹਿਰਦ ਅਤੇ ਪ੍ਰੱਪਕ ਬਣਾਉਂਦਾ ਹੈ!ਬਾਲ ਮੈਗਜੀਨ ਲਈ ਉਨ੍ਹਾਂ ਨੇ ਪ੍ਰਿੰਸੀਪਲ ਕਰੁਣ ਸ਼ਰਮਾ ਅਤੇ ਸੰਪਾਦਕ ਡਾ. ਜਸਵੰਤ ਰਾਏ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਰਜ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ!ਇਸ ਨਾਲ ਬੱਚਿਆਂ ਵਿੱਚ ਸਿਰਫ ਸਾਹਿਤਕ ਰੁਚੀਆਂ ਹੀ ਵਿਕਸਤ ਨਹੀ ਹੁੰਦੀਆਂ ਸਗੋ ਸੁਚੱਜੇ ਸਮਾਜ ਦਾ ਵੀ ਨਿਰਮਾਣ ਹੁੰਦਾ ਹੈ!ਪ੍ਰਿੰ.ਕਰੁਣ ਸ਼ਰਮਾ ਨੇ ਡੀ.ਈ.ਓ ਸਾਹਿਬ ਦਾ ਨਵ ਕਿਰਣ ਬਾਲ ਮੈਗਜੀਨ ਲੋਕ ਅਰਪਣ ਕਰਨ ਤੇ ਧੰਨਵਾਦ ਕੀਤਾ!

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਦਿੱਤੀ ਹੱਲਾਸ਼ੇਰੀ
Next articleSuspected Chinese spy held while illegally entering India from B’desh