ਮਿੱਠੜਾ ਕਾਲਜ ਵਿਖੇ ਕਾਮਰਸ ਵਿਭਾਗ ਵੱਲੋਂ ਕਰਵਾਇਆ ਗਿਆ ਗੈਸਟ ਲੈਕਚਰ

ਭਾਰਤੀ ਵਿੱਤੀ ਬਾਜ਼ਾਰ ਦੀ ਕਾਰਜਸ਼ੈਲੀ ਅਤੇ ਨਿਵੇਸ਼ ਸਬੰਧੀ ਕੀਤੀ ਗਈ ਵਿਚਾਰ ਚਰਚਾ  

 ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਲਾਕਡਾਊਨ ਦੇ ਦੌਰਾਨ ਆਨਲਾਈਨ ਪੜ੍ਹਾਈ ਕਰ ਰਹੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਸ਼ਿਆਂ ਸਬੰਧੀ  ਵਿਹਾਰਕ ਅਤੇ ਅਮਲੀ ਰੂਪ ਵਿੱਚ ਸਮਝਾਉਣ ਦੇ ਉਪਰਾਲੇ ਤਹਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ  ਮਿੱਠੜਾ  ਵਿਖੇ ਕਾਮਰਸ ਵਿਭਾਗ ਵੱਲੋਂ ਪ੍ਰੋ ਗੁਰਪ੍ਰੀਤ  ਕੌਰ ਮੁਖੀ ਕਾਮਰਸ ਵਿਭਾਗ ਦੀ ਅਗਵਾਈ ਹੇਠ ਚੱਲ ਰਹੇ ਗੈਸਟ ਲੈਕਚਰ ਦੀ ਲੜੀ ਦੇ ਤਹਿਤ ਵਰਕਿੰਗ ਆਫ਼ ਫਾਈਨੈਂਸ਼ੀਅਲ ਮਾਰਕੀਟ ਇਨ ਇੰਡੀਆ  ਦੇ ਬੈਨਰ ਹੇਠ ਦੂਜਾ ਗੈਸਟ ਲੈਕਚਰ ਕਰਵਾਇਆ ਗਿਆ  ਜਿਸ ਦੇ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੀ ਜੀ ਡਿਪਾਰਟਮੈਂਟ ਆਫ ਕਾਮਰਸ ਦੇ ਮੁਖੀ ਜਸਵਿੰਦਰ ਕੌਰ ਵੱਲੋਂ ਮੁੱਖ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ ਗਈ ।

ਇਸ ਗੈਸਟ ਲੈਕਚਰ ਵਿੱਚ ਜਸਵਿੰਦਰ ਕੌਰ ਵੱਲੋਂ ਬੱਚਿਆਂ ਨੂੰ ਭਾਰਤੀ ਵਿੱਤੀ ਬਾਜ਼ਾਰ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ ਦੱਸਿਆ ਕਿ ਵਿਦਿਆਰਥੀ ਕਿਵੇਂ ਵੱਖ ਵੱਖ ਨਿਵੇਸ਼ ਸੰਬੰਧੀ ਵੈੱਬਸਾਈਟ ਤੇ   ਜਾ ਕੇ ਨਿਵੇਸ਼ ਕਰ ਸਕਦੇ ਹਨ ਅਤੇ ਨਿਵੇਸ਼ ਸਮੇਂ ਆਉਣ ਵਾਲੇ ਵੱਖ ਵੱਖ  ਜੋ ਮਾਂ ਤੋਂ ਕਿਵੇਂ ਬਚ ਸਕਦੇ ਹਨ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਡੀਮੈਟ ਦੇ ਖਾਤੇ ਖੁਲ੍ਹਵਾ ਕੇ ਨਿਵੇਸ਼ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਨਾਲ ਸਟਾਕ ਮਾਰਕੀਟ ਵਿੱਚ ਨਿਵੇਸ਼ ਸਬੰਧੀ ਪੈਦਾ ਹੋਣ ਵਾਲੇ ਮੌਕਿਆਂ   ਜੋਖ਼ਿਮ ਦਾ ਜ਼ਿਕਰ ਵੀ ਉਨ੍ਹਾਂ ਵੱਲੋਂ ਕੀਤਾ ਗਿਆ।

ਇਸ ਗੈਸਟ ਲੈਕਚਰ ਵਿੱਚ ਕੁੱਲ 71 ਵਿਦਿਆਰਥੀਆਂ ਨੇ ਭਾਗ ਲਿਆ ਤੇ ਵਿਦਿਆਰਥੀਆਂ ਨੇ ਨਿਵੇਸ਼ ਸਬੰਧੀ ਆਪਣੇ ਸਵਾਲ ਮੁੱਖ ਬੁਲਾਰੇ ਨਾਲ ਸਾਂਝੇ ਕਰਦਿਆਂ ਇਸ ਮੌਕੇ ਦਾ ਭਰਪੂਰ ਲਾਭ ਉਠਾਇਆ  ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਪ੍ਰੋ ਗੁਰਪ੍ਰੀਤ ਕੌਰ ਵੱਲੋਂ ਮੁੱਖ ਬੁਲਾਰੇ ਜਸਵਿੰਦਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਡਾ ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਦੇ ਵਿਸ਼ਿਆਂ ਸਬੰਧੀ ਗਿਆਨ ਵਿੱਚ ਵਾਧਾ ਕਰਨ ਦੇ ਇਹੋ ਜਿਹੇ ਉਪਰਾਲੇ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ  ਅਤੇ ਮਹਾਂਮਾਰੀ ਦੇ ਕਾਰਨ ਚਲ ਰਹੇ ਲਾਕਡਾਊਨ ਦੇ ਦੌਰਾਨ ਵੀ ਬੱਚਿਆਂ ਦੀ ਵਿੱਦਿਆ ਪ੍ਰਾਪਤੀ ਦਾ ਪੱਧਰ ਘਟਣਾ ਨਹੀਂ ਚਾਹੀਦਾ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਸਰਕਾਰ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰੇ – ਬੱਬੂ
Next articleਪਰਮਜੀਤ ਭਗਤ ਨੇ ਬਤੌਰ ਲੈਕਚਰਾਰ ਬਲੇ੍ਹਰਖਾਨਪੁਰ ਸਕੂਲ ਵਿਖੇ ਅਹੁਦਾ ਸੰਭਾਲਿਆ