(ਸਮਾਜ ਵੀਕਲੀ)
( ਵਿਸ਼ਵ ਪਰਿਆਵਰਣ ਦਿਵਸ ਨੂੰ ਸਮਰਪਿਤ )
ਦਿੱਲ ਦੇ ਬਹੁਤ ਕਰੀਬ ਲਗਦੇ ਨੇ ਰੁੱਖ,
ਜਦੋਂ ਕਿਸੇ ਰੁੱਖ ਨੂੰ ਵੇਖਦੀ
ਤਾਂ ਉਸ ਨਾਲ ਗੱਲਾਂ ਕਰਦੀ,
ਉਸ ਦੇ ਪੱਤਿਆਂ ਦੀ
ਸਰਸਰਾਹਟ ਮੈਨੂੰ ਮਹਿਸੂਸ ਹੁੰਦੀ,
ਉਸ ਦੇ ਕੁਝ ਪੱਤੇ ਪੀਲੇ
ਮੇਰੇ ਦਾਦੇ ਵਰਗੇ,
ਕੁੱਝ ਦੋਸਤਾਂ ਵਰਗੇ
ਹੱਸਦੇ ਖੇਡਦੇ,
ਕੁਝ ਮੇਰੇ ਮਹਿਬੂਬ ਵਰਗੇ
ਪਿਆਰੇ ਤੇ ਨਿਆਰੇ,
ਮੇਰਾ ਚਿੱਤ ਕਰਦਾ ਮੈਂ
ਰੁੱਖ ਬਣ ਜਾਵਾਂ।
ਪੰਛੀਆਂ ਨੂੰ ਆਲ੍ਹਣਾ ਦੇਵਾਂ,
ਰਾਹੀਆਂ ਨੂੰ ਠੰਡੀਆਂ ਛਾਵਾਂ
ਭੁੱਖਿਆਂ ਨੂੰ ਫਲ ਦੇਵਾਂ,
ਆਸ਼ਕਾ ਨੂੰ ਫੂੱਲ,
ਕੁਦਰਤ ਰਖਾਂ ਸੋਹਣੀ,
ਮੇਰਾ ਚਿੱਤ ਕਰਦਾ ਮੈਂ
ਰੁੱਖ ਬਣ ਜਾਵਾਂ।
ਮੇਰੀ ਟਾਹਣੀ ਪੰਛੀ ਆਉਣ
ਮਿੱਠੇ ਮਿੱਠੇ ਗੀਤ ਸੁਣਾਉਣ,
ਫਲ ਫੂੱਲ ਦੇਵਾਂ ਨਾਲੇ ਜੀਵਨ
ਕਰੋ ਭਰਪੂਰ ਇਨ੍ਹਾਂ ਦਾ ਸੇਵਨ,
ਬਿਮਾਰੀਆਂ ਰੱਖਣ ਕੋਹਾਂ ਦੂਰ
ਜੀਵਨ ਜਿਓ ਤੁਸੀਂ ਭਰਪੂਰ,
ਲੋੜਾਂ ਤੁਹਾਡੀਆਂ ਪੂਰੀਆਂ ਕਰਾਂ
ਤੁਹਾਡੇ ਨਾਲ ਹੀ ਮੈਂ ਮਰਾਂ।
ਪਦੁਸ਼ਣ ਨੂੰ ਦੂਰ ਭਜਾਵਾਂ,
ਵਾਤਾਵਰਨ ਨੂੰ ਸ਼ੂਧ ਬਣਾਂਵਾ।
ਮੇਰਾ ਚਿੱਤ ਕਰਦਾ ਮੈਂ ਰੁੱਖ ਬਣ ਜਾਵਾਂ।
ਮੈਂ ਰੁੱਖ ਬਣ ਜਾਵਾਂ।।
ਕੁਲਵਿੰਦਰ ਕੌਰ ਸੈਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly