ਸਮਾਜ ਵੀਕਲੀ
ਉਂਜ ਤਾਂ ਏਥੇ ਹਾਲ, ਬੜਾ ਹੀ ਵਧੀਆ ਹੈ
ਲੰਘਿਆ ਪੂਰਾ ਸਾਲ, ਬੜਾ ਹੀ ਵਧੀਆ ਹੈ
ਅਕਸਰ ਉਹਦੀ ਯਾਦ, ਹੈ ਘੇਰਾ ਪਾ ਜਾਂਦੀ
ਜੀ ਦਾ ਇਹ ਜੰਜਾਲ, ਬੜਾ ਹੀ ਵਧੀਆ ਹੈ
ਓਹ ਵੀ ਸ਼ਾਇਦ ਮੈਨੂੰ, ਦਿਲ ਤੋਂ ਚਾਹੁੰਦਾ ਹੈ
ਮੇਰਾ ਇਹ ਖਿਆਲ, ਬੜਾ ਹੀ ਵਧੀਆ ਹੈ
ਵਕਤ ਬੀਤਿਆ ਭਾਂਵੇ, ਮੁੜ ਆ ਸਕਦਾ ਨਹੀਂ
ਜ਼ਿਹਨ ਚ ਹੁੰਦਾ ਨਾਲ, ਬੜਾ ਹੀ ਵਧੀਆ ਹੈ
ਦਿਲ ਦੀ ਗੱਲ ਵੀ ਕਾਸ਼, ਜ਼ੁਬਾਂ ਤੇ ਆ ਜਾਵੇ
ਜੇਕਰ ਨਾ ਰਹੇ ਮਲਾਲ, ਬੜਾ ਹੀ ਵਧੀਆ ਹੈ
ਪੁੱਛੇ ਜੱਦ ਉਹ ਲਿਖਤਾਂ ਵਿੱਚ ਹੈ ਕਿਸਦਾ ਨਾਂ
ਨਿੱਤ ਦਾ ਇਹ ਸਵਾਲ, ਬੜਾ ਹੀ ਵਧੀਆ ਹੈ
‘ਕਲੇਰ’ ਦਾ ਤਾਂ ਲਿਖ ਪਾਉਣਾ ਵੀ ਔਖਾ ਸੀ
ਇਸ਼ਕੇ ਦਾ ਪਰ ਜਾਲ, ਬੜਾ ਹੀ ਵਧੀਆ ਹੈ
ਪਰਜਿੰਦਰ ਕਲੇਰ
ਪਿੰਡ ਕਲੇਰ ਜ਼ਿਲ੍ਹਾ ਤਰਨ ਤਾਰਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly