ਭਿੱਖੀਵਿੰਡ, (ਸਮਾਜ ਵੀਕਲੀ): ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਦੇ ਐੱਸਐਚਓ ਦੀਪਕ ਕੁਮਾਰ ਵੱਲੋਂ ਬਾਬਾ ਬਿੱਧੀ ਚੰਦ ਸੰਪਰਦਾਇ ਦੇ ਸੇਵਾਦਾਰਾਂ ਉੱਪਰ ਕਣਕ ਵਾਲਾ ਟਰੈਕਟਰ ਟਰਾਲਾ ਖੋਹਣ ਦਾ ਦੋਸ਼ ਲਗਾ ਕੇ 19 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਸਬੰਧੀ ਅੱਜ ਪਿੰਡ ਬਿੱਧੀ ਚੰਦ ਛੀਨਾ ਦੇ ਪਿੰਡ ਵਾਸੀਆਂ ਨੇ ਕਿਹਾ ਕਿ ਥਾਣਾ ਸਰਾਏ ਅਮਾਨਤ ਖਾਂ ਦਾ ਐੱਸਐਚਓ ਦੀਪਕ ਕੁਮਾਰ ਇਹ ਕਣਕ ਖੁਦ ਗੁਰਦੁਆਰੇ ਵਿਚ ਛੱਡ ਕੇ ਗਿਆ ਜਿਸ ਦੀ ਉਨ੍ਹਾਂ ਕੋਲ ਵੀਡੀਓ ਵੀ ਮੌਜੂਦ ਹੈ, ਪਰ ਇਸ ਦੇ ਬਾਵਜੂਦ ਉਸ ਵੱਲੋਂ ਪਿਛਲੀਆਂ ਚੋਣਾਂ ਸਮੇਂ ਗੋਲੀ ਚੱਲਣ ਦੇ 307 ਦੇ ਦਰਜ ਮਾਮਲੇ ਸਬੰਧੀ ਉਨ੍ਹਾਂ ’ਤੇ ਦਬਾਅ ਬਣਾਉਣ ਲਈ ਸਿਆਸੀ ਸ਼ਹਿ ’ਤੇ ਕੇਸ ਦਰਜ ਕਰ ਲਿਆ ਗਿਆ।
ਉਸ ਮਾਮਲੇ ਵਿਚ ਜਦ ਉਨ੍ਹਾਂ ਦੇ ਘਰ ਮੌਤ ਸਬੰਧੀ ਪਾਠ ਰਖਾਇਆ ਹੋਇਆ ਸੀ ਤਾਂ ਪੁਲੀਸ ਨੇ ਅਵਤਾਰ ਸਿੰਘ ਅਤੇ ਯਾਦਵਿੰਦਰ ਸਿੰਘ ਨਾਲ ਦੁਰਵਿਹਾਰ ਕੀਤਾ ਸੀ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਐੱਸਐਚਓ ਦੀਪਕ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਉਹ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮ ਕਟਾਈ ਕੀਤੀ ਕਣਕ ਲੈ ਕੇ ਆ ਰਹੇ ਸਨ ਕਿ ਉਨ੍ਹਾਂ ਕੋਲੋਂ ਕੁੱਝ ਵਿਅਕਤੀਆਂ ਨੇ ਕਣਕ ਦਾ ਟਰਾਲਾ ਖੋਹ ਲਿਆ ਅਤੇ ਫ਼ਰਾਰ ਹੋ ਗਏ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly