ਸਮਾਜ ਵੀਕਲੀ
ਕੀ ਤੁਸੀਂ ਰੋਜ਼ 6-7 ਘੰਟੇ ਮੋਬਾਇਲ ਦਾ ਫੋਨ ਦਾ ਪ੍ਰਯੋਗ ਕਰਦੇ ਹੋ? ਜੇਕਰ ਹਾਂ ਤਾਂ ਇਹ ਪੜ੍ਹਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਹਦੇ ਕੀ ਲਾਭ ਅਤੇ ਕੀ ਕੀ ਨੁਕਸਾਨ ਹਨ। ਅੱਜ ਦੇ ਟਾਈਮ ‘ਚ ਕੋਈ ਹੀ ਹੋਏਗਾ ਜਿਹਦੇ ਕੋਲ ਮੋਬਾਇਲ ਫੋਨ ਨਾ ਹੋਵੇ। ਹਰ ਕਿਸੇ ਕੋਲ ਮੋਬਾਇਲ ਫੋਨ ਹੋਣਾ ਇੱਕ ਆਮ ਗੱਲ ਹੈ ਕਿਉਂਕਿ ਸਾਨੂੰ ਇਸਦੀ ਲੱਤ ਲੱਗ ਚੁੱਕੀ ਹੈ। ਪਰ ਸਾਨੂੰ ਮੋਬਾਇਲ ਫੋਨ ਦਾ ਇਸਤੇਮਾਲ ਕਰਦੇ ਕਰਦੇ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਇਸਦੇ ਫਾਇਦੇ ਅਤੇ ਨੁਕਸਾਨ ਕੀ ਹਨ।
‘ਮਾਰਟਿਨ ਕੂਪਰ’ ਜੋ ਕਿ ਮੋਟੋਰੋਲਾ ਕੰਪਨੀ ‘ਚ ਇੰਜੀਨੀਅਰ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਮੋਬਾਇਲ ਫੋਨ ਬਣਾਇਆ। ਉਹਨਾਂ ਨੂੰ ਮੋਬਾਇਲ ਫੋਨਾਂ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਮੋਬਾਇਲ ਫੋਨ ਕੋਲ ਨਾ ਹੋਣ ਤੇ ਵਿਅਕਤੀ ਦਾ ਇੱਕ ਸੈਕਿੰਡ ਲਈ ਵੀ ਆਪਣਾ ਕੰਮ ਪੂਰਾ ਨਹੀਂ ਹੁੰਦਾ। ਅੱਜ ਦੇ ਸਮਾਰਟ ਫੋਨ ਤੋਂ ਅਸੀਂ ਕਾੱਲ ਕਰ ਸਕਦੇ ਹਾਂ ਮੈਸੇਜ਼ ਭੇਜ ਸਕਦੇ ਹਾਂ, ਈ-ਮੇਲ ਪੜ੍ਹ ਸਕਦੇ ਹਾਂ ਅਤੇ ਕਈ ਤਰ੍ਹਾਂ ਦੇ ਡਾਕੂਮੈਂਟ ਏਡਿਟ ਕਰਕੇ ਸੇਵ ਵੀ ਕਰ ਸਕਦੇ ਹਾਂ ਅਤੇ ਨਾਲ ਹੀ ਅਸੀਂ ਸੋਚ ਵੀ ਨਹੀਂ ਸਕਦੇ ਇੱਕ ਮੋਬਾਇਲ ਫੋਨ ‘ਚ ਅਸੀਂ ਕੀ-ਕੀ ਕਰ ਸਕਦੇ ਹਾਂ। ਸਹੀ ਤਰੀਕੇ ਨਾਲ ਦੇਖਿਆ ਜਾਏ ਤਾਂ ਫੋਨ ਮਨੁੱਖ ਦੁਆਰਾ ਅਤੇ ਮਨੁੱਖ ਲਈ ਕੀਤੀ ਗਈ ਇੱਕ ਬਹੁਤ ਲਾਭਦਾਇਕ ਖੋਜ ਹੈ। ਪ੍ਰੰਤੂ ਹਰ ਕੋਈ ਜਾਣਦਾ ਹੈ ਜਿਸ ਵੀ ਚੀਜ਼ ਨਾਲ ਮਨੁੱਖ ਨੂੰ ਲਾਭ ਹੁੰਦਾ ਹੈ ਉਸ ਦੀ ਹਾਨੀ ਵੀ ਹੈ।
ਮੋਬਾਇਲ ਫੋਨ ਚਾਹੇ ਮਹਿੰਗਾ ਹੋਵੇਗਾ ਜਾਂ ਸਸਤਾ, ਛੋਟਾ ਹੋਵੇ ਜਾਂ ਵੱਡਾ ਇੱਕ ਮੋਬਾਇਲ ਫੋਨ ਤਾਂ ਸਭ ਕੋਲ ਹੁੰਦਾ ਹੈ। ਇਹ ਸੰਚਾਰ ਦਾ ਬਹੁਤ ਹੀ ਸੌਖਾ ਮਾਧਿਅਮ ਹੈ। ਕੁਝ ਹੀ ਸੈਕਿੰਡਾ ‘ਚ ਅਸੀਂ ਆਸਾਨੀ ਨਾਲ ਮੀਲਾਂ ਦੂਰ ਬੈਠੇ ਪਿਆਰਿਆਂ ਨਾਲ ਗੱਲਾਂ ਕਰ ਸਕਦੇ ਹਾਂ। ਇੱਕ ਸਾਧਾਰਣ ਸਮਾਰਟ ਫੋਨ ਵਿੱਚ ਫੋਟੋ ਖਿੱਚ ਸਕਦੇ ਹਾਂ, ਗਾਣੇ ਜਾਂ ਵੀਡੀਓ ਦਾ ਆਨੰਦ ਲੈ ਸਕਦੇ ਹਾਂ। ਈ-ਮੇਲ ਭੇਜ ਸਕਦੇ ਹਾਂ, ਕੋਈ ਗੇਮ ਖੇਡ ਸਕਦੇ ਹਾਂ, ਇੰਟਰਨੈੱਟ ਦੀ ਮਦਦ ਨਾਲ ਕਈ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਾਂ। ਨੇਵੀਗੇਸ਼ਨ ਦੀ ਮਦਦ ਨਾਲ ਰਸਤਾ ਲੱਭ ਸਕਦੇ ਹਾਂ ਨਿਰਧਾਰਿਤ ਸਥਾਨ ‘ਤੇ ਪਹੁੰਚ ਸਕਦੇ ਹਾਂ। ਸਮਾਰਟ ਫੋਨ ਨੂੰ ਇੱਕ ਮਿੰਨੀ ਕੰਮਪਿਊਟਰ ਵੀ ਕਹਿ ਸਕਦੇ ਹਾਂ।
ਪਰ ਜਦੋਂ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਹਰ ਜਗ੍ਹਾ ਤੇ ਪ੍ਰੇਸ਼ਾਨੀ ਦੇਣ ਵਾਲਾ ਯੰਤਰ ਹੈ, ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾਲ ਧਿਆਨ ਭਟਕ ‘ਤੇ ਦੁਰਘਟਨਾ ਹੋਣੀ, ਸਿਹਤ ਤੇ ਬੁਰਾ ਅਸਰ ਹੋਣਾ, ਸਮੇਂ ਦੀ ਬਰਬਾਦੀ, ਇਹ ਸਭ ਇਸਦਾ ਹੀ ਨਤੀਜਾ ਹੈ। ਕੁਝ ਬੱਚਿਆਂ ਨੂੰ ਮੋਬਾਇਲ ਫੋਨ ਦੀ ਬੁਰੀ ਆਦਤ ਪੈ ਜਾਂਦੀ ਹੈ। ਲੰਬੇ ਸਮੇਂ ਤੱਕ ਮੋਬਾਇਲ ਫੋਨ ਦੈਕਣਾ, ਗੇਮਜ਼ ਖੇਡਦੇ ਰਹਿਣਾ ਫੋਟੋਆਂ ‘ਤੇ ਵੀਡੀਓ ਦੇਖਣ ਨਾਲ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਸਭ ਸਹੀ ਤੌਰ ‘ਤੇ ਸਮੇਂ ਦੀ ਬਰਬਾਦੀ ਕਰਦੇ ਹਨ। ਇਹ ਗੱਲ ਪੂਰੇ ਤਰੀਕੇ ਨਾਲ ਠੀਕ ਹੈ ਕਿ ਜਿਥੇ ਮੋਬਾਇਲ ਫੋਨ ਦੇ ਲਾਭ ਵੀ ਹਨ ਉਥੇ ਹੀ ਹਾਨੀਆਂ ਵੀ ਹਨ। ਹਰ ਚੀਜ਼ ਦੀ ਅਤਿ ਵੀ ਮਾੜੀ ਹੁੰਦੀ ਹੈ। ਇਸ ਤੋਂ ਫਾਇਦਾ ਉਠਾਉਣਾ ਹੈ ਜਾਂ ਨੁਕਸਾਨ ਇਹ ਸਭ ਇਨਸਾਨ ਦੇ ਆਪਣੇ ਹੱਥ ਹੈ।
ਕਿਰਨਦੀਪ ਕੌਰ ਉਸਾਹਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly