ਚੀਨ: ਚਾਕੂ ਨਾਲ ਕੀਤੇ ਹਮਲੇ ਵਿੱਚ 6 ਹਲਾਕ, 16 ਜ਼ਖ਼ਮੀ

ਪੇਈਚਿੰਗ (ਸਮਾਜ ਵੀਕਲੀ): ਪੂਰਬੀ ਚੀਨ ’ਚ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਮਾਰੂ ਹਮਲੇ ’ਚ ਘੱਟੋ-ਘੱਟ 6 ਜਣੇ ਮਾਰੇ ਗਏ ਜਦਕਿ 14 ਹੋਰ ਜ਼ਖ਼ਮੀ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ। ਕੁਝ ਹਫ਼ਤਿਆਂ ਅੰਦਰ ਗੁੱਸੇ ’ਚ ਆਏ ਲੋਕਾਂ ਵੱਲੋਂ ਆਮ ਲੋਕਾਂ ’ਤੇ ਹਮਲਾ ਕਰਨ ਦੀ ਇਹ ਤੀਜੀ ਘਟਨਾ ਹੈ।

ਅਨਹੂਈ ਸੂਬੇ ਦੇ ਐਨਕਿੰਗ ਸ਼ਹਿਰ ਵਿੱਚ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹੂਆਈਨਿੰਗ ਕਾਊਂਟੀ ਨਾਲ ਸਬੰਧਤ 25 ਵਰ੍ਹਿਆਂ ਦੇ ਇੱਕ ਬੇਰੁਜ਼ਗਾਰ ਨੌਜਵਾਨ ਨੇ ਸ਼ਨਿਚਰਵਾਰ ਨੂੰ ਗੁੱਸੇ ’ਚ ਆ ਕੇ ਲੋਕਾਂ ’ਤੇ ਹਮਲਾ ਕਰ ਦਿੱਤਾ। ਉਹ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਨਗਰ ਨਿਗਮ ਪ੍ਰਸ਼ਾਸਨ ਨੇ ਇੱਕ ਬਿਆਨ ’ਚ ਕਿਹਾ, ‘ਉਸ ਨੇ ਪਰਿਵਾਰਕ ਪ੍ਰੇਸ਼ਾਨੀਆਂ ਕਾਰਨ ਨਿਰਾਸ਼ਾ ਅਤੇ ਗੁੱਸੇ ਦੇ ਚੱਲਦਿਆਂ ਛੇ ਲੋਕਾਂ ਦਾ ਕਤਲ ਕਰ ਦਿੱਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਨੇ ਲਾਉਣ ਵਾਲੇ ਵਿਰੋਧੀ ਆਗੂਆਂ ਖ਼ਿਲਾਫ਼ ਕਾਰਵਾਈ ਦੇ ਹੁਕਮ
Next articleਪਾਕਿਸਤਾਨ: ਰੇਲਗੱਡੀਆਂ ਦੀ ਟੱਕਰ 50 ਮੌਤਾਂ, 100 ਜ਼ਖਮੀ